- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾੲਕ ਚੱਢਾ ਵੱਲੋਂ ਹਲਕੇ ਵਿਚ ਕੀਤੇ ਵਿਕਾਸ ਕਾਰਜ਼ਾ ‘ਤੇ ਲਗਾਈ ਆਪ ਨੇ ਮੋਹਰ

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ 2027 ਲਈ ਉਮੀਦਵਾਰਾਂ ਦੀ ਜਾਰੀ ਕੀਤੀ ਪਹਿਲੀ ਲਿਸਟ ’ਚ ਮੌਜੂਦਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੂੰ ਮੁੜ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਦਾ ਐਲਾਨ ਕਰਕੇ ਵਿਰੋਧੀਆਂ ਨੂੰ ਸ਼ਾਂਤ ਕਰ ਦਿੱਤਾ ਹੈ। ਵਿਧਾਇਕ ਚੱਢਾ ਨੂੰ ਟਿਕਟ ਮਿਲਣ ਦੀ ਖ਼ਬਰ ਹਲਕੇ ’ਚ ਤੇਜ਼ ਹਨੇਰੀ ਵਾਂਗ ਘੁੰਮ ਗਈ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾਂ ਲੱਗ ਗਿਆ ਅਤੇ ਆਪ ਵਰਕਰਾਂ ਨੂੰ ਢੋਲ ਵਜ਼ੇ ਕੇ ਭੰਗੜਾ ਪਾ ਕੇ ਖੁਸ਼ੀ ਮਨਾਈ।
ਦੱਸਣਯੋਗ ਹੈ ਕਿ ਨੂਰਪੁਰਬੇਦੀ ਬਲਾਕ ਦੇ ਛੋਟੇ ਜਿਹੇ ਪਿੰਡ ਬੜਵਾ ਦੇ ਜੰਮਪਲ ਦਿਨੇਸ਼ ਚੱਢਾ ਜਿੱਥੇ ਆਰਟੀਆਈ ਐਕਸਪਰਟ ਰਹੇ ਉੱਥੇ ਪੇਸ਼ੇ ਵੱਲੋਂ ਵਕਾਲਤ ਦਾ ਤਜ਼ਰਬਾ ਰੱਖਦੇ ਹਨ। ਦਿਨੇਸ਼ ਚੱਢਾ ਨੇ ਪਹਿਲੀ ਵਾਰ ਵਿਧਾਨ ਸਭਾ ਚੋਣਾ 2022 ’ਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਰੂਪਨਗਰ ਹਲਕੇ ਤੋਂ ਚੋਣ ਲੜੀ ਅਤੇ ਆਪਣੇ ਵਿਰੋਧੀ ਕਾਂਗਰਸ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ, ਡਾ. ਦਲਜੀਤ ਸਿੰਘ ਚੀਮਾ,ਇਕਬਾਲ ਸਿੰਘ ਲਾਲਪੁਰਾਂ ਨੂੰ ਮਾਤ ਦੇ ਕੇ ਵਿਧਾਨ ਸਭਾ ਪਹੁੰਚੇ ਸਨ।
ਸਿਆਸੀ ਕਿਆਸਰਾਈਆਂ ਹੋਈਆ ਖਤਮ
ਵਿਧਾਇਕ ਦਿਨੇਸ਼ ਚੱਢਾ ਦੇ ਸਿਆਸੀ ਕੱਦ ’ਤੇ ਪਿਛਲੇ ਕਾਫੀ ਸਮੇਂ ਤੋਂ ਖਾਸਕਰ ਮਾਈਨਿੰਗ ਦੇ ਮੁੱਦੇ ’ਤੇ ਸਵਾਲ ਖੜੇ ਹੁੰਦੇ ਰਹੇ, ਜਿਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਆਦਿ ਨੇ ਸਵਾ ਨਦੀ ਤੇ ਹੋਰ ਮਾਈਨਿੰਗ ਖੇਤਰ ’ਚ ਹੋ ਰਹੀ ਮਾਈਨਿੰਗ ’ਤੇ ਸਟਿੰਗ ਅਪਰੇਸ਼ਨ ਕਰਕੇ ਤੰਜ਼ ਕੱਸਦੇ ਰਹੇ ਪ੍ਰੰਤੂ ਵਿਧਾਇਕ ਦਿਨੇਸ਼ ਚੱਢਾ ਵੱਲੋਂ ਹਲਕੇ ’ਚ ਕੀਤੇ ਵਿਕਾਸ ਕਾਰਜ਼ਾ ਦੀ ਮੂੰਹ ਬੋਲਦੀ ਤਸਵੀਰ ਨੇ ਹੀ ਆਮ ਆਦਮੀ ਪਾਰਟੀ ਦੀ ਪਹਿਲੀ ਲਿਸਟ ’ਚ ਨਾਮ ਦਰਜ ਕਰਵਾਇਆ ਹੈ ਜਿਸ ਤੋਂ ਬਾਅਦ ਟਿਕਟ ਵਾਲੀਆਂ ਕਿਆਸਰਾਈਆਂ ਖਤਮ ਹੋ ਗਈਆ ਹਨ ਕਿਉਂਕਿ ਸਿਆਸੀ ਬਜਾਰ ਗਰਮ ਸੀ ਕਿ ਵਿਧਾਇਕ ਚੱਢਾ ਨੂੰ ਪਾਰਟੀ ਸ਼ਾਇਦ ਇਸ ਵਾਰ ਟਿਕਟ ਨਾ ਦੇਵੇ ਕਿਉਂਕਿ ਮਾਈਨਿੰਗ ਦਾ ਮੁੱਦਾ ਕਾਫੀ ਹਾਈਲਾਈਟ ਹੋ ਗਿਆ ਹੈ।
2022 ’ਚ ਇਸ ਤਰਾਂ ਰਹੀ ਸੀ ਵੋਟਾਂ ਦੀ ਗਿਣਤੀ
01: ਆਪ: ਵਿਧਾਇਕ ਦਿਨੇਸ਼ ਚੱਢਾ: 59,903
02: ਕਾਂਗਰਸ: ਬਰਿੰਦਰ ਸਿੰਘ ਢਿੱਲੋਂ 36,371
03: ਸ੍ਰੋਮਣੀ ਅਕਾਲੀ ਦਲ: ਡਾ ਦਲਜੀਤ ਸਿੰਘ ਚੀਮਾਂ :22,338
04: ਭਾਜਪਾ: ਇਕਬਾਲ ਸਿੰਘ ਲਾਲਪੁਰਾਂ:10,067
05: ਅਜ਼ਾਦ: ਸੂਬੇਦਾਰ ਅਵਤਾਰ ਸਿੰਘ : 3,339
06: ਅਜਾਦ: ਬਚਿੱਤਰ ਸਿੰਘ: 741
07: ਅਜ਼ਾਦ: ਦਵਿੰਦਰ ਸਿੰਘ ਬਾਜਵਾ: 1929
08: ਪੰਜਾਬ ਕਿਸਾਨ ਦਲ: ਪਰਮਜੀਤ ਸਿੰਘ ਮੁਕਾਰੀ: 519
09: ਨੋਟਾਂ: 686
=================
ਬਾਇਓਡਾਟਾ ਵਿਧਾਇਕ ਦਿਨੇਸ਼ ਚੱਢਾ
ਨਾਮ : ਦਿਨੇਸ਼ ਚੱਢਾ
ਪਿਤਾ ਦਾ ਨਾਮ : ਰਾਮ ਪ੍ਰਸ਼ਾਦ
ਉਮਰ: 42 ਸਾਲ
ਵਿੱਦਿਅਕ ਯੋਗਤਾ: ਬਾਰਵੀਂ ਅਤੇ ਐਲਐਲਬੀ
============
ਪਾਰਟੀ ਨੇ ਲੋਕ ਰਾਏ ਤੋਂ ਬਾਅਦ ਮੁੜ ਵਿਧਾਇਕ ਬਣਨ ਦਾ ਮੌਕਾ ਦਿੱਤਾ
ਕੈਨਾਲ ਰੈਸਟ ਹਾਊਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾਕਿ ਪਾਰਟੀ ਹਾਈ ਕਮਾਂਡ ਨੇ ਹਲਕੇ ਦਾ ਸਰਵੈ ਕਰਨ ਤੋਂ ਬਾਅਦ ਲੋਕ ਰਾਏ ਮੁਤਾਬਿਕ ਮੈਨੂੰ ਮੁੜ ਹਲਕੇ ਦੀ ਲੋਕਾਂ ਦੀ ਸੇਵਾਂ ਕਰਨ ਲਈ ਵਿਧਾਇਕ ਬਣਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾਕਿ ਮੇਰੇ ਹਲਕੇ ਦੇ ਲੋਕਾਂ ਵੱਲੋਂ ਵਿਕਾਸ ਕਾਰ਼ਜਾ ਲਈ ਦਿੱਤੇ ਸਹਿਯੋਗ ਸਕਦਾ ਹੀ ਮੈ ਵਿਕਾਸ ਕਾਰਜਾ ਕਰਵਾਏ ਹਨ ਅਤੇ ਕਰਵਾ ਰਿਹਾ ਹਾਂ। ਉਨ੍ਹਾਂ ਕਿਹਾਕਿ ਵਿਰੋਧੀਆ ਦਾ ਕੰਮ ਵਿਰੋਧ ਕਰਨਾ ਹੈ ਇਹੀ ਉਨ੍ਹਾਂ ਦੀ ਸਿਆਸਤ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਟਿਕਟ ਮੈਨੂੰ ਨਹੀ ਮੇਰੇ ਹਲਕੇ ਦੇ ਸੂਝਵਾਨ ਲੋਕਾਂ ਨੂੰ ਟਿਕਟ ਦੇ ਕੇ ਨਿਵਾਜ਼ਿਆ ਹੈ। ਇਸ ਮੌਕੇ ਤੇ ਨਗਰ ਕੌਸਲ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਬਲਾਕ ਸੰਮਤੀ ਚੇਅਰਮੈਨ ਮਲਕੀਤ ਸਿੰਘ ਭੰਗੂ,ਬਲਾਕ ਪ੍ਰਘਾਨ ਪਰਮਿੰਦਰ ਸਿੰਘ ਬਾਲਾ, ਯੂਥ ਵਿੰਗ ਦੇ ਪ੍ਰਘਾਨ ਚੇਤਨ ਕਾਲੀਆਂ, ਪਰਵਿੰਦਰਪਾਲ ਸਿੰਘ ਬਿੰਟਾਂ, ਵਿਧਾਇਕ ਦੀ ਪਤਨੀ ਨਿਸ਼ਾ ਚੱਢਾ,ਕੌਸਲਰ ਅਵਤਾਰ ਸਿੰਘ, ਗੁਰਵਿੰਦਰ ਸਿੰਘ ਜੱਗੀ, ਆਪ ਆਗੂ ਅੰਮ੍ਰਿਤਪਾਲ ਸਿੰਘ ਪੱਪੀ ਆਦਿ ਹਾਜ਼ਰ ਸਨ।