ਸੀਐਚਸੀ ਭਰਤਗੜ ਵਿਖੇ ਵਿਸ਼ੇਸ਼ ਆਨਲਾਈਨ ਕੈਪਸੂਲ ਟ੍ਰੇਨਿੰਗ ਸ਼ੈਸ਼ਨ ਸੀਐਚਸੀ ਭਰਤਗੜ ਵਿਖੇ ਵਿਸ਼ੇਸ਼ ਆਨਲਾਈਨ ਕੈਪਸੂਲ ਟ੍ਰੇਨਿੰਗ ਸ਼ੈਸ਼ਨ ਕਰਵਾਇਆ
Publish Date: Sat, 28 Nov 2026 04:00 PM (IST)
Updated Date: Sat, 28 Nov 2026 04:02 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਡਾਕਟਰ ਆਨੰਦ ਘਈ ਦੀ ਯੋਗ ਅਗਵਾਈ ’ਚ ਕਮਿਊਨਟੀ ਹੈਲਥ ਸੈਂਟਰ ਭਰਤਗੜ ਵਿਖੇ ਇੱਕ ਵਿਸ਼ੇਸ਼ ਆਨਲਾਈਨ ਪ੍ਰੋਜੈਕਟਰ ਕੈਪਸੂਲ ਟਰੇਨਿੰਗ ਸ਼ੈਸ਼ਨ ਕਰਵਾਇਆ ਗਿਆ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਵੱਖ-ਵੱਖ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਜਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਸੀ। ਇਸ ਸ਼ੈਸ਼ਨ ’ਚ ਸੀਐੱਚਸੀ ਭਰਤਗੜ੍ਹ ਤੇ ਸਿਵਲ ਹਸਪਤਾਲ ਰੂਪਨਗਰ ਅਧੀਨ ਕੰਮ ਕਰ ਰਹੀਆਂ ਏਐੱਨਐੱਮ ਤੇ ਆਸ਼ਾ ਵਰਕਰਾਂ ਨੇ ਵੱਧ ਚੜ ਕੇ ਹਿੱਸਾ ਲਿਆ। ਡਿਜ਼ੀਟਲ ਸ਼ੈਸ਼ਨ ਦੌਰਾਨ ਪ੍ਰੋਜੈਕਟ ਪੇਸ਼ਕਾਰੀਆਂ ਰਾਹੀਂ ਸਿਹਤ ਕਾਮਿਆਂ ਨੂੰ ਮੁੱਖ ਜਨਤਕ ਸਿਹਤ ਪਹਿਲਕਦਮੀਆਂ, ਨਵੀਆਂ ਹਦਾਇਤਾਂ ਤੇ ਰਿਪੋਰਟਿੰਗ ਪ੍ਰਤਿਕਿਰਿਆਵਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਲੋਕਾਂ ਦੇ ਘਰਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ, ਜੱਚਾ-ਬੱਚਾ ਸਿਹਤ ਸੁਧਾਰਨ ਤੇ ਸਰਕਾਰੀ ਸਿਹਤ ਸਕੀਮਾਂ ਪ੍ਰਤੀ ਜਾਗਰੂਕਤਾ ਫੈਲਾਉਣ ’ਚ ਏਐੱਨਐੱਮ ਤੇ ਆਸ਼ਾ ਵਰਕਰਾਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ। ਇਸ ਮੌਕੇ ਐੱਸਐੱਮਓ ਡਾਕਟਰ ਅਨੰਦਕਈ ਨੇ ਫਰੰਟ ਲਾਈਨ ਵਰਕਰਾਂ ਨੂੰ ਪ੍ਰੇਰਤ ਕਰਦਿਆਂ ਕਿਹਾ ਕਿ ਉਹ ਡਿਜੀਟਲ ਟ੍ਰੇਨਿੰਗ ਰਾਹੀਂ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਰੋਜ਼ਾਨਾ ਦੇ ਫੀਲਡ ਕੰਮਾਂ ’ਚ ਲਾਗੂ ਕਰਨ ਤਾਂ ਜੋ ਰੂਪਨਗਰ ਜ਼ਿਲੇ ਦੇ ਹਰ ਨਾਗਰਿਕ ਤੱਕ ਮਿਆਰੀ ਸਿਹਤ ਸਹੂਲਤਾਂ ਨੂੰ ਪਹੁੰਚ ਯਕੀਨੀ ਬਣਾਈ ਜਾ ਸਕੇ। ਇਸ ਮੌਕੇ ਵੱਡੀ ਗਿਣਤੀ ’ਚ ਸਿਹਤ ਕਰਮਚਾਰੀਆਂ ਤੇ ਆਸ਼ਾ ਵਰਕਰਾਂ ਨੇ ਹਿੱਸਾ ਲਿਆ।