ਵਿੱਤੀ ਸਾਖਰਤਾ ਤੇ ਨਿਵੇਸ਼ਕ ਜਾਗਰੂਕਤਾ ਸਬੰਧੀ ਸਿਖਲਾਈ ਪ੍ਰੋਗਰਾਮ ਕਰਵਾਇਆ ਸਰਕਾਰੀ ਕਾਲਜ ਰੋਪੜ ਵਿਖੇ ਵਿੱਤੀ ਸਾਖਰਤਾ ਅਤੇ ਨਿਵੇਸ਼ਕ ਜਾਗਰੂਕਤਾ ਸਬੰਧੀ ਸਿਖਲਾਈ ਪ੍ਰੋਗਰਾਮ ਕਰਵਾਇਆ
Publish Date: Sat, 24 Oct 2026 03:40 PM (IST)
Updated Date: Sat, 24 Oct 2026 03:43 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਰਕਾਰੀ ਕਾਲਜ ਰੂਪਨਗਰ ਦੇ ਅਰਥਸ਼ਾਸਤਰ ਵਿਭਾਗ ਵੱਲੋਂ ਕਾਲਜ ਦੀ ਪ੍ਰਿੰਸੀਪਲ ਪ੍ਰੋ. ਗੁਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿੱਤੀ ਸਾਖ਼ਰਤਾ ਅਤੇ ਨਿਵੇਸ਼ਕ ਜਾਗਰੂਕਤਾ ਸਬੰਧੀ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਨੈਸ਼ਨਲ ਇੰਸਟੀਚਿਊਟ ਆਫ਼ ਸਕਿਉਰਿਟੀਜ਼ ਮਾਰਕੀਟਸ ਦੇ ਯੋਗਤਾ ਪ੍ਰਾਪਤ ਟ੍ਰੇਨਰ ਵਿਨੈ ਕੁਮਾਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਅਤੇ ਵਿੱਤੀ ਬਾਜ਼ਾਰਾਂ, ਨਿਵੇਸ਼ ਦੇ ਵੱਖ-ਵੱਖ ਤਰੀਕਿਆਂ, ਵਿੱਤੀ ਯੋਜਨਾਬੰਦੀ ਅਤੇ ਨਿਵੇਸ਼ਕ ਜਾਗਰੂਕਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਵਿਨੈ ਕੁਮਾਰ ਨੇ ਆਪਣੇ ਸੰਬੋਧਨ ਦੌਰਾਨ ਵਿੱਤੀ ਮਾਮਲਿਆਂ ਦੀ ਸਮਝ, ਨਿਵੇਸ਼ ਸਬੰਧੀ ਸਹੀ ਫ਼ੈਸਲੇ ਲੈਣ ਅਤੇ ਵਿੱਤੀ ਬਾਜ਼ਾਰਾਂ ਦੇ ਕੰਮਕਾਜ ਬਾਰੇ ਜਾਣਕਾਰੀ ਦੀ ਮਹੱਤਤਾ ਉਜਾਗਰ ਕੀਤੀ। ਉਨ੍ਹਾਂ ਨੇ ਵਿਹਾਰਕ ਉਦਾਹਰਨਾਂ ਰਾਹੀਂ ਗੁੰਝਲਦਾਰ ਵਿਸ਼ਿਆਂ ਨੂੰ ਸਰਲ ਢੰਗ ਨਾਲ ਸਮਝਾਇਆ ਅਤੇ ਭਾਗੀਦਾਰਾਂ ਨੂੰ ਵਿੱਤੀ ਸਾਖਰਤਾ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ। ਇਸ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਅਰਥਸ਼ਾਸਤਰ ਵਿਭਾਗ ਦੇ ਪ੍ਰੋ. ਧਰਮਿੰਦਰ ਸਿੰਘ ਅਤੇ ਪ੍ਰੋ. ਰੀਤੂ ਸਚਦੇਵਾ ਵੱਲੋਂ ਕੀਤਾ ਗਿਆ। ਪ੍ਰੋਗਰਾਮ ’ਚ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਸਿੰਘ ਅਤੇ ਰਜਿਸਟਰਾਰ ਮੀਨਾ ਕੁਮਾਰੀ ਸਮੇਤ ਵੱਖ-ਵੱਖ ਵਿਭਾਗਾਂ ਦੇ ਲਗਭਗ 40 ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਪ੍ਰੋਗਰਾਮ ’ਚ ਕੰਪਿਊਟਰ ਵਿਭਾਗ ਤੋਂ ਪ੍ਰੋ. ਹਰਮਨਜੀਤ ਸਿੰਘ, ਰਾਜਨੀਤੀ ਸ਼ਾਸਤਰ ਵਿਭਾਗ ਤੋਂ ਪ੍ਰੋ. ਰਾਜਵੀਰ ਸਿੰਘ, ਪ੍ਰੋ. ਹਰਪ੍ਰੀਤ, ਪ੍ਰੋ. ਰੀਨਾ ਅਤੇ ਪ੍ਰੋ. ਆਰਤੀ, ਦਰਸ਼ਨ ਸ਼ਾਸਤਰ ਵਿਭਾਗ ਤੋਂ ਅਨੂ ਸ਼ਰਮਾ ਅਤੇ ਗਣਿਤ ਵਿਭਾਗ ਤੋਂ ਪ੍ਰੋ. ਦਲਵਿੰਦਰ ਸਿੰਘ, ਪ੍ਰੋ. ਜਗਜੀਤ ਸਿੰਘ ਅਤੇ ਕੀਰਤੀ ਭਾਗੀਰਥ ਨੇ ਸ਼ਮੂਲੀਅਤ ਕੀਤੀ। ਅੰਗਰੇਜ਼ੀ ਵਿਭਾਗ ਤੋਂ ਪ੍ਰੋ. ਨੇਹਾ ਸੇਤੀਆ, ਪ੍ਰੋ. ਹਰੀਸ਼, ਪ੍ਰੋ. ਹਰਪ੍ਰੀਤ ਕੌਰ ਅਤੇ ਪ੍ਰੋ. ਨਵਜੋਤ ਕੌਰ, ਵਿਗਿਆਨ ਵਿਭਾਗ ਤੋਂ ਪ੍ਰੋ. ਸੁਰਿੰਦਰ ਸਿੰਘ, ਪ੍ਰੋ. ਅਜੇ ਕੁਮਾਰ, ਪ੍ਰੋ. ਦਪਿੰਦਰ ਕੁਮਾਰ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਜਸਵਿੰਦਰ ਕੌਰ, ਪ੍ਰੋ. ਪੂਜਾ, ਪ੍ਰੋ. ਰਾਜਵੀਰ ਕੌਰ ਅਤੇ ਪ੍ਰੋ. ਬੁਸ਼ਰਾ ਨੇ ਭਾਗ ਲਿਆ। ਇਤਿਹਾਸ ਵਿਭਾਗ ਤੋਂ ਪ੍ਰੋ. ਗੁਰਮੁਖ ਸਿੰਘ, ਪ੍ਰੋ. ਚੰਦਰਗੁਪਤ ਅਤੇ ਪ੍ਰੋ. ਮਨਜਿੰਦਰ ਸਿੰਘ, ਗ੍ਰਹਿ ਵਿਗਿਆਨ ਵਿਭਾਗ ਤੋਂ ਪ੍ਰੋ. ਅਰਵਿੰਦਰ ਕੌਰ ਅਤੇ ਭੂਗੋਲ ਵਿਭਾਗ ਤੋਂ ਪ੍ਰੋ. ਸੰਦੀਪ ਕੌਰ, ਪ੍ਰੋ. ਸ਼ਮਿੰਦਰ ਕੌਰ ਅਤੇ ਪ੍ਰੋ. ਡਿੰਪਲ ਨੇ ਪ੍ਰੋਗਰਾਮ ’ਚ ਸ਼ਮੂਲੀਅਤ ਕੀਤੀ। ਵਣਜ ਵਿਭਾਗ ਤੋਂ ਪ੍ਰੋ. ਕੁਲਦੀਪ ਕੌਰ ਅਤੇ ਪ੍ਰੋ. ਲਵਲੀਨ ਵਰਮਾ, ਪ੍ਰੋਫੈਸਰ ਨੀਰਜ, ਪੰਜਾਬੀ ਵਿਭਾਗ ਤੋਂ ਪ੍ਰੋ. ਜਤਿੰਦਰ ਕੁਮਾਰ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਹਰਸਿਮਰਤ ਕੌਰ ਅਤੇ ਪ੍ਰੋ. ਨਰਿੰਦਰ ਕੌਰ ਨੇ ਵੀ ਹਿੱਸਾ ਲਿਆ। ਐਚਈਆਈਐਸ ਵਿਭਾਗ ਤੋਂ ਪ੍ਰੋ. ਜਪਿੰਦਰ ਕੌਰ, ਪ੍ਰੋ. ਨਵਜੋਤ ਕੌਰ, ਪ੍ਰੋ. ਮਨਦੀਪ ਕੌਰ, ਪ੍ਰੋ. ਤਜਿੰਦਰ ਕੌਰ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਤਜਿੰਦਰ ਸਿੰਘ ਅਤੇ ਪ੍ਰੋ. ਗੁਰਪ੍ਰੀਤ ਕੌਰ ਨੇ ਪ੍ਰੋਗਰਾਮ ’ਚ ਭਾਗ ਲਿਆ। ਸੰਗੀਤ ਵਿਭਾਗ ਤੋਂ ਪ੍ਰੋ. ਅੰਮ੍ਰਿਤਪਾਲ ਸਿੰਘ ਅਤੇ ਪ੍ਰੋ. ਗੁਰਸ਼ਰਨ ਸਿੰਘ ਨੇ ਸ਼ਮੂਲੀਅਤ ਕੀਤੀ। ਹਿੰਦੀ ਵਿਭਾਗ ਤੋਂ ਪ੍ਰੋ. ਮਧੂ ਕੁਮਾਰੀ ਨੇ ਭਾਗ ਲਿਆ। ਲੋਕ ਪ੍ਰਸ਼ਾਸਨ ਵਿਭਾਗ ਤੋਂ ਪ੍ਰੋਫੈਸਰ ਨਿਰਮਲ ਸਿੰਘ ਬਰਾੜ ਅਤੇ ਰਵਨੀਤ ਕੌਰ ਨੇ ਹਿੱਸਾ ਲਿਆ। ਇਸ ਮੌਕੇ ਅਰਥਸ਼ਾਸਤਰ ਵਿਭਾਗ ਵੱਲੋਂ ਕਿਹਾ ਗਿਆ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਅਧਿਆਪਕਾਂ ਦੇ ਗਿਆਨ ’ਚ ਵਾਧਾ ਕਰਨ, ਵਿੱਤੀ ਮਾਮਲਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।