ਸਰਕਾਰੀ ਆਈਟੀਆਈ (ਲੜਕੀਆਂ) ਮੋਰਿੰਡਾ ਵਿਖ਼ੇ ਸਾਲਾਨਾ ਕਨਵੋਕੇਸ਼ਨ ਸਰਕਾਰੀ ਆਈਟੀਆਈ (ਲੜਕੀਆਂ) ਮੋਰਿੰਡਾ ਵਿਖ਼ੇ ਸਾਲਾਨਾ ਕਨਵੋਕੇਸ਼ਨ ਕੀਤੀ ਗਈ
Publish Date: Thu, 26 Nov 2026 04:16 PM (IST)
Updated Date: Thu, 26 Nov 2026 04:19 PM (IST)
ਜੋਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ : ਸਰਕਾਰੀ ਆਈਟੀਆਈ (ਲੜਕੀਆਂ) ਮੋਰਿੰਡਾ ਵਿਖ਼ੇ ਸਾਲਾਨਾ ਕਨਵੋਕੇਸ਼ਨ ਕੀਤੀ ਗਈ। ਇਸ ਮੌਕੇ ਸੈਸ਼ਨ 2025-26 ਦੇ ਵਿਦਿਆਰਥੀਆਂ ਨੂੰ ਸੰਸਥਾ ’ਚ ਬੁਲਾਇਆ ਗਿਆ ਤੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੀ ਆਈਐਮਸੀ ਦੇ ਚੇਅਰਮੈਨ ਚੰਦਰ ਦੱਤ ਵਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਮੋਰਿੰਡਾ ਨਗਰ ਕੌਂਸਲ ਦੇ ਪ੍ਰਧਾਨ ਜਗਪਾਲ ਸਿੰਘ ਜੌਲੀ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਸੰਸਥਾ ’ਚ ਸਿਖਲਾਈ ਹਾਸਲ ਕਰਨ ਵਾਲੀਆਂ ਸਿੱਖਿਆਰਥਣਾਂ ਨੂੰ ਤਕਨੀਕੀ ਸਿੱਖਿਆ ਦੇ ਉੱਜਵਲ ਭਵਿੱਖ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋ ਆਰਸੀ ਢੰਡ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਅਸੀਂ ਇਸ ਖੇਤਰ ’ਚ ਕੇਂਦਰ ਸਰਕਾਰ ਤੋਂ ਰਾਸ਼ਟਰੀ ਪੁਰਸਕਾਰ ਤੱਕ ਹਾਸਲ ਕਰ ਸਕਦੇ ਹਾਂ। ਇਸ ਸਮੇਂ ਜਿਲ੍ਹਾ ਰੋਜਗਾਰ ਦਫ਼ਤਰ ਰੂਪਨਗਰ ਤੋਂ ਡਾ. ਜਸਵੀਰ ਸਿੰਘ ਹਾਜ਼ਰ ਰਹੇ। ਜਸਬੀਰ ਸਿੰਘ ਸ਼ਾਂਤਪੁਰੀ ਨੇ ਤਕਨੀਕੀ ਨਿਪੁੰਨਤਾ ਦੀ ਵਿਦੇਸ਼ੀ ਮੰਗ ਬਾਰੇ ਦੱਸਿਆ। ਰਾਬਿੰਦਰ ਸਿੰਘ ਰੱਬੀ ਨੇ ਸਵੀਪ ਤੇ ਸੱਭਿਆਚਾਰਕ ਗਤੀਵਿਧੀਆਂ ਬਾਰੇ ਵਿਸਥਾਰਪੂਰਬਕ ਚਾਨਣਾ ਪਾਇਆ। ਇਸ ਮੌਕੇ ਆਈਐੱਮਸੀ ਦੇ ਮੇਂਬਰ ਮਨਦੀਪ ਸਿੰਘ (ਹੌਂਡਾ ਏਜੰਸੀ ), ਹਰਵਿੰਦਦਰ ਸਿੰਘ ਰੂਪਰਾਏ, ਜਸਵਿੰਦਰ ਸਿੰਘ ਆਦਿ ਬੱਚੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ। ਸੰਸਥਾ ਦੀ ਮੁਖੀ ਬਲਦੀਸ਼ ਕੌਰ ਧਨੋਆ ਨੇ ਸੰਸਥਾ ਵਿੱਚ ਚੱਲ ਰਹੇ ਟਰੇਡਾਂ ਬਾਰੇ ਦੱਸਿਆ ਤੇ ਸੰਸਥਾ ਦੀ ਸਾਲਾਨਾ ਰਿਪੋਰਟ ਪੜ੍ਹੀ। ਉਨ੍ਹਾਂ ਕੋਰਸ ਪਾਸ ਕਰਨ ਵਾਲੀਆਂ ਸਿੱਖਿਆਰਥਣਾਂ ਦੀ ਅਪਰੈਂਟਸ਼ਿਪ ਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਨਰਿੰਦਰ ਸਿੰਘ, ਲਵਜੋਤ ਸਿੰਘ, ਜਸ਼ਨਦੀਪ ਕੌਰ, ਅੰਜੂ ਸ਼ਰਮਾ, ਕਿਰਨਜੋਤ ਕੌਰ, ਰੀਕਾ ਮੜ੍ਹੀਆ, ਮਨਦੀਪ ਥਾਪਾ, ਸੰਤ ਸਿੰਘ ਤੇ ਅਨੂ ਬਾਲਾ ਸ਼ਾਮਿਲ ਸਨ।