ਬਾਬਾ ਸੈਨ ਮੰਦਰ ’ਚ ਸਲਾਨਾ ਭੰਡਾਰਾ ਕਰਾਇਆ
ਬਾਬਾ ਸੈਨ ਮੰਦਰ ਵਿੱਚ ਹੋਇਆ ਸਲਾਨਾ ਭੰਡਾਰਾ
Publish Date: Wed, 11 Nov 2026 05:31 PM (IST)
Updated Date: Wed, 11 Nov 2026 05:33 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਬਾਬਾ ਸੈਨ ਭਗਤ ਮੰਦਰ ਰਾਜ ਨਗਰ ’ਚ ਸਲਾਨਾ ਭੰਡਾਰਾ ਕਰਵਾਇਆ ਗਿਆ। ਜਿਸ ਦੇ ’ਚ ਭਾਜਪਾ ਮੰਡਲ ਨੰਗਲ ਦੇ ਪ੍ਰਧਾਨ ਰਣਜੀਤ ਸਿੰਘ ਲੱਕੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ’ਤੇ ਮੰਦਰ ਦੇ ਪ੍ਰਧਾਨ ਮਨੋਹਰ ਲਾਲ ਨੇ ਦੱਸਿਆ ਕਿ ਇਹ ਭੰਡਾਰਾ ਹਰ ਸਾਲ ਕਰਵਾਇਆ ਜਾਂਦਾ ਹੈ ਤੇ ਇਸ ਮੌਕੇ ’ਤੇ ਬਾਬਾ ਸੈਨ ਭਗਤ ਜੀ ਦਾ ਗੁਣਗਾਣ ਵੀ ਕੀਤਾ ਜਾਂਦਾ ਹੈ। ਇਸ ਮੌਕੇ ’ਤੇ ਪ੍ਰਧਾਨ ਰਣਜੀਤ ਸਿੰਘ ਲੱਕੀ ਨੇ ਕਿਹਾ ਕਿ ਸਾਨੂੰ ਸੈਨ ਭਗਤ ਜੀ ਦੀਆਂ ਦੱਸੀਆਂ ਹੋਈਆਂ ਸਿੱਖਿਆਵਾਂ ’ਤੇ ਚੱਲਣਾ ਚਾਹੀਦਾ ਹੈ । ਉਨ੍ਹਾਂ ਨੇ ਮੰਦਰ ਕਮੇਟੀ ਵੱਲੋਂ ਉਨ੍ਹਾਂ ਨੂੰ ਝੰਡਾ ਚੜਾਉਣ ਦੀ ਰਸਮ ਅਦਾ ਕਰਨ ਦਾ ਮੌਕਾ ਦੇਣ ਦੇ ਧੰਨਵਾਦ ਵੀ ਕੀਤਾ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਮੰਦਰ ਦੇ ਉਪ ਪ੍ਰਧਾਨ ਅਨਿਲ, ਭਾਰਤੀ ਜਨਤਾ ਪਾਰਟੀ ਮੰਡਲ ਨੰਗਲ ਦੇ ਮੀਤ ਪ੍ਰਧਾਨ ਸੁਸ਼ੀਲ ਚੋਪੜਾ, ਵਿਸ਼ਾਲ ਸੰਦਲ, ਨਰੇਸ਼ ਕੁਮਾਰ ਚਾਵਲਾ, ਅਮਨ, ਮੰਨੂ ਪਟਿਆਲ ਅਤੇ ਗੁਲਸ਼ਨ ਕੁਮਾਰ ਹਾਜ਼ਰ ਸਨ।