ਸੁਖਬੀਰ ਬਾਦਲ ’ਤੇ ਹਮਲੇ ਦੀ ਸਖਤ ਸ਼ਬਦਾਂ ’ਚ ਨਿੰਦਾ ਅਕਾਲੀ ਆਗੂਆਂ ਵੱਲੋਂ ਸੁਖਬੀਰ ਬਾਦਲ ’ਤੇ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ
Publish Date: Tue, 18 Aug 2026 04:54 PM (IST)
Updated Date: Tue, 18 Aug 2026 04:57 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ ਬੇਲਾ : ਕਸਬਾ ਬੇਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਰਾਏਪੁਰ ਤੇ ਹੋਰ ਅਕਾਲੀ ਆਗੂਆਂ ਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹਜ਼ੂਰ ਸਾਹਿਬ ਵਿਖੇ ਗੁਰੂਘਰ ਵਿਚ ਹੋਏ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਘਿਨਾਉਣੀ ਹਰਕਤ ਮੰਦਭਾਗੀ ਅਤੇ ਅਤਿ ਨਿੰਦਣਯੋਗ ਹੈ ਕਿਉਂਕਿ ਕਿ ਗੁਰੂਘਰ ਵਿਚ ਹਰ ਵਿਅਕਤੀ ਸ਼ਰਧਾ ਅਤੇ ਵਿਸ਼ਵਾਸ ਨਾਲ ਨਤਮਸਤਕ ਹੋਣ ਆਉਂਦਾ ਹੈ ਅਤੇ ਅਜਿਹੇ ਸਥਾਨ ’ਤੇ ਕਿਸੇ ਵਿਅਕਤੀ ਵੱਲੋਂ ਹਿੰਸਕ ਕਾਰਵਾਈ ਕਰਨੀ ਗੁਰੂਘਰ ਦੀ ਮਰਿਆਦਾ ਦੇ ਉੱਲਟ ਹੈ। ਉਨ੍ਹਾਂ ਕਿਹਾ ਕਿ ਸਿਆਸੀ ਮਤਭੇਦ ਆਪਣੀ ਥਾਂ ਪ੍ਰੰਤੂ ਅਜਿਹੇ ਪਵਿੱਤਰ ਅਸਥਾਨ ’ਤੇ ਕਿਸੇ ਵੀ ਸ਼ਰਧਾਲੂ ਜਾਂ ਸਿਆਸੀ ਆਗੂ ’ਤੇ ਹਮਲਾ ਬਹੁਤ ਹੀ ਦੁਖਦਾਈ ਹੈ। ਗੁਰੂ ਘਰਾਂ ਵਿਚ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੋਂ ਨਿਰਪੱਖ ਜਾਂਚ ਦੀ ਮੰਗ ਕਰਦੇ ਹੋਏ ਇਸ ਹਮਲੇ ਪਿਛਲੀ ਸ਼ਾਜਿਸ਼ ਅਤੇ ਤਾਕਤ ਨੂੰ ਬੇਨਕਾਬ ਕਰਨ ਦੀ ਮੰਗ ਕੀਤੀ। ਇਸ ਮੌਕੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੱਕੋਵਾਲ, ਯੂਥ ਆਗੂ ਕੁਲਵੀਰ ਸਿੰਘ ਸੈਣੀ, ਰਾਜੀਵ ਬਾਂਸਲ ਬੇਲਾ, ਸਾਬਕਾ ਸਰਪੰਚ ਚਰਨਜੀਤ ਸਿੰਘ ਸਿਲੋਮਾਸਕੋ, ਗੁਰਦੇਵ ਸਿੰਘ ਜਟਾਣਾ, ਹਰਜੀਤ ਸਿੰਘ ਜਟਾਣਾ, ਸਾਬਕਾ ਸਰਪੰਚ ਅਮਰੀਕ ਸਿੰਘ ਅਸਰਪੁਰ, ਨੰਬਰਦਾਰ ਮਹਿੰਦਰ ਸਿੰਘ ਬੇਲਾ, ਕ੍ਰਿਪਾਲ ਸਿੰਘ ਬੇਲਾ, ਮਾ.ਤਰਲੋਚਨ ਸਿੰਘ ਆਦਿ ਹਾਜ਼ਰ ਸਨ।