ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਨਾ ਜਮਹੂਰੀ ਹੱਕਾਂ ’ਤੇ ਡਾਕਾ ਸ਼ਾਂਤਮਈ ਸੰਘਰਸ਼ ਕਰਨ ਜਾ ਰਹੇ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਨਾ ਜਮਹੂਰੀ ਹੱਕਾਂ ਤੇ ਡਾਕਾ
Publish Date: Sun, 11 Oct 2026 04:12 PM (IST)
Updated Date: Sun, 11 Oct 2026 04:14 PM (IST)
ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਤੁਰੰਤ ਰਿਹਾਅ ਕਰੋ : ਕਾਮਰੇਡ ਰੋੜੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ: ਦਿੱਲੀ ਵਿਖੇ 10 ਅਕਤੁਬਰ ਨੂੰ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਕਰਦਿਆਂ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰਨ ਜਾ ਰਹੇ ਆਗੂਆਂ ਨੂੰ ਦਫ਼ਤਰਾਂ ਵਿੱਚੋਂ ਕੱਢ ਕੇ ਗਿ੍ਰਫ਼ਤਾਰ ਕਰਨਾ ਅਤੇ ਅਪਮਾਨਿਤ ਤਰੀਕੇ ਨਾਲ ਤਸ਼ੱਦਦ ਕਰਨ ਤੇ ਕੇਂਦਰ ਸਰਕਾਰ ਦੀ ਹਿਟਲਰਸ਼ਾਹੀ ਦੀ ਨਿਖੇਧੀ ਕਰਦਿਆਂ ਕਾਮਰੇਡ ਮਹਾਂ ਸਿੰਘ ਰੋੜੀ ਦੀ ਪ੍ਰਧਾਨਗੀ ਹੇਠ ਸੀਆਈਟੀਯੂ ਨੇ ਮੀਟਿੰਗ ਕਰਕੇ ਇਸ ਨੂੰ ਗੈਰ ਜਮਹੂਰੀ ਕਰਾਰ ਦਿੰਦਿਆਂ ਮੰਗ ਕੀਤੀ ਕਿ ਮੋਦੀ ਸਰਕਾਰ ਦੇ ਇਸ਼ਾਰੇ ਤੇ ਗੈਰਕਾਨੂੰਨੀ ਢੰਗ ਨਾਲ ਕਿਰਤੀਆਂ ਦੇ ਆਗੂਆਂ ਵਿਦਿਆਰਥੀਆਂ ਨੌਜਵਾਨਾਂ ਸਮੇਤ ਸੰਘਰਸ਼ ਕਰਦੇ ਲੋਕਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਮੀਟਿੰਗ ਵਿਚ ਇਹ ਵੀ ਮੰਗ ਕੀਤੀ ਗਈ ਕਿ ਨਜਾਇਜ਼ ਤੌਰ ਤੇ ਵੋਟਾਂ ਕਟਣ ਵਾਲ਼ਾ ਮੁੱਖ ਚੋਣ ਕਮਿਸ਼ਨਰ ਤੁਰੰਤ ਅਸਤੀਫ਼ਾ ਦੇਵੇ। ਮੀਟਿੰਗ ਵਿਚ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਜਦੋਂ ਤੱਕ ਮੁੱਖ ਚੋਣ ਕਮਿਸ਼ਨਰ ਅਸਤੀਫ਼ਾ ਨਹੀਂ ਦਿੰਦਾ ਅਤੇ ਸਰਕਾਰ ਜਮਹੂਰੀ ਢੰਗ ਨਾਲ ਸੰਘਰਸ਼ ਕਰਨ ਜਾ ਰਹੇ ਸਾਥੀਆਂ ਨੂੰ ਰਿਹਾਅ ਨਹੀਂ ਕਰਦੀ ਅਤੇ ਮੋਦੀ ਸਰਕਾਰ ਦੇ ਇਸ਼ਾਰੇ ਤੇ ਗੈਰ ਜਮਹੂਰੀ ਤਰੀਕੇ ਨਾਲ ਹੁਲੱੜਬਾਜੀ ਕਰਨ ਵਾਲੇ ਅਧਿਕਾਰੀਆਂ ਨੂੰ ਸਖਤ ਸਜ਼ਾ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹਿਣਗੇ। ਮੀਟਿੰਗ ਵਿਚ ਸੀਟੂ ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ, ਸਵਰਾਜ ਮਾਜ਼ਦਾ ਕੰਟਰੈਕਟ ਡਰਾਈਵਰ ਵਰਕਰ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਪ੍ਰਮਿੰਦਰ ਕੰਗ, ਵਿੱਤ ਸਕੱਤਰ ਸਾਥੀ ਸਰਵਜੀਤ ਸਿੰਘ, ਸਾਥੀ ਗੁਰਜੀਤ ਸਿੰਘ, ਸਾਥੀ ਨਿਰਮਲ ਸਿੰਘ, ਸਾਥੀ ਬਿਕਰਮਜੀਤ ਸਿੰਘ ਜੱਗਾ, ਸਾਥੀ ਅਮਰਜੀਤ ਸਿੰਘ ,ਸਾਥੀ ਗੁਰਨਾਮ ਸਿੰਘ ਖੇੜੀ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਥੀ ਮੌਜੂਦ ਸਨ।