ਸਰਹੱਦੀ ਇਲਾਕੇ ਲਈ ਵਰਦਾਨ ਸਾਬਿਤ ਹੋ ਰਿਹੈ ਏਮਸ ਹਸਪਤਾਲ ਸਰਹੱਦੀ ਇਲਾਕੇ ਲਈ ਏਮਸ ਹਸਪਤਾਲ ਵਰਦਾਨ ਸਾਬਿਤ ਹੋ ਰਿਹਾ ਹੈ
Publish Date: Mon, 17 Aug 2026 04:09 PM (IST)
Updated Date: Mon, 17 Aug 2026 04:12 PM (IST)
ਡਾਕਟਰਾਂ ਵੱਲੋਂ ਦੁਰਲਭ ਤੇ ਜਟਿਲ ਕੈਂਸਰ ਦੀ ਸਫਲ ਸਰਜਰੀ ਕਰ ਕੇ ਹਾਸਲ ਕੀਤੀ ਵੱਡੀ ਉਪਲਬਧੀ ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਏਮਸ ਹਸਪਤਾਲ ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਪੰਜਾਬ ਦੇ ਸਰਹੱਦੀ ਇਲਾਕੇ ਲਈ ਵੀ ਵਰਦਾਨ ਸਾਬਿਤ ਹੋ ਰਿਹਾ ਹੈ, ਜੇਕਰ ਗੱਲ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਤੇ ਰੂਪਨਗਰ ਦੀ ਕਰੀਏ ਤਾਂ ਇਲਾਕੇ ਦੇ ਲੋਕ ਇਲਾਜ ਲਈ ਸਭ ਤੋਂ ਪਹਿਲਾਂ ਏਮਸ ਹਸਪਤਾਲ ਇਲਾਜ ਨੂੰ ਪਹਿਲ ਦੇ ਰਹੇ ਹਨ ਜਦੋਂ ਕਿ ਵੱਡੀ ਗਿਣਤੀ ਵਿੱਚ ਲੋਕ ਪੀਜੀਆਈ ਚੰਡੀਗੜ੍ਹ ਵੀ ਜਾ ਰਹੇ ਹਨ, ਪਰ ਜਦੋਂ ਦਾ ਏਮਸ ਹਸਪਤਾਲ ਬਣਿਆ ਹੈ ਤਾਂ ਇਲਾਕੇ ਦੇ ਬਹੁਤਾਤ ਲੋਕ ਇਲਾਜ ਲਈ ਏਮਜ਼ ਹਸਪਤਾਲ ਬਿਲਾਸਪੁਰ ਜਾ ਰਹੇ ਹਨ। ਏਮਸ ਹਸਪਤਾਲ ਦੇ ਡਾਕਟਰਾਂ ਵੱਲੋਂ ਬੇਹੱਦ ਜਟਿਲ ਅਤੇ ਦੁਰਲਭ ਕੈਂਸਰ ਦੀ ਸਫਲ ਸਰਜਰੀ ਕਰਕੇ ਸਿਹਤ ਵਿਭਾਗ ਵਿੱਚ ਵੱਡੀ ਉਪਲਬਧੀ ਹਾਸਲ ਕੀਤੀ ਹੈ। ਏਮਜ਼ ਹਸਪਤਾਲ ਦੇ ਕਾਡੀਓਥਰੈਸਿਕ ਅਤੇ ਵੈਸਕੂਲਰ ਵਿਭਾਗ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ ਦੇ ਪੇਟ ਵਿੱਚ ਮੌਜੂਦ ਕਰੀਬ 10×8 ਸੈਂਟੀਮੀਟਰ ਦੇ ਟਿਉਮਰ ਨੂੰ ਸਫਲਤਾ ਪੂਰਵਕ ਬਾਹਰ ਕੱਢਿਆ ਹੈ। ਮਰੀਜ਼ ਦੇ ਸ਼ਰੀਰ ਵਿੱਚ ਇਹ ਟਿਉਮਰ ਸਰੀਰ ਦੀ ਇੱਕ ਪ੍ਰਮੁੱਖ ਨਸ ਵਿੱਚੋਂ ਬਣਿਆ ਸੀ ਅਤੇ ਸ਼ਰੀਰ ਦੀ ਮੁੱਖ ਧਮਨੀ ਦੇ ਬਿਲਕੁਲ ਨਾਲ ਲੱਗਿਆ ਹੋਇਆ ਸੀ, ਇਸ ਲਈ ਇਸ ਸਰਜਰੀ ਨੂੰ ਡਾਕਟਰਾਂ ਦੀ ਬੋਲੀ ਵਿੱਚ ਬਹੁਤ ਜਟਿਲ ਅਤੇ ਖਤਰਨਾਕ ਮੰਨਿਆ ਜਾ ਰਿਹਾ ਸੀ। ਛੋਟੀ ਜਿਹੀ ਗਲਤੀ ਨਾਲ ਮਰੀਜ਼ ਦੀ ਜਾਨ ਵੀ ਜਾ ਸਕਦੀ ਸੀ ਪਰ ਡਾਕਟਰਾਂ ਦੀ ਟੀਮ ਵੱਲੋਂ ਸਲਾਹ ਮਸ਼ਵਰੇ ਤੋਂ ਬਾਅਦ ਮਰੀਜ਼ ਦੀ ਇਜਾਜ਼ਤ ਨਾਲ ਇਹ ਚੁਨੌਤੀਪੂਰਨ ਸਰਜਰੀ ਨੂੰ ਸਫਲਤਾ ਪੂਰਵ ਕਰਕੇ ਮਰੀਜ਼ ਦੀ ਜਾਨ ਬਚਾਈ ਹੈ। ਜਾਣਕਾਰੀ ਅਨੁਸਾਰ ਮਰੀਜ਼ ਸ਼ਿਮਲਾ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਇਲਾਜ ਲਈ ਰੈਫਰ ਹੋ ਕੇ ਏਮਸ ਹਸਪਤਾਲ ਆਇਆ ਸੀ। ਡਾਕਟਰਾਂ ਦੀ ਟੀਮ ਨੇ ਜਾਂਚ ਦੌਰਾਨ ਪਾਇਆ ਕੀ ਮਰੀਜ਼ ਦੇ ਪੇਟ ਦੀ ਗਹਿਰਾਈ ਵਿੱਚ ਮੁੱਖ ਧਮਨੀ ਦੇ ਨਾਲ 10×8 ਸੈਂਟੀਮੀਟਰ ਦਾ ਵੱਡਾ ਟਿਊਮਰ ਹੈ। ਡਾਕਟਰਾਂ ਅਨੁਸਾਰ ਇਹ ਇੰਨਫੀਰੀਅਰ ਵੇਨਾ ਕਾਵਾ ਲਿਓਮਾਯਿਉਸਾਰਕੋਮਾ ਨਾਮਕ ਟਿਊਮਰ ਸੀ, ਅਤੇ ਇਹ ਇੱਕ ਦੁਰਲਭ ਪ੍ਰਕਾਰ ਦਾ ਕੈਂਸਰ ਸੀ। ਜੇਕਰ ਗੱਲ ਮੈਡੀਕਲ ਇਤਿਹਾਸ ਦੀ ਕਰੀਏ ਤਾਂ ਇਸ ਸਬੰਧੀ ਕੇਵਲ ਲਗਭਗ 450 ਮਾਮਲੇ ਇਸ ਤਰ੍ਹਾਂ ਦੇ ਹੁਣ ਤੱਕ ਦਰਜ ਕੀਤੇ ਗਏ ਹਨ ਅਤੇ ਸਾਢੇ ਚਾਰ ਸੋ ਦੇ ਕਰੀਬ ਮਰੀਜ਼ ਇਸ ਬਿਮਾਰੀ ਤੋਂ ਪੀੜਤ ਪਾਏ ਗਏ ਹਨ। ਡਾਕਟਰ ਅਨੁਸਾਰ ਇਹ ਟਿਉਮਰ ਮਰੀਜ਼ ਦੇ ਸਰੀਰ ਦੀ ਸਭ ਤੋਂ ਵੱਡੀ ਨਸ ਇੰਨਫੀਰੀਅਰ ਵੇਨਾ ਕਾਬਾ ਤੋਂ ਉਤੰਪਨ ਹੋਇਆ ਸੀ ਇਹ ਉਹ ਨਾੜੀ ਹੈ ਜੋ ਸਰੀਰ ਦੇ ਹੇਠਲੇ ਹਿੱਸੇ ਤੋਂ ਖੂਨ ਦਾ ਪ੍ਰਵਾਹ ਵਾਪਸ ਦਿਲ ਤੱਕ ਪਹੁੰਚਾਉਂਦੀ ਹੈ। ਸਰਜਰੀ ਤੋਂ ਬਾਅਦ ਮਰੀਜ਼ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਡਾਕਟਰਾਂ ਦੀ ਟੀਮ ਨੇ ਉਮੀਦ ਕੀਤੀ ਹੈ ਕਿ ਮਰੀਜ਼ ਜਲਦ ਤੰਦਰੁਸਤ ਹੋ ਜਾਵੇਗਾ ਅਤੇ ਕੁਝ ਹੀ ਦਿਨਾਂ ਵਿੱਚ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਜਾਵੇਗੀ। ਸਿਹਤ ਵਿਭਾਗ ਵਿੱਚ ਏਮਜ਼ ਹਸਪਤਾਲ ਬਿਲਾਸਪੁਰ ਨੇ ਇਹ ਸਫਲ ਸਰਜਰੀ ਕਰਕੇ ਇਤਿਹਾਸ ਰਚਿਆ ਹੈ ਇਸ ਨਾਲ ਇਸ ਬਿਮਾਰੀ ਤੋਂ ਪੀੜਤ ਹੋਰ ਮਰੀਜ਼ਾਂ ਨੂੰ ਵੀ ਸਰਜਰੀ ਕਰਾ ਕੇ ਤੰਦਰੁਸਤ ਹੋਣ ਦੀ ਉਮੀਦ ਵਧੀ ਹੈ।