ਰੋਇੰਗ ਮੁਕਾਬਲਿਆਂ ’ਚ ਖਿਡਾਰੀਆਂ ਨੇ ਦਿਖਾਇਆ ਦਮਖਮ ਰਾਜ ਪੱਧਰੀ ਰੋਇੰਗ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਦਿਖਾਇਆ ਦਮਖਮ
Publish Date: Mon, 23 Nov 2026 04:51 PM (IST)
Updated Date: Mon, 23 Nov 2026 04:52 PM (IST)
ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਰੂਪਨਗਰ ਵਿਖੇ ਹੋਏ ਰੋਮਾਂਚਕ ਮੁਕਾਬਲੇ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਰੂਪਨਗਰ ਵਿਖੇ ਰੋਇੰਗ ਦੇ ਰਾਜ ਪੱਧਰੀ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਉਮਰ ਵਰਗਾਂ ਤੇ ਖੇਡ ਸ਼੍ਰੇਣੀਆਂ ਦੇ ਇਨ੍ਹਾਂ ਮੁਕਾਬਲਿਆਂ ’ਚ ਖਿਡਾਰੀਆਂ ਨੇ ਪੂਰੇ ਉਤਸ਼ਾਹ, ਖੇਡ ਭਾਵਨਾ ਤੇ ਮੁਕਾਬਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਮੌਕੇ ਓਲੰਪੀਅਨ ਤੇ ਏਸ਼ਿਆਈ ਖੇਡਾਂ ਦੇ ਤਮਗਾ ਜੇਤੂ ਸਤਨਾਮ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਪੰਜਾਬ ਰੋਇੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਮੀਤ ਸਿੰਘ ਗਿੱਲ, ਰੋਇੰਗ ਐਸੋਸੀਏਸ਼ਨ ਦੇ ਕੈਪਟਨ ਰਾਮਪਾਲ ਸਿੰਘ, ਰੋਇੰਗ ਐਸੋਸੀਏਸ਼ਨ ਮੋਗਾ ਦੇ ਕੋਚ ਗੁਰਮੀਤ ਸਿੰਘ ਹੰਸ, ਪੰਜਾਬ ਰੋਇੰਗ ਐਸੋਸੀਏਸ਼ਨ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਜਨਤਾ, ਜਸਵਿੰਦਰ ਕੌਰ (ਰੋਇੰਗ ਐਸੋਸੀਏਸ਼ਨ ਮੋਗਾ) ਤੇ ਪਰਮਿੰਦਰ ਕੌਰ (ਰੋਪੜ ਰੋਇੰਗ ਐਸੋਸੀਏਸ਼ਨ) ਵੀ ਹਾਜ਼ਰ ਸਨ। ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਅੰਡਰ-17 ਲੜਕਿਆਂ ਦੇ 1000 ਮੀਟਰ ਸਿੰਗਲ ਸਕੱਲ ਮੁਕਾਬਲੇ ’ਚ ਮੋਗਾ ਦੇ ਏਕਮਜੋਤ ਸਿੰਘ ਨੇ 3:29.83 ਮਿੰਟ ਦੇ ਸਮੇਂ ਨਾਲ ਪਹਿਲਾ, ਰੂਪਨਗਰ ਦੇ ਹਰਮਨਦੀਪ ਸਿੰਘ ਨੇ 3:51.55 ਮਿੰਟ ਨਾਲ ਦੂਜਾ ਤੇ ਬਠਿੰਡਾ ਦੇ ਹਰਿਸਮਨ ਸਿੰਘ ਨੇ 3:51.89 ਮਿੰਟ ਨਾਲ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਦੇ 1000 ਮੀਟਰ ਸਿੰਗਲ ਸਕੱਲ ਮੁਕਾਬਲੇ ’ਚ ਰੂਪਨਗਰ ਦੀ ਜਗਨਦੀਪ ਕੌਰ ਨੇ 4:17.26 ਮਿੰਟ ਨਾਲ ਪਹਿਲਾ ਤੇ ਮੋਗਾ ਦੀ ਜਸਪ੍ਰੀਤ ਕੌਰ ਨੇ 4:30.43 ਮਿੰਟ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਦੇ 1000 ਮੀਟਰ ਡਬਲ ਸਕੱਲ ਮੁਕਾਬਲੇ ’ਚ ਬਠਿੰਡਾ ਦੀ ਅਗਮਦੀਪ ਸਿੰਘ ਤੇ ਮਨਦੀਪ ਸਿੰਘ ਦੀ ਜੋੜੀ ਨੇ 3:59.03 