ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ ਭੈਰੋਂ ਮਾਜਰਾ ਤੋਂ ਰਸਦ ਦਾ ਟਰੱਕ ਅਤੇ ਸੰਗਤਾਂ ਦਾ ਜੱਥਾ ਰਵਾਨਾ ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ ਭੈਰੋਂ ਮਾਜਰਾ ਤੋਂ ਰਸਦ ਦਾ ਟਰੱਕ ਅਤੇ ਸੰਗਤਾਂ ਦਾ ਜੱਥਾ ਰਵਾਨਾ
Publish Date: Tue, 13 Oct 2026 06:28 PM (IST)
Updated Date: Tue, 13 Oct 2026 06:29 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ, ਬੇਲਾ: ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨੰਦੇੜ) ਵਿਖੇ ਹਰ ਸਾਲ ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ ਭੈਰੋਂ ਮਾਜਰਾ (ਤਪ ਅਸਥਾਨ ਪੂਰਨ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ) ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਰਸਦ ਦਾ ਟਰੱਕ ਅਤੇ ਸ਼ਰਧਾਲੂਆਂ ਦਾ ਜੱਥਾ ਰਵਾਨਾ ਕੀਤਾ ਗਿਆ। ਇਸ ਮੌਕੇ ਮੌਜੂਦਾ ਮੁਖੀ ਬਾਬਾ ਸੁਖਪਾਲ ਸਿੰਘ ਜੀ ਭੈਰੋਂ ਮਾਜਰਾ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਇਹ ਲੰਗਰ ਪਿਛਲੇ 26 ਸਾਲਾਂ ਤੋਂ ਲਗਾਤਾਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਇਹ ਲੰਗਰ ਤਖ਼ਤ ਸਾਹਿਬ ਦੇ ਮੁੱਖ ਲੰਗਰ ਹਾਲ ’ਚ ਮਿਤੀ 18 ਅਕਤੂਬਰ ਤੋਂ 21 ਅਕਤੂਬਰ ਤੱਕ ਅਤੁੱਟ ਵਰਤਾਇਆ ਜਾਵੇਗਾ, ਕੈਪਸ਼ਨ ਜਿਸ ’ਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਸ਼ੁੱਧ ਦੇਸੀ ਘਿਓ ’ਚ ਤਿਆਰ ਕੀਤੇ ਜਾਣਗੇ ਅਤੇ ਵਿਸ਼ੇਸ਼ ਤੌਰ ਤੇ ਮਠਿਆਈਆਂ ਦੇ ਲੰਗਰ ਵੀ ਲਗਾਏ ਜਾਣਗੇ। ਇਸ ਮੌਕੇ ਬਾਬਾ ਸੁਖਪਾਲ ਸਿੰਘ ਜੀ ਭੈਰੋਂ ਮਾਜਰਾ, ਬਾਬਾ ਗੁਰਚਰਨ ਸਿੰਘ (ਕਰਤਾਰ ਬਿਰਧ ਆਸ਼ਰਮ ਵਾਲੇ), ਬਾਬਾ ਗੁਰਮੇਲ ਸਿੰਘ (ਮਾਣੇ ਮਾਜਰਾ ਵਾਲੇ), ਬਾਬਾ ਭੁਪਿੰਦਰ ਸਿੰਘ ਜੀ ਸੰਗਤਪੁਰਾ ਵਾਲੇ, ਸਾਬਕਾ ਸਰਪੰਚ ਗੁਰਮੁੱਖ ਸਿੰਘ, ਗੁਰਮੁੱਖ ਸਿੰਘ ਲੌਂਗੀਆ, ਰਜਿੰਦਰ ਸਿੰਘ ਸਰਪੰਚ, ਗੁਰਿੰਦਰ ਸਿੰਘ, ਜੱਸ ਭੈਰੋਂਮਾਜਰਾ ਸਮਾਜ ਸੇਵੀ, ਪ੍ਰਿੰਸੀਪਲ ਮਨਜਿੰਦਰ ਸਿੰਘ ਸੈਣੀ, ਅਮਰਜੀਤ ਸਿੰਘ ਕਲਸੀ, ਅਰਜਨ ਸਿੰਘ ਭਾਉਵਾਲ, ਗੁਰਿੰਦਰ ਸਿੰਘ ਮਨਸੂਹਾ, ਜਸਪ੍ਰੀਤ ਸਿੰਘ ਗਿੱਲ, ਕਵਲਜੀਤ ਸਿੰਘ ਮਾਛੀਵਾੜਾ ਸਾਹਿਬ, ਬਿੱਟੂ ਜਗਤਪੁਰ, ਰਾਣਾ ਜੀ ਫੂਲ, ਬਾਲੀ ਮਨਸੂਹਾ, ਬਿੰਦਰ ਸਿੰਘ ਸੰਗਤਪੁਰਾ, ਇੰਦਰਜੀਤ ਸਿੰਘ, ਜ਼ੋਰਾਵਰ ਸਿੰਘ ਅਤੇ ਅਕਾਲੀ ਆਗੂ ਅੰਮ੍ਰਿਤਪਾਲ ਸਿੰਘ ਰਾਏਪੁਰ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।