
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਵਾਰੀਆਂ ਦੇ ਭਰੇ ਆਟੋ ਨੂੰ ਅਗਿਆਤ ਵਾਹਨ ਨੇ ਮਾਰੀ ਟੱਕਰ, ਚਾਲਕ ਗੰਭੀਰ ਜ਼ਖਮੀ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਰੂਪਨਗਰ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਮੱਥਾ ਟੇਕਣ ਉਪਰੰਤ ਆਟੋ ਰਾਹੀਂ ਆਪਣੇ ਪਿੰਡ ਵਾਪਸ ਜਾ ਰਹੀਆਂ ਸਵਾਰੀਆਂ ਦੇ ਆਟੋ ਨੂੰ ਅਗਿਆਤ ਵਾਹਨ ਵੱਲੋਂ ਟੱਕਰ ਮਾਰ ਦਿੱਤੀ ਗਈ। ਇਸ ਹਾਦਸੇ ਉਪਰੰਤ ਆਟੋ ਪਲਟ ਗਿਆ। ਇਸ ਹਾਦਸੇ ਵਿਚ ਆਟੋ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਦਕਿ ਸਵਾਰੀਆਂ ਦਾ ਬਚਾਓ ਹੋ ਗਿਆ। ਇਸ ਹਾਦਸੇ ਉਪਰੰਤ ਆਟੋ ਚਾਲਕ ਨੂੰ 108 ਐਂਬੁਲੈਂਸ ਤੇ ਇੱਕ ਹੋਰ ਐਂਬੁਲੈਂਸ ਰਾਹੀਂ ਸਿਵਲ ਹਸਪਤਾਲ ਰੂਪਨਗਰ ਵਿਖੇ ਪਹੁੰਚਾਇਆ ਗਿਆ। ਸਿਵਿਲ ਹਸਪਤਾਲ ਰੂਪਨਗਰ ਵਿਖੇ ਜੇਰੇ ਇਲਾਜ ਆਟੋ ਚਾਲਕ ਜੀਤ ਰਾਮ ਪੁੱਤਰ ਗੁਰਦਾਸ ਵਾਸੀ ਬਨ੍ਹਾਂ ਜ਼ਿਲਾ ਐੱਸਬੀਐੱਸ ਨਗਰ (ਨਵਾਂਸ਼ਹਿਰ) ਨੇ ਦੱਸਿਆ ਕਿ ਉਹ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਰੰਗੀਲਪੁਰ ਤੱਕ ਸਵਾਰੀਆਂ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਜਦੋਂ ਪੁਲਿਸ ਲਾਈਨ ਦੀ ਲਾਈਟਾਂ ਦੇ ਕੋਲ ਪਹੁੰਚਿਆ ਤਾਂ ਲਾਲ ਬੱਤੀ ਹੋਣ ਕਾਰਨ ਉਹ ਹੌਲੀ ਹੋ ਗਿਆ ਪ੍ਰੰਤੂ ਪਿੱਛੇ ਤੋਂ ਕਿਸੇ ਅਗਿਆਤ ਵਾਹਨ ਨੇ ਉਸ ਦੇ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਦੇ ਕਾਰਨ ਉਸ ਦਾ ਆਟੋ ਅਸੰਤੁਲਿਤ ਹੋ ਕੇ ਪਲਟ ਗਿਆ। ਇਸ ਦੌਰਾਨ ਰਾਹਗੀਰਾਂ ਨੇ ਆਟੋ ਨੂੰ ਸਿੱਧਾ ਕਰਕੇ ਸਵਾਰੀਆਂ ਨੂੰ ਆਟੋ ਦੇ ਵਿਚੋਂ ਕੱਢਿਆ ਅਤੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਉਸ ਨੇ ਕਿਹਾ ਕਿ ਗਣੀਮਤ ਰਹੀ ਕਿ ਸਵਾਰੀਆਂ ਨੂੰ ਕੋਈ ਗੰਭੀਰ ਸੱਟਾਂ ਨਹੀਂ ਵੱਜੀਆਂ। ਡਾਕਟਰਾਂ ਨੇ ਸਵਾਰੀਆਂ ਨੂੰ ਮੁੱਢਲੀ ਸਹਾਇਤਾ ਉਪਰੰਤ ਘਰ ਭੇਜ ਦਿੱਤਾ ਹੈ।