
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਈਈਟੀ ਭੱਦਲ ਟੈਕਨੀਕਲ ਕੈਂਪਸ ਵਿਖੇ ਏਆਈ ਫਿਊਜ਼ਨ-2026 ਵਰਕਸ਼ਾਪ ਦਾ ਸਫਲ ਆਯੋਜਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਆਈਈਟੀ ਭੱਦਲ ਟੈਕਨੀਕਲ ਕੈਂਪਸ ਵਿਖੇ ਏਆਈ ਫਿਊਜ਼ਨ-2026:ਮਰਨਸਟੈਕ ਐਂਡ ਜਨਰੇਟਿਵ ਏਆਈ ਨਾਲ ਬੁੱਧੀਮਾਨ ਵੈੱਬ ਐਪਲੀਕੇਸ਼ਨਾਂ ਦਾ ਨਿਰਮਾਣ ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟ੍ਰੇਨਿੰਗ ਤੇ ਪਲੇਸਮੈਂਟ ਅਫ਼ਸਰ ਡਾ.ਤਰਨਜੀਤ ਕੌਰ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਵੈੱਬ ਡਿਵੈਲਪਮੈਂਟ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਜਨਰੇਟਿਵ ਏਆਈ ਦੀਆਂ ਨਵੀਂਆਂ ਤਕਨੀਕਾਂ ਨਾਲ ਜਾਣੂੰ ਕਰਵਾਉਣਾ ਸੀ। ਇਸ ਵਰਕਸ਼ਾਪ ਦੌਰਾਨ ਸਾਫਟਵੇਅਰ ਡਿਵੈਲਪਰ ਤੇ ਆਈਟੀ ਟ੍ਰੇਨਰ ਐਸਪਲੈਨ ਟੈਕਨਾਲੌਜੀਜ਼ ਐਂਡ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ ਤਨਿਸ਼ਕ ਮਿਸ਼ਰਾ ਨੇ ਰਿਸੋਰਸ ਪਰਸਨ ਵਜੋਂ ਵਿਦਿਆਰਥੀਆਂ ਨੂੰ ਇੰਟਰਨੈੱਟ ਦੀ ਕਾਰਗੁਜ਼ਾਰੀ, ਮਰਨਸਟੈਕਸ, ਮੋਂਗੋਡੀਬੀ, ਐਕਸਪ੍ਰੈੱਸ ਜੇਐੱਸ, ਰੀਐਕਟ ਅਤੇ ਨੋਡਜੇਐੱਸ, ਏਆਈ, ਜਨਰੇਟਿਵ ਏਆਈ ਵੱਡੇ ਭਾਸ਼ਾਈ ਮਾਡਲ ਅਤੇ ਰਿਟਰੀਵਲ-ਆਗਮੈਂਟਡ ਜਨਰੇਸ਼ਨ ਆਦਿ ਵਿਸ਼ਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਇਲਾਵਾ ਰੀਐਕਟ ਰਾਹੀਂ ਇੰਟਰਐਕਟਿਵ ਅਤੇ ਆਧੁਨਿਕ ਵੈੱਬ ਐਪਲੀਕੇਸ਼ਨਾਂ ਦੇ ਵਿਕਾਸ ਅਤੇ ਏਆਈ ਆਧਾਰਿਤ ਬੁੱਧੀਮਾਨ ਐਪਲੀਕੇਸ਼ਨਾਂ ਦੀਆਂ ਸੰਭਾਵਨਾਵਾਂ ਬਾਰੇ ਵੀ ਚਰਚਾ ਕੀਤੀ ਗਈ।