ਅਮਨਪ੍ਰੀਤ ਨੇ ਕੀਤੀ ਲੋਕਾਂ ਨਾਲ ਮੁਲਾਕਾਤ ਬੇਲਾ ਬਲਾਕ ਵਿਖੇ ਅਮਨਪ੍ਰੀਤ ਰਾਏ ਨੇ ਕੀਤੀ ਲੋਕਾਂ ਨਾਲ ਮੁਲਾਕਾਤ
Publish Date: Tue, 25 Aug 2026 04:01 PM (IST)
Updated Date: Tue, 25 Aug 2026 04:03 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ ਸ੍ਰੀ ਚਮਕੌਰ ਸਾਹਿਬ : ਹਲਕਾ ਸ੍ਰੀ ਚਮਕੌਰ ਸਾਹਿਬ ਦੇ ਬੇਲਾ ਬਲਾਕ ਵਿਖੇ ਭਾਜਪਾ ਐੱਸਸੀ ਵਿੰਗ ਦੀ ਸੂਬਾ ਮੀਤ ਪ੍ਰਧਾਨ ਅਮਨਪ੍ਰੀਤ ਕੌਰ ਰਾਏ ਵੱਲੋਂ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਪਤਵੰਤੇ ਸੱਜਣਾਂ ਅਤੇ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਇਲਾਕੇ ਦੇ ਅਹਿਮ ਮੁੱਦਿਆਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਸਬੰਧੀ ਕੇਂਦਰ ਦੀ ਮੋਦੀ ਸਰਕਾਰ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ, ਕਿਉਂਕਿ ਕੇਂਦਰ ਸਰਕਾਰ ਲੋਕਾਂ ਦੇ ਹਰ ਮਸਲੇ ਦੇ ਨਿਪਟਾਰੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਸਾਹਮਣੇ ਵੀ ਇਹ ਮੁੱਦੇ ਪੂਰੀ ਦ੍ਰਿੜਤਾ ਅਤੇ ਸਖ਼ਤੀ ਨਾਲ ਚੁੱਕੇ ਜਾਣਗੇ, ਤਾਂ ਜੋ ਲੋਕਾਂ ਦੀਆਂ ਜਾਇਜ਼ ਸਮੱਸਿਆਵਾਂ ਦਾ ਜਲਦ ਤੋਂ ਜਲਦ ਢੁੱਕਵਾਂ ਅਤੇ ਪੱਕਾ ਹੱਲ੍ਹ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਸਕੱਤਰ ਬੀਜੇਪੀ ਜਤਿੰਦਰ ਗੁੰਬਰ, ਹਰਸ਼ ਕੋਹਲੀ ਜ਼ਿਲ੍ਹਾ ਸਕੱਤਰ ਫਾਰਮੇਸੀ, ਸੰਜੀਵ ਸੂਦ, ਤੇਜਬੀਰ ਸਿੰਘ ਸ਼ੇਰਗਿੱਲ ਬੇਲਾ, ਦਰਸ਼ਨ ਸਿੰਘ ਬਜੀਦਪੁਰ ਮੰਡਲ ਪ੍ਰਧਾਨ ਬੇਲਾ, ਗੁਰਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਗੁਰਚਰਨ ਸਿੰਘ, ਸੁਖਦੇਵ ਸਿੰਘ , ਜਸਪਾਲ ਸਿੰਘ, ਨਵਜੋਤ ਸਿੰਘ ਭੰਗੂ, ਤਲਵਿੰਦਰ ਸਿੰਘ, ਸਿਮਰਨਜੀਤ ਸਿੰਘ, ਮੋਹਨ ਸਿੰਘ, ਰਿਸ਼ੂ ਗਰਗ, ਨਿਰਮਾਣ ਸਿੰਘ, ਲਵਪ੍ਰੀਤ ਸਿੰਘ, ਭਿੰਦਾ ਕਮਾਲਪੁਰ, ਸੁੱਖਪਾਲ ਸਿੰਘ, ਜਸਪ੍ਰੀਤ ਸਿੰਘ ਆਦਿ ਸਮੇਤ ਵੱਖ-ਵੱਖ ਪਿੰਡਾਂ ਤੋਂ ਆਏ ਪਤਵੰਤੇ ਹਾਜ਼ਰ ਸਨ।