ਮਿੰਟ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਮੋਗਾ ਦੇ ਸੁਖਵੀਰ ਸਿੰਘ ਤੇ ਗੁਰਮੇਹਰ ਸਿੰਘ ਦੀ ਜੋੜੀ 4:29.84 ਮਿੰਟ ਨਾਲ ਦੂਜੇ ਸਥਾਨ ’ਤੇ ਰਹੀ। ਅੰਡਰ-17 ਲੜਕੀਆਂ ਦੇ 1000 ਮੀਟਰ ਡਬਲ ਸਕੱਲ ਮੁਕਾਬਲੇ ’ਚ ਮੋਗਾ ਦੀ ਪ੍ਰਭਦੀਪ ਕੌਰ ਤੇ ਅਤਮਜੀਤ ਗਿੱਲ ਦੀ ਜੋੜੀ ਨੇ 4:29.17 ਮਿੰਟ ਨਾਲ ਪਹਿਲਾ ਤੇ ਬਠਿੰਡਾ ਦੀ ਮੋਨਿਕਾ ਤੇ ਸਿਮਰਲੀਨ ਕੌਰ ਦੀ ਜੋੜੀ ਨੇ 5:18.89 ਮਿੰਟ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਦੇ 500 ਮੀਟਰ ਡਬਲ ਸਕੱਲ ਮੁਕਾਬਲੇ ’ਚ ਬਠਿੰਡਾ ਦੀ ਅਗਮਦੀਪ ਸਿੰਘ ਤੇ ਮਨਦੀਪ ਸਿੰਘ ਦੀ ਜੋੜੀ ਨੇ 1:51.03 ਮਿੰਟ ਨਾਲ ਪਹਿਲਾ ਤੇ ਮੋਗਾ ਦੇ ਸੁਖਵੀਰ ਸਿੰਘ ਤੇ ਗੁਰਮੇਹਰ ਸਿੰਘ ਦੀ ਜੋੜੀ ਨੇ 2:27.46 ਮਿੰਟ ਨਾਲ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਮਿਕਸਡ 500 ਮੀਟਰ ਡਬਲ ਸਕੱਲ ਮੁਕਾਬਲੇ ’ਚ ਰੂਪਨਗਰ-ਏ ਦੀ ਮਨਵੀਰ ਕੌਰ ਤੇ ਹਰਮਨਦੀਪ ਸਿੰਘ ਦੀ ਜੋੜੀ ਨੇ 1:48.07 ਮਿੰਟ ਨਾਲ ਪਹਿਲਾ ਸਥਾਨ ਤੇ ਰੂਪਨਗਰ-ਬੀ ਦੀ ਮਹਨਵੀ ਤੇ ਸੁਖਵਿੰਦਰ ਸਿੰਘ ਦੀ ਜੋੜੀ ਨੇ 2:33.17 ਮਿੰਟ ਨਾਲ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕਿਆਂ ਦੇ 500 ਮੀਟਰ ਡਬਲ ਸਕੱਲ ਮੁਕਾਬਲੇ ’ਚ ਬਠਿੰਡਾ ਦੀ ਗੁਜਵੰਤ ਸਿੰਘ ਤੇ ਗੁਰਜੋਤ ਸਿੰਘ ਦੀ ਜੋੜੀ ਨੇ 1:36.70 ਮਿੰਟ ਨਾਲ ਪਹਿਲਾ, ਬਠਿੰਡਾ ਦੀ ਹੈਰੀ ਸਿੰਘ ਤੇ ਨੂਰਦੀਪ ਸਿੰਘ ਦੀ ਜੋੜੀ ਨੇ 1:43.74 ਮਿੰਟ ਨਾਲ ਦੂਜਾ ਤੇ ਬਠਿੰਡਾ ਦੀ ਸ਼ਿਵ ਸਿੰਘਮ ਤੇ ਸੁਖਦੇਵ ਦੀ ਜੋੜੀ ਨੇ 2:21.68 ਮਿੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਦੇ 1000 ਮੀਟਰ ਕਾਕਸਲੈੱਸ ਫੋਰ ਮੁਕਾਬਲੇ ’ਚ ਰੂਪਨਗਰ-ਏ ਦੀ ਟੀਮ ਨੇ 3:43.93 ਮਿੰਟ ਨਾਲ ਪਹਿਲਾ ਤੇ ਰੂਪਨਗਰ-ਬੀ ਦੀ ਟੀਮ ਨੇ 3:55.40 ਮਿੰਟ ਨਾਲ ਦੂਜਾ ਸਥਾਨ ਹਾਸਲ ਕੀਤਾ। ਪਹਿਲੇ ਸਥਾਨ ’ਤੇ ਰਹੀ ਟੀਮ ’ਚ ਮਹਿਕਪ੍ਰੀਤ ਕੌਰ, ਜਸਨੂਰ ਕੌਰ, ਮਨਜਿੰਦਰ ਕੌਰ ਤੇ ਹਵਨਪ੍ਰੀਤ ਕੌਰ ਸ਼ਾਮਲ ਸਨ, ਜਦਕਿ ਦੂਜੇ ਸਥਾਨ ’ਤੇ ਰਹੀ ਟੀਮ ’ਚ ਸਿਮਰਨਜੀਤ ਕੌਰ, ਪਰਮਜੀਤ ਕੌਰ, ਸੁਖਪ੍ਰੀਤ ਕੌਰ ਤੇ ਸਿਮਰਜੋਤ ਕੌਰ ਸ਼ਾਮਲ ਸਨ। ਇਨ੍ਹਾਂ ਰਾਜ ਪੱਧਰੀ ਮੁਕਾਬਲਿਆਂ ਨੇ ਨੌਜਵਾਨ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਤੇ ਰਾਜ ਪੱਧਰ ’ਤੇ ਆਪਣੀ ਪਛਾਣ ਬਣਾਉਣ ਦਾ ਮੌਕਾ ਪ੍ਰਦਾਨ ਕੀਤਾ।