ਭਗਵਾਨ ਵਾਲਮੀਕਿ ਜੀ ਦੇ ਜਨਮ ਦਿਨ ’ਤੇ ਮੋਰਿੰਡਾ ਵਿਖੇ ਕੱਢੀ ਸ਼ੋਭਾ ਯਾਤਰਾ
ਭਗਵਾਨ ਵਾਲਮੀਕ ਜੀ ਦੇ ਜਨਮ ਦਿਨ ਤੇ ਮੋਰਿੰਡਾ ਵਿਖੇ ਕੱਢੀ ਸ਼ੋਭਾ ਯਾਤਰਾ
Publish Date: Sun, 25 Oct 2026 04:44 PM (IST)
Updated Date: Sun, 25 Oct 2026 04:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਵਾਲਮੀਕ ਸਭਾ ਮੋਰਿੰਡਾ ਵਲੋਂ ਭਗਵਾਨ ਵਾਲਮੀਕ ਜੀ ਦੇ ਜਨਮ ਦਿਵਸ ਮੌਕੇ ਸ਼ੋਭਾ ਯਾਤਰਾ ਕੱਢੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਭਾ ਦੇ ਪ੍ਰਧਾਨ ਹਰੀਪਾਲ ਨੇ ਦੱਸਿਆ ਕਿ ਇਸ ਸੋਭਾ ਯਾਤਰਾ ਭਗਵਾਨ ਵਾਲਮੀਕ ਮੰਦਰ ਤੋ ਅਰੰਭ ਹੋ ਕੇ ਸਹਿਰ ਦੇ ਵੱਖ-ਵੱਖ ਬਜਾਰਾਂ ਵਿਚੋਂ ਹੁੰਦੇ ਹੋਏ ਮੁੜ ਮੰਦਰ ਵਿਖੇ ਸਮਾਪਤ ਹੋਇਆ। ਇਸ ਸ਼ੋਭਾ ਯਾਤਰਾ ਦਾ ਸੁਭ ਅਰੰਭ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ। ਇਸ ਮੌਕੇ ਇਲਾਕਾ ਨਿਵਾਸੀਆਂ ਅਤੇ ਮਹਿਲਾਵਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਸ਼ੋਭਾ ਯਾਤਰਾ ਦੇ ਸਵਾਗਤ ਲਈ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆ ਵਲੋ ਸਵਾਗਤੀ ਗੇਟ ਲਗਾਏ ਹੋਏ ਸਨ। ਸਾਬਕਾ ਕੌਂਸਲਰ ਮੋਹਨ ਲਾਲ ਕਾਲਾ ਸਮੇਤ ਵੱਖ-ਵੱਖ ਦੁਕਾਨਦਾਰਾਂ ਵਲੋਂ ਚਾਹ ਪਕੌੜੇ , ਕੇਲੇ ਤੇ ਬਿਸਕੁਟਾਂ ਆਦਿ ਦੇ ਲੰਗਰ ਲਗਾਏ ਹੋਏ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਬੰਤ ਸਿੰਘ ਕਲਾਰਾਂ, ਦਰਸਨ ਸਿੰਘ ਸੰਧੂ, ਕੌਂਸਲਰ ਮਹਿੰਦਰ ਸਿੰਘ ਢਿਲੋਂ, ਰਾਜੇਸ਼ ਕੁਮਾਰ ਸਸ਼ੋਧੀਆ, ਭਾਜਪਾ ਆਗੂ ਰਮਨ ਮੱਟੂ ,ਰਾਹੁਲ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਮੋਰਿੰਡਾ,ਠੇਕੇਦਾਰ ਬਲਵੀਰ ਸਿੰਘ ਲਾਲਾ, ਸੁਰਜੀਤ ਕੁਮਾਰ, ਕਸ਼ਮੀਰ ਸਿੰਘ ਬਲਦੇਵ ਨਗਰ, ਕਾ ਕਾਕਾ ਰਾਮ,ਸਤਵਿੰਦਰ ਸਿੰਘ ਸਤੀ, ਦਲਜੀਤ ਸਿੰਘ ਸਾਬਕਾ ਸਰਪੰਚ, ਰਮੇਸ਼ ਮੇਸੀ ਆਦਿ ਪਤਵੰਤੇ ਸੱਜਣ ਹਾਜ਼ਰ ਸਨ।