- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਮਹਾਰਿਸ਼ੀ ਵਾਲਮੀਕਿ ਆਸ਼ਰਮ ਵਿਖੇ ਧਾਰਮਿਕ ਸਮਾਗਮ ਹੋਇਆ

ਲੀਡ: ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹੇ ’ਚ ਵੱਖ-ਵੱਖ ਥਾਂਵਾਂ ’ਤੇ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਬੜੀ ਸ਼ਰਧਾਂ ਨਾਲ ਮਨਾਇਆ ਗਿਆ,ਇਸ ਮੌਕੇ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਸਮਾਗਮਾਂ ’ਚ ਕਥਾਵਾਚਕਾਂ ਤੇ ਭੇਟਾਂ ਤੇ ਵਾਲਮੀਕ ਜੀ ਦੀ ਉਸਤਤ ’ਚ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਰੂਪਨਗਰ ਦੇ ਮਹਾਰਿਸ਼ੀ ਵਾਲਮੀਕਿ ਆਸ਼ਰਮ ਵਿਖੇ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ’ਤੇ ਵਿਸ਼ਾਲ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਸਮਾਗਮ ਦੌਰਾਨ ਮਹੰਤ ਤਮੰਨਾ ਜੀ ਨੇ ਮੁੱਖ ਮਹਿਮਾਨ ਵਜ਼ੋ ਹਾਜ਼ਰੀ ਭਰੀ ਤੇ ਆਏ ਮਹਿਮਾਨਾਂ ਤੇ ਹੋਰ ਸਖਸ਼ੀਅਤਾਂ ਦਾ ਸਨਮਾਨ ਕੀਤਾ। ਇਸ ਧਾਰਮਿਕ ਸਮਾਗਮ ਦੌਰਾਨ ਸਮਾਜਸੇਵੀ ਤੇ ਖੇਡ ਪ੍ਰਮੋਟਰ ਕਮਲ ਚੋਹਾਨ ਟੇਡੇਵਾਲ, ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਗੁਰਪ੍ਰਤਾਪ ਸਿੰਘ ਗੁਰੀ ਗਿੱਲ, ਭਾਜਪਾ ਆਗੂ ਈਸ਼ੂਪਾਲ ਚੌਧਰੀ,ਸਮਾਜਸੇਵੀ ਆਗੂ ਸੰਦੀਪ ਪਾਠਕ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਆਸ਼ਰਮ ਪਹੁੰਚ ਕੇ ਮਹਾਰਿਸ਼ੀ ਵਾਲਮੀਕਿ ਜੀ ਦੇ ਚਰਨਾਂ ’ਚ ਸੀਸ ਝੁਕਾਇਆ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਦਾ ਪ੍ਰਣ ਲਿਆ।
ਇਸ ਮੌਕੇ ਕਮਲ ਚੋਹਾਨ ਟੇਡੇਵਾਲ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਦਾ ਜੀਵਨ ਤਿਆਗ, ਗਿਆਨ ਅਤੇ ਮਨੁੱਖਤਾ ਦਾ ਪ੍ਰਤੀਕ ਹੈ। ਉਨ੍ਹਾਂ ਸਮਾਜ ਨੂੰ ਸਿਖਾਇਆ ਕਿ ਸੱਚਾ ਧਰਮ ਦੂਜਿਆਂ ਦੀ ਸੇਵਾ ਅਤੇ ਭਲਾ ਕਰਨ ’ਚ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ’ਚ ਜਦੋਂ ਸਮਾਜ ਵੰਡ ਅਤੇ ਸਵਾਰਥ ਵੱਲ ਵਧ ਰਿਹਾ ਹੈ, ਮਹਾਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ, ਸਮਾਨਤਾ ਅਤੇ ਸੇਵਾ ਦਾ ਸੰਦੇਸ਼ ਦਿੰਦੀਆਂ ਹਨ। ਐਡਵੋਕੇਟ ਗੁਰਪ੍ਰਤਾਪ ਸਿੰਘ ਗੁਰੀ ਗਿੱਲ ਨੇ ਕਿਹਾਕਿ ਸਾਰਿਆਂ ਨੂੰ ਸਮਾਜ ’ਚ ਭਾਈਚਾਰੇ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਮਨੁੱਖਤਾ ਪਹਿਲਾਂ ਦੇ ਸਿਧਾਂਤ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਮਹਾਰਿਸ਼ੀ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਸੰਗਤ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਅਜੈ ਭੱਟੀ,ਸਲੀਮ ਕੁਮਾਰ ,ਰਾਜ ਕੁਮਾਰ, ਫਰਿਆਦ ਸਹੋਤਾ, ਰਾਜੇਸ਼ ਬੱਗਣ,ਸ੍ਰੀ ਕਾਂਤ ਜੀ, ਰਿਸ਼ੂ ਕੁਮਾਰ,ਨਤਿਨ ਕੁਮਾਰ,ਸਮਾਜਸੇਵੀ ਮਹਿਲਾ ਆਗੂ ਨਵਪ੍ਰੀਤ ਸ਼ਰਮਾ ਆਦਿ ਹਾਜਰ ਸਨ।