- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤੀਬਾੜੀ ਦੇ ਮਾਹਰ ਡਾ ਗੁਰਬਚਨ ਸਿੰਘ ਨੇ ਏਅਰਪਿਸਟਲ ਮੁਕਾਬਲੇ ਵਿਚ ਜਿੱਤਿਆ ਗੋਲਡ ਮੈਡਲ

ਡਾ ਗੁਰਬਚਨ ਸਿੰਘ ਨੇ ਰਾਜ ਪੱਧਰੀ ਨਿਸ਼ਾਨੇਬਾਜ਼ੀ ਏਅਰਪਿਸਟਲ ਮੁਕਾਬਲੇ ਲਈ ਕੀਤਾ ਕੁਆਲੀਫਾਈ
ਲਖਵੀਰ ਖਾਬੜਾ, ਪੰਜਾਬੀ ਜਾਗਰਣ
ਰੂਪਨਗਰ: ਖੇਤਾਂ ’ਚ ਕਿਸਾਨਾਂ ਨੂੰ ਫਸਲੀ ਕੀੜਿਆਂ ਤੋਂ ਬਚਾਉਣ ਲਈ ਸਪ੍ਰੇਅ ਪੰਪ ਦੇ ਨਿਸ਼ਾਨੇ ਲਗਾਉਣ ਦੇ ਨੁਕਤੇ ਦੱਸਣ ਦੇ ਮਾਹਰ ਸੇਵਾਮੁਕਤ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆ ਸੀਜ਼ਨ ਚੌਥੇ ਦੇ ਜ਼ਿਲ੍ਹਾ ਪੱਧਰੀ ਨਿਸ਼ਾਨੇਬਾਜ਼ੀ ਦੇ ਏਅਰਪਿਸਟਲ ਮੁਕਾਬਲੇ 61 ਤੋਂ 70 ਸਾਲ ਵਰਗ ’ਚ ਗੋਲਡ ਮੈਡਲ ਜਿੱਤਿਆ ਤੇ ਰਾਜ ਪੁੱਧਰੀ ਮੁਕਾਬਲੇ ਲਈ ਕੁਆਲੀਫਾਈ ਹੋ ਕੇ ਨਾਮ ਦਰਜ ਕਰਵਾਇਆ, ਉੱਥੇ ਹੀ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਵਿਅਕਤੀਆਂ ਵੱਲੋਂ ਖੇਡ ਮੈਦਾਨ ’ਚ ਉਤਰ ਕੇ ਭਾਗ ਲੈਣਾ ਵੀ ਨੌਜਵਾਨਾਂ ਤੇ ਆਮ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣੇ।
ਜਾਣਕਾਰੀ ਅਨਸਾਰ ਡਾ. ਗੁਰਬਚਨ ਸਿੰਘ ਵੱਲੋਂ ਵੀ ਖੇਡਾਂ ਵਤਨ ਪੰਜਾਬ ਦੀਆਂ–2026 ਦੇ ਜ਼ਿਲ੍ਹਾ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲਿਆਂ ’ਚ 61 ਤੋਂ 70 ਸਾਲ ਉਮਰ ਵਰਗ ’ਚ ਸਾਹਿਬਜਾਂਦਾ ਅਜੀਤ ਸਿੰਘ ਅਕੈਡਮੀ ਰੂਪਨਗਰ ’ਚ ਉਤਸ਼ਾਹ ਨਾਲ ਭਾਗ ਲਿਆ ਗਿਆ। ਉਨ੍ਹਾਂ ਨੇ ਮੁਕਾਬਲੇ ’ਚ ਗੋਡਲ ਮੈਡਲ ਹਾਸਲ ਕਰਕੇ ਇਹ ਸੰਦੇਸ਼ ਦਿੱਤਾ ਕਿ ਖੇਡਾਂ ਕਿਸੇ ਇਕ ਉਮਰ ਜਾਂ ਵਰਗ ਤੱਕ ਸੀਮਤ ਨਹੀਂ ਹੁੰਦੀਆਂ। ਦੱਸਣਯੋਗ ਹੈ ਕਿ ਇਨ੍ਹਾਂ ਖੇਡ ਮੁਕਾਬਲਿਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਛੋਟੇ ਬੱਚਿਆਂ ਤੋਂ ਲੈ ਕੇ ਸੀਨੀਅਰ ਉਮਰ ਵਰਗ ਦੇ ਖਿਡਾਰੀਆਂ ਤੱਕ ਹਰ ਕੋਈ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਿਹਾ ਹੈ। ਅਜਿਹੇ ਮਾਹੌਲ ’ਚ ਜਦੋਂ ਸਮਾਜਿਕ ਤੇ ਜਨਤਕ ਜੀਵਨ ਨਾਲ ਜੁੜੇ ਵਿਅਕਤੀ ਵੀ ਖੁਦ ਖੇਡਾਂ ਦਾ ਹਿੱਸਾ ਬਣਦੇ ਹਨ ਤਾਂ ਇਸ ਨਾਲ ਖੇਡਾਂ ਪ੍ਰਤੀ ਲੋਕਾਂ ਦੀ ਰੁਚੀ ਨੂੰ ਹੋਰ ਉਤਸ਼ਾਹ ਮਿਲਦਾ ਹੈ।
==============
ਮੇਰੇ ਪੁੱਤ ਨੇ ਨਰਿੰਦਰ ਬੰਗਾ ਤੋਂ ਕੋਚਿੰਗ ਲਈ, ਹੁਣ ਮੈਂ ਇਨ੍ਹਾਂ ਦੇ ਪੁੱਤਰ ਤੋਂ ਲੈ ਰਿਹਾ ਹਾਂ ਕੋਚਿੰਗ :
ਮੁਕਾਬਲੇ ’ਚ ਭਾਗ ਲੈਣ ਉਪਰੰਤ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾ ਵੀ ਸਾਲ 2024 ’ਚ ਖੇਡਾਂ ਵਤਨ ਪੰਜਾਬ ਦੀਆ ਵਿਚ ਨਿਸ਼ਾਨੇਬਾਜ਼ੀ ’ਚ ਗੋਡਲ ਜਿੱਤਿਆ ਸੀ ਤੇ ਹੁਣ ਵੀ ਜ਼ਿਲ੍ਹਾਂ ਪੱਧਰੀ ਮੁਕਾਬਲੇ ’ਚ ਏਅਰਪਿਸਟਲ ਮੁਕਾਬਲੇ ’ਚ ਗੋਡਲ ਮੈਡਲ ਜਿੱਤੇ ਕੇ ਆਪਣਾ ਨਾਮ ਰਾਜ ਪੱਧਰੀ ਮੁਕਾਬਲੇ ਲਈ ਦਰਜ ਕਰਵਾਇਆ। ਉਨ੍ਹਾਂ ਦੱਸਿਆ ਕਿ ਮੈ ਏਬੀ ਸ਼ੂਟਿੰਗ ਅਕੈਡਮੀ ਸਹੋੜਾ ਜ਼ਿਲ੍ਹਾ ਮੋਹਾਲੀ ਵਿਖੇ ਅਰਸ਼ਦੀਪ ਸਿੰਘ ਬੰਗਾਂ ਤੋਂ ਕੌਚਿੰਗ ਲੈ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਦਿਲਚਸਪ ਗੱਲ ਇਹ ਹੈ ਕਿ ਮੇਰੇ ਬੇਟੇ ਤਾਜਕਮਲ ਸਿੰਘ ਨੇ ਨਰਿੰਦਰ ਸਿੰਘ ਬੰਗਾ ਕੋਲ ਸ਼ੂਟਿੰਗ ਰੇਜ਼ ਦੀ ਕੋਚਿੰਗ ਲਈ ਤੇ ਨੈਸ਼ਨਲ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਸੀ ਅਤੇ ਹੁਣ ਮੈ ਨਰਿੰਦਰ ਬੰਗਾਂ ਦੇ ਪੁੱਤਰ ਤੋਂ ਕੌਚਿੰਗ ਲੈ ਰਿਹਾ ਹਾਂ। ਉਨ੍ਹਾਂ ਕਿਹਾਕਿ ਦੀ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਭਾਗੀਦਾਰੀ ਇਸ ਗੱਲ ਦਾ ਪ੍ਰਤੀਕ ਹੈ ਕਿ ਖੇਡਾਂ ਸਿਰਫ਼ ਤਮਗੇ ਜਾਂ ਜਿੱਤ ਹਾਸਲ ਕਰਨ ਦਾ ਸਾਧਨ ਨਹੀਂ, ਸਗੋਂ ਸਿਹਤਮੰਦ ਜੀਵਨ, ਅਨੁਸ਼ਾਸਨ, ਇਕਾਗਰਤਾ, ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਦਾ ਮਹੱਤਵਪੂਰਨ ਮਾਧਿਅਮ ਵੀ ਹਨ। ਦੱਸਣਯੋਗ ਹੈ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਵੱਖ-ਵੱਖ ਉਮਰ ਵਰਗਾਂ ਦੀ ਵੱਡੀ ਸ਼ਮੂਲੀਅਤ ਇਹ ਦਰਸਾਉਂਦੀ ਹੈ ਕਿ ਪੰਜਾਬ ਵਿਚ ਖੇਡਾਂ ਨੂੰ ਲੈ ਕੇ ਲੋਕਾਂ ਵਿਚ ਨਵਾਂ ਉਤਸ਼ਾਹ ਪੈਦਾ ਹੋ ਰਿਹਾ ਹੈ। ਖੇਡ ਮੈਦਾਨ ਵਿਚ ਉਮਰ ਦੀ ਕੋਈ ਬੰਦਿਸ਼ ਨਹੀਂ ਰਹਿੰਦੀ ਅਤੇ ਹਰ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਖੇਡ ਨਾਲ ਜੁੜ ਕੇ ਆਪਣੇ ਆਪ ਨੂੰ ਤੰਦਰੁਸਤ ਅਤੇ ਸਰਗਰਮ ਰੱਖ ਸਕਦਾ ਹੈ। ਅਜਿਹੀਆਂ ਭਾਗੀਦਾਰੀਆਂ ਦਾ ਸਭ ਤੋਂ ਵੱਡਾ ਸੰਦੇਸ਼ ਇਹ ਹੈ ਕਿ ਸਮਾਜ ਦੇ ਹਰ ਵਰਗ ਨੂੰ ਖੇਡਾਂ ਨਾਲ ਜੋੜਨਾ ਸਿਰਫ਼ ਖਿਡਾਰੀਆਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਉਸ ਵਿਅਕਤੀ ਦੀ ਸਾਂਝੀ ਜ਼ਿੰਮੇਵਾਰੀ ਹੈ ਜੋ ਸਿਹਤਮੰਦ, ਸਰਗਰਮ ਅਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ’ਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ।