- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਰਾਘਵ ਕਲਾ ਮੰਚ ਵੱਲੋਂ ਰਾਮਲੀਲਾ ਦਾ ਸ਼ੁਭ ਆਰੰਭ

ਪੰਜਾਬੀ ਜਾਗਰਣ ਟੀਮ, ਨੰਗਲ : ਨਵਾਂ ਨੰਗਲ ਦੇ ਸੈਕਟਰ-2 ’ਚ ਸ੍ਰੀ ਰਾਘਵ ਕਲਾ ਮੰਚ ਵੱਲੋਂ ਸ਼ਨੀਵਾਰ ਰਾਤ ਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ ਨਾਲ ਜੁੜੇ ਪ੍ਰਸੰਗਾਂ ਦੀ ਪੇਸ਼ਕਾਰੀ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਰਾਵਣ-ਵੇਦਵਤੀ ਸੰਵਾਦ ਅਤੇ ਮਾਤਾ-ਪਿਤਾ ਦੇ ਭਗਤ ਸ਼੍ਰਵਣ ਕੁਮਾਰ ਦੀ ਗਾਥਾ ਦਾ ਪ੍ਰਭਾਵਸ਼ਾਲੀ ਮੰਚਨ ਕੀਤਾ ਗਿਆ। ਸੰਜੀਵ ਕੁਰਾਲੀਆ ਦੇ ਨਿਰਦੇਸ਼ਨ ਹੇਠ ਸ੍ਰੀ ਰਾਘਵ ਕਲਾ ਮੰਚ ਵੱਲੋਂ ਪਿਛਲੇ ਕਈ ਸਾਲਾਂ ਤੋਂ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ। ਮੰਚਨ ਦੀ ਸ਼ੁਰੂਆਤ ਮੰਚ ਦੇ ਪ੍ਰਧਾਨ ਹੇਮ ਰਾਜ ਸੈਣੀ, ਸਾਬਕਾ ਕੌਂਸਲਰ ਸ਼ਸ਼ੀ ਸੰਦਲ, ਸਤਪਾਲ ਪਾਲੀ, ਪਦਮ ਪੁਰੀ, ਧਰਮਪਾਲ ਸੈਣੀ, ਅਜੈ ਕੁਮਾਰ, ਮੰਚ ਦੇ ਉਪ ਪ੍ਰਧਾਨ ਧੀਰਜ ਵਾਲੀਆ ਅਤੇ ਸਕੱਤਰ ਸੰਦੀਪ ਰਾਣਾ ਦੀ ਮੌਜੂਦਗੀ ’ਚ ਪੰਡਿਤ ਹੰਸ ਰਾਜ ਵਸ਼ਿਸ਼ਟ ਵੱਲੋਂ ਗਣੇਸ਼ ਵੰਦਨਾ ਨਾਲ ਕੀਤੀ ਗਈ।