ਸਵ. ਸਾਬਕਾ ਚੇਅਰਮੈਨ ਜਸਵੰਤ ਸਿੰਘ ਨੱਤ ਨਮਿਤ ਪਾਠ ਦੇ ਭੋਗ ਤੇ ਸ਼ਰਧਾਂਜਲੀ ਸਮਾਰੋਹ ਸਵ. ਸਾਬਕਾ ਚੇਅਰਮੈਨ ਜਸਵੰਤ ਸਿੰਘ ਨੱਤ ਨਮਿਤ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਰੋਹ
Publish Date: Fri, 20 Nov 2026 03:26 PM (IST)
Updated Date: Fri, 20 Nov 2026 03:28 PM (IST)
ਨਿੱਜੀ ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਮੋਰਿੰਡਾ : ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਤੇ ਪੰਜਾਬ ਯੂਥ ਰਨ ਮੈਰਾਥਨ ਦੇ ਪ੍ਰਬੰਧਕ ਪ੍ਰੋ. ਬੀਰ ਦਵਿੰਦਰ ਸਿੰਘ ਬੱਲਾਂ ਦੇ ਤਾਇਆ ਤੇ ਆਪ ਆਗੂ ਬਲਜੀਤ ਸਿੰਘ ਨੱਤ ਦੇ ਦਾਦਾ ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਚੇਅਰਮੈਨ ਸਵ. ਜਸਵੰਤ ਸਿੰਘ ਨੱਤ ਨਮਿੱਤ ਪਾਠ ਦੇ ਭੋਗ ਗੁਰਦੁਆਰਾ ਸਾਹਿਬ ਪਿੰਡ ਬੱਲਾਂ ਕਲਾਂ ਵਿਖੇ ਪਾਏ ਗਏ ਤੇ ਇਸ ਮੌਕੇ ਤੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ’ਤੇ ਭੋਗ ਉਪਰੰਤ ਭਾਈ ਅਮਰੀਕ ਸਿੰਘ ਸਲੋ ਮਾਜਰਾ ਵਾਲਿਆਂ ਦੇ ਜੱਥੇ ਵੱਲੋਂ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਗਿਆ। ਇਸ ਸਮਾਗਮ ਸਮੇਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ, ਵਿਧਾਇਕ ਡਾਕਟਰ ਚਰਨਜੀਤ ਸਿੰਘ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ, ਆਮ ਆਦਮੀ ਪਾਰਟੀ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਜਸਵੀਰ ਸਿੰਘ ਗੜੀ, ਜਥੇਦਾਰ ਹਰਬੰਸ ਸਿੰਘ ਕੰਧੋਲਾ ਆਦਿ ਆਗੂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਤੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ’ਤੇ ਪ੍ਰੋਫੈਸਰ ਬੀਰ ਦਵਿੰਦਰ ਸਿੰਘ ਬੱਲਾਂ ਵੱਲੋਂ ਸਵਰਗੀ ਚੇਅਰਮੈਨ ਜਸਵੰਤ ਸਿੰਘ ਨੱਤ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਕਿ ਕਿਵੇਂ ਉਨ੍ਹਾਂ ਵੱਲੋਂ ਗੁਰੂ ਘਰ ’ਚ ਵਿਸ਼ਵਾਸ ਰੱਖਦੇ ਹੋਏ ਤੇ ਆਪਣੇ ਕਾਰੋਬਾਰ ਨਾਲ ਜੁੜੇ ਰਹੇ ਤੇ ਇਸ ਦੇ ਨਾਲ ਹੀ ਉਨਾਂ ਸਿੱਖਿਆ ਦੇ ਖੇਤਰ ’ਚ ਤੇ ਸਮਾਜ ਸੇਵਾ ਦੇ ਖੇਤਰ ’ਚ ਮੋਹਰੀ ਹੋ ਕੇ ਲੋਕ ਸੇਵਾ ਨੂੰ ਸਮਰਪਿਤ ਰਹੇ। ਇਸ ਮੌਕੇ ’ਤੇ ਉਕਤ ਆਗੂਆਂ ਤੇ ਬੁਲਾਰਿਆਂ ਵੱਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਤੇ ਕਿਹਾ ਕਿ ਅਜਿਹੇ ਗੁਰੂ ਘਰ ਦੇ ਪ੍ਰੇਮੀ, ਸਮਾਜ ਸੇਵੀ ਵੱਲੋਂ ਕੀਤੇ ਕਾਰਜਾਂ ਤੋਂ ਸੇਧ ਲੈਂਦਿਆਂ ਲੋਕ ਸੇਵਾ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਸਵਰਗੀ ਚੇਅਰਮੈਨ ਜਸਵੰਤ ਸਿੰਘ ਨੱਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਰਸਤੇ ਤੇ ਚਲਦਿਆਂ ਕਿਰਤ ਕਮਾਈ ਕਰਨ, ਨਾਮ ਜਪਣ ਤੇ ਵੰਡ ਛਕਣ ਦੇ ਉਪਦੇਸ਼ ’ਤੇ ਪਹਿਰਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਵ. ਜਸਵੰਤ ਸਿੰਘ ਨੱਤ ਨੇ ਜਿੱਥੇ ਸਮਾਜ ਸੇਵਾ ਦੇ ਖੇਤਰ ’ਚ ਨਾਮਣਾ ਖੱਟਿਆ ਉੱਥੇ ਹੀ ਉਨ੍ਹਾਂ ਵੱਲੋਂ ਵਾਈਟ ਰੈਵੋਲਊਸ਼ਨ ਚਿੱਟੀ ਕ੍ਰਾਂਤੀ ਸਮੇਂ ਆਪ ਤੇ ਆਪਣੇ ਸਾਥੀ ਕਿਸਾਨਾ ਤੇ ਇਲਾਕਾ ਵਾਸੀਆਂ ਨੂੰ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਡੇਅਰੀ ਫਾਰਮਿੰਗ ਵੱਲ ਵੀ ਮੋੜਿਆ। ਡੇਅਰੀ ਲਈ ਵੱਧ ਚੜ੍ਹਕੇ ਕੰਮ ਕੀਤਾ ਤੇ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਆਪਣਾ ਡੇਅਰੀ ਫਾਰਮ ਲਿਆਂਦਾ। ਇਸ ਮੌਕੇ ’ਤੇ ਉਹ ਦੋ ਵਾਰ ਮਿਲਕ ਪਲਾਂਟ ਦੇ ਚੇਅਰਮੈਨ ਰਹਿ ਕੇ ਵੀ ਇਲਾਕੇ ਦੀ ਸੇਵਾ ਕੀਤੀ। ਉਸ ਦੇ ਨਾਲ ਹੀ ਉਹ ਗੁਰਸਿੱਖੀ, ਗੁਰੂ ਘਰ ਦੀ ਸੇਵਾ ਤੋਂ ਪਿੱਛੇ ਨਹੀਂ ਹਟੇ। ਸਿੱਖਿਆ ਦੇ ਖੇਤਰ ’ਚ ਵੀ ਉਨ੍ਹਾਂ ਗੁਰੂ ਨਾਨਕ ਪਬਲਿਕ ਸਕੂਲ ਖੰਟ ਮਾਨਪੁਰ ਵਿਖੇ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਕੇ ਜਿੱਥੇ ਸਕੂਲ ਦੀ ਤਰੱਕੀ ਕੀਤੀ ਉੱਥੇ ਹੀ ਇਲਾਕੇ ’ਚ ਵਿਦਿਆ ਵੀ ਵੰਡਣ ’ਚ ਵੀ ਸਹਿਯੋਗੀ ਰਹੇ ਤੇ ਸਾਬਕਾ ਸਵਰਗੀਆ ਪ੍ਰਿੰਸੀਪਲ ਜੋਗਿੰਦਰ ਸਿੰਘ ਖੰਟ ਦੇ ਮੋਢੇ ਨਾਲ ਮੋਢਾ ਜੋੜ ਕੇ ਸਿੱਖਿਆ ਦੇ ਖੇਤਰ ਵਿੱਚ ਇਲਾਕੇ ਦੀ ਸੇਵਾ ਕੀਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰੀਤਮ ਸਿੰਘ ਸਲੋ ਮਾਜਰਾ ਸਟੇਟ ਵਾਈਸ ਪ੍ਰੈਜੀਡੈਂਟ ਪੁਨਰ ਸੁਰਜੀਤ, ਸਾਬਕਾ ਸਰਪੰਚ ਪ੍ਰੀਤਮ ਸਿੰਘ ਕਜੌਲੀ, ਇਲਾਕੇ ਦੇ ਉੱਘੇ ਕਾਰੋਬਾਰੀ ਅਮਰ ਸਿੰਘ ਨੱਤ, ਚਰਨ ਸਿੰਘ ਨੱਤ, ਚੇਅਰਮੈਨ ਕੇਸਰ ਸਿੰਘ ਸਮਾਣਾ, ਵਿਸ਼ਾਲ ਕਸ਼ਿਯਪ ਪ੍ਰਧਾਨ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ, ਹਰਚੰਦ ਸਿੰਘ ਡੂਮਛੇੜੀ, ਸ਼ੂਗਰ ਮਿੱਲ ਮੋਰਿੰਡਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ, ਬਲਾਕ ਮੋਰਿੰਡਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੌਜੀ ਅਮਰਾਲੀ,ਆੜਤੀ ਆਗੂ ਪਰਮਿੰਦਰ ਸਿੰਘ ਖਟੜਾ, ਆੜ੍ਹਤੀ ਆਗੂ ਮਨਦੀਪ ਸਿੰਘ ਰੌਣੀ, ਰਾਹੁਲ ਸ਼ਰਮਾ ਸ਼ਹਿਰੀ ਪ੍ਰਧਾਨ ਕਾਂਗਰਸ ਮੋਰਿੰਡਾ, ਸੁੱਖਾ ਘਮੰਡਗੜ੍ਹ, ਮਨੀ ਸਰਪੰਚ ਰੋਲੂ ਮਾਜਰਾ, ਗੁਰਿੰਦਰ ਸਰਪੰਚ ਖਿਦਰਾਬਾਦ, ਰੂਬੀ ਬਰਾੜ ਕਜੋਲੀ, ਜੋਨੀ ਪਿੱਪਲ ਮਾਜਰਾ, ਵਿਵੇਕ ਸ਼ਰਮਾ, ਚਾਂਦਗੀ ਰਾਮ, ਚਰਨ ਸਿੰਘ ਨਤ, ਅਮਰ ਸਿੰਘ ਨੱਤ, ਜਗਵਿੰਦਰ ਸਿੰਘ ਬੰਗੀਆਂ, ਹਰਵਿੰਦਰ ਸਿੰਘ ਆਦਿ ਵੀ ਸ਼ਾਮਿਲ ਹੋਏ।