ਮਿਸਤਰੀਆਂ ਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਡਿਪਟੀ ਸਕੱਤਰ ਵੈਲਫੇਅਰ ਬੋਰਡ ਨਾਲ ਵਿਚਾਰਾਂ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਡਿਪਟੀ ਸਕੱਤਰ ਵੈਲਫੇਅਰ ਬੋਰਡ ਨਾਲ ਹੋਈ
Publish Date: Tue, 27 Oct 2026 05:58 PM (IST)
Updated Date: Tue, 27 Oct 2026 06:01 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਦੀਆਂ ਨੀਤੀਗਤ ਅਤੇ ਭਲਾਈ ਸਕੀਮਾਂ ਦੀਆਂ ਮੰਗਾਂ ਸਬੰਧੀ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਇਫਟੂ ਜ਼ਿਲ੍ਹਾ ਰੋਪੜ ਦੀ ਮੀਟਿੰਗ ਡਿਪਟੀ ਸਕੱਤਰ ਪਦਮਜੀਤ ਸਿੰਘ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ ਵੈਲਫੇਅਰ ਬੋਰਡ ਨਾਲ ਕਿਰਤ ਭਵਨ ਮੋਹਾਲੀ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਇਫਟੂ ਦੇ ਜ਼ਿਲ੍ਹਾ ਸਕੱਤਰ ਮਲਾਗਰ ਸਿੰਘ ਖਮਾਣੋ ਨੇ ਦੱਸਿਆ ਕਿ ਯੂਨੀਅਨ ਆਗੂਆਂ ਵੱਲੋਂ ਮੀਟਿੰਗ ਵਿਚ ਨਵੇਂ ਲੇਬਰ ਚੌਂਕ ਬਣਾਉਣ, ਬਣੇ ਹੋਏ ਲੇਬਰ ਚੌਂਕਾਂ ਵਿਚ ਬੁਨਿਆਦੀ ਸਹੂਲਤਾਂ ਲਾਗੂ ਕਰਨ, ਲੇਬਰ ਸੁਵਿਧਾ ਕੈਂਪ ਜਾਰੀ ਰੱਖਣ, 15ਵੀਂ ਲੇਬਰ ਕਾਨਫਰੰਸ ਵੱਲੋਂ ਤੈਅ ਕੀਤੀਆਂ ਉਜ਼ਰਤਾਂ ਦੇ ਫਾਰਮੂਲੇ ਅਨੁਸਾਰ ਬੋਰਡ ਦੀਆਂ ਸਕੀਮਾਂ ’ਚ ਆਰਥਿਕ ਵਾਧਾ ਕਰਨਾ, ਬੋਰਡ ਦੀਆਂ ਭਲਾਈ ਸਕੀਮਾਂ ਮਜ਼ਦੂਰਾਂ ਦੇ ਬੱਚਿਆਂ ਦੇ ਵਜ਼ੀਫੇ , ਐਕਸ ਗਰੇਸ਼ੀਆ ਗਰਾਂਟ ,ਪੈਨਸ਼ਨ ਕੇਸ, ਮੈਡੀਕਲ ਕਲੇਮ ਤੇ ਸੰਸਕਾਰ ਸਹਾਇਤਾ ’ਚ 60 ਸਾਲ ਦੀ ਉਮਰ ਦੀ ਸ਼ਰਤ ਖਤਮ ਕਰਨ, ਮਜ਼ਦੂਰਾਂ ਦੀ ਰਜਿਸਟਰੇਸ਼ਨ ਇੱਕ ਸਾਲ ਤੋਂ ਤਿੰਨ ਸਾਲ ਕਰਨ, ਭਲਾਈ ਸਕੀਮਾਂ ਸਬੰਧੀ ਰਜਿਸਟਰੇਸ਼ਨ ਦੀ ਸਮੇਂ ਸੀਮਾ ’ਚ ਘੱਟੋ-ਘੱਟ ਛੇ ਮਹੀਨੇ ਦੀ ਛੋਟ ਦੇਣ, ਆਦਿ ਮੰਗਾਂ ਰੱਖੀਆਂ ਗਈਆਂ। ਉਨ੍ਹਾਂ ਕਿਹਾ ਕਿ ਭਾਵੇਂ ਕਿ ਜਥੇਬੰਦੀ ਵੱਲੋਂ ਇੱਕ ਮਹੀਨਾ ਪਹਿਲਾਂ ਸਬੰਧਤ ਵਿਭਾਗ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪ੍ਰੰਤੂ ਅਧਿਕਾਰੀ ਵੱਲੋਂ ਮੰਗਾਂ ਤੇ ਭਲਾਈ ਸਕੀਮਾਂ ਸਬੰਧੀ ਕੋਈ ਤਿਆਰੀ ਨਹੀਂ ਕੀਤੀ ਹੋਈ ਸੀ। ਉਨ੍ਹਾਂ ਕਿਹਾ ਕਿ ਲੇਬਰ ਚੌਕਾ ’ਚ ਬੁਨਿਆਦੀ ਸਹੂਲਤਾਂ ਦੇਣ ਸਬੰਧੀ ਕਾਰਵਾਈ ਸਿਰਫ ਨੋਟ ਕੀਤੀ ਗਈ, ਬਲਾਕ ਨੁਰਪੁਰਬੇਦੀ ਵਿਖੇ ਨਵਾਂ ਲੇਵਰ ਚੌਂਕ ਬਣਾਉਣ ਲਈ ਕੇਸ ਅਪਰੂਵ ਕਰਨ ਦੀ ਸਹਿਮਤੀ ਦਿੱਤੀ। ਲੇਬਰ ਸੁਵਿਧਾ ਕੈਂਪ ਸਬੰਧੀ ਮੌਕੇ ’ਤੇ ਹੀ ਲੇਬਰ ਇੰਸਪੈਕਟਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਸ਼ਡਿਊਲ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਲੇਬਰ ਦੀ ਰਜਿਸਟਰੇਸ਼ਨ ਤਿੰਨ ਸਾਲ ਦੀ ਮੰਗ ਰੱਦ ਕੀਤੀ ਗਈ, ਆਰਥਿਕ ਸਹਾਇਤਾ ’ਚ ਵਾਧਾ ਕਰਨ ਸਬੰਧੀ ਉਨਾਂ ਕਿਹਾ ਕਿ ਇਹ ਮੁੱਖ ਮੰਤਰੀ ਦੇ ਅਧਿਕਾਰ ਖੇਤਰ ’ਚ ਹੈ, ਮੁੱਖ ਮੰਤਰੀ ਦੇ ਚਾਹੂਣ ਤੇ ਹੀ ਬੋਰਡ ਦੀ ਮੀਟਿੰਗ ’ਚ ਹੀ ਸੰਭਵ ਹੋ ਸਕੇਗਾ, ਭਲਾਈ ਸਕੀਮਾਂ ਸਬੰਧੀ ਸਮਾਂ ਸੀਮਾ ਤੈਅ ਕਰਨ ਸਬੰਧੀ ਵੀ ਕੋਈ ਠੋਸ ਜਵਾਬ ਨਹੀਂ ਦਿੱਤਾ। ਇਨਾਂ ਭਰੋਸਾ ਦਿੱਤਾ ਕਿ 14 ਦਿਨਾਂ ਦੇ ’ਚ ਵਿਚ ਨਵੇਂ ਲੇਬਰ ਕਾਰਡ, ਸਕੀਮਾਂ ਸਬੰਧੀ ਵਿਭਾਗ ਐਸਐਮਐਸ ਭੇਜ ਦਿੱਤਾ ਜਾਵੇਗਾ। ਭਲਾਈ ਸਕੀਮਾਂ ਸਬੰਧੀ ਵਿਭਾਗ ਦੀ ਆਨਲਾਈਨ ਸਾਈਡ ’ਚ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਪੈਨਸ਼ਨ ਕੇਸ ਜੋ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੇ ਹਨ ਪਹਿਲਾਂ ਵੀ