ਬਿਜਲੀ ਕੱਟਾਂ ਅਤੇ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਅਕਾਲੀ ਦਲ ਨੇ ਦਿੱਤਾ ਧਰਨਾ ਬਿਜਲੀ ਕੱਟਾਂ ਅਤੇ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਅਕਾਲੀ ਦਲ ਨੇ ਦਿੱਤਾ ਧਰਨਾ
Publish Date: Wed, 16 Sep 2026 04:43 PM (IST)
Updated Date: Wed, 16 Sep 2026 04:44 PM (IST)
‘ਆਪ’ ਸਰਕਾਰ ਲੋਕਾਂ ਦੇ ਪੈਸੇ ਇਸ਼ਤਿਹਾਰਬਾਜ਼ੀ ’ਤੇ ਉਡਾ ਰਹੀ ਹੈ, ਜਦਕਿ ਹਲਕੇ ’ਚ ਮਾਈਨਿੰਗ ਮਾਫ਼ੀਆ ਬੇਲਗਾਮ: ਲੱਖੇਵਾਲ ਅਸ਼ੋਕ ਚੇਤਲ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਪੰਜਾਬ ਵਿਚ ਲੱਗ ਰਹੇ ਭਾਰੀ ਬਿਜਲੀ ਕੱਟਾਂ ਅਤੇ ਹਲਕੇ ਵਿਚ ਚੱਲ ਰਹੀ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਸ੍ਰੋਮਣੀ ਅਕਾਲੀ ਦਲ ਵੱਲੋਂ ਐੱਸਡੀਐੱਮ ਦਫ਼ਤਰ ਸ੍ਰੀ ਚਮਕੌਰ ਸਾਹਿਬ ਵਿਖੇ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ ਵੱਲੋਂ ਕੀਤੀ ਗਈ, ਜਿੱਥੇ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ ਨੇ ਕਿਹਾ ਕਿ ਸੂਬੇ ਵਿਚ ਬਿਜਲੀ ਦੇ ਅਣ-ਐਲਾਨੇ ਲੰਬੇ ਕੱਟਾਂ ਕਾਰਨ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਵਪਾਰੀ ਸਮੇਤ ਹਰ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਝੋਨੇ ਨੂੰ ਆਖਰੀ ਪਾਣੀ ਲੱਗ ਰਹੇ ਹਨ ਪਰ ਕਈ ਕਈ ਦਿਨ ਬਿਜਲੀ ਨਾ ਆਉਣ ਕਾਰਨ ਕਿਸਾਨ ਭਰਾ ਮਹਿੰਗੇ ਭਾਅ ਦਾ ਡੀਜ਼ਲ ਫੂਕ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਤੋਂ ਹਰ ਵਰਗ ਦੁਖੀ ਹੈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੂਰੇ ਪੰਜਾਬ ਵਿਚ ਪਿਛਲੇ ਦੋ ਮਹੀਨਿਆਂ ਤੋਂ ਲੋਕ ਬਿਜਲੀ ਕੱਟਾਂ ਦੀ ਮਾਰ ਝੱਲ ਰਹੇ ਹਨ ਅਤੇ ਮੌਜੂਦਾ ਸਰਕਾਰ ਤੋਂ ਸਮਾਜ ਦਾ ਹਰ ਵਰਗ ਪੂਰੀ ਤਰ੍ਹਾਂ ਦੁਖੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁਲਾਜ਼ਮਾਂ ਦੇ ਡੀਏ. ਦਾ ਬਣਦਾ ਪੈਸਾ ਸਰਕਾਰ ਵੱਲੋਂ ਆਪਣੀ ਫੋਕੀ ਇਸ਼ਤਿਹਾਰਬਾਜ਼ੀ ‘ਤੇ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ। ਉਨ੍ਹਾਂ ਹਲਕੇ ਅੰਦਰ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਹਲਕਾ ਸ੍ਰੀ ਚਮਕੌਰ ਸਾਹਿਬ ਜਾਂ ਰੋਪੜ ਵਿਖੇ ਕਦੇ ਮਾਈਨਿੰਗ ਦੀ ਖ਼ਬਰ ਨਹੀਂ ਸੁਣੀ ਗਈ ਸੀ, ਜਦਕਿ ਕਾਂਗਰਸ ਅਤੇ ਮੌਜੂਦਾ ਆਪ ਸਰਕਾਰ ਦੇ ਰਾਜ ਵਿਚ ਮਾਈਨਿੰਗ ਪੂਰੇ ਜ਼ੋਰਾਂ ਤੇ ਚੱਲ ਰਹੀ ਹੈ। ਪ੍ਰਸ਼ਾਸਨ ਨੂੰ ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ। ਇਸ ਮੌਕੇ ਹੋਰਨਾਂ ਬੁਲਾਰਿਆਂ ਨੇ ਵੀ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਤੇ ਹਲਕਾ ਇੰਚਾਰਜ ਉੱਤੇ ਇਸ ਸਾਰੇ ਮਾਮਲੇ ਤੇ ਚੁੱਪ ਧਾਰਨ ਅਤੇ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਏ। ਇਸ ਮੌਕੇ ਅਮਰਜੀਤ ਸਿੰਘ ਮੱਕੋਵਾਲ ਸੂਬਾ ਮੀਤ ਪ੍ਰਧਾਨ ਐੱਸਸੀ ਵਿੰਗ, ਅੰਮ੍ਰਿਤਪਾਲ ਰਾਏਪੁਰ ਸੂਬਾ ਮੀਤ ਪ੍ਰਧਾਨ ਬੀਸੀ. ਵਿੰਗ, ਸੁਰਜੀਤ ਸਿੰਘ ਤਾਜਪੁਰਾ ਪ੍ਰਧਾਨ ਬੀਸੀ. ਵਿੰਗ ਹਲਕਾ ਸ਼੍ਰੀ ਚਮਕੌਰ ਸਾਹਿਬ, ਕੁਲਵੀਰ ਸਿੰਘ ਸੈਣੀ ਪ੍ਰਧਾਨ ਆਈਟੀ. ਵਿੰਗ, ਬਲਦੇਵ ਸਿੰਘ ਚੱਕਲਾ, ਹਰਪ੍ਰੀਤ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਸੋਲਖੀਆਂ, ਰਜਿੰਦਰ ਸਿੰਘ ਕਾਕਾ ਰਾਏਪੁਰ, ਗੁਰਪ੍ਰੀਤ ਸਿੰਘ ਰਾਏਪੁਰ, ਹਰਜੀਤ ਸਿੰਘ ਰਾਏਪੁਰ ਸਰਕਲ ਪ੍ਰਧਾਨ ਬੀ.ਸੀ. ਵਿੰਗ, ਜਗਵਿੰਦਰ ਸਿੰਘ ਪੰਮੀ, ਦਵਿੰਦਰ ਸਿੰਘ ਮਝੈਲ, ਗੁਲਸ਼ਨਦੀਪ ਸਿੰਘ ਬਹਿਮਪੁਰਬੇਟ, ਜਗੀਰ ਸਿੰਘ ਅਸਰਪੁਰ, ਕੁਲਵੀਰ ਸਿੰਘ ਅਸਰਪੁਰ, ਦਿਲਪ੍ਰੀਤ ਸਿੰਘ ਲੱਖੇਵਾਲ, ਹਰਮਨ ਲੱਖੇਵਾਲ, ਮਨਪ੍ਰੀਤ ਸਿੰਘ ਲੱਖੇਵਾਲ, ਬਹਾਦਰ ਸਿੰਘ ਭਲਿਆਣ, ਚਰਨਜੀਤ ਸਿੰਘ ਭਲਿਆਣ, ਕਿਰਪਾਲ ਸਿੰਘ ਬੇਲਾ, ਮਹਿੰਦਰ ਸਿੰਘ ਬੇਲਾ, ਸਿਮਰਨਜੀਤ ਸਿੰਘ ਫਤਿਹਪੁਰ, ਗੁਰਦੇਵ ਸਿੰਘ ਜਟਾਣਾ, ਹਰਪ੍ਰੀਤ ਸਿੰਘ ਭਲਿਆਣ ਸਮੇਤ ਵੱਡੀ ਗਿਣਤੀ ’ਚ ਪਾਰਟੀ ਵਰਕਰ ਹਾਜ਼ਰ ਸਨ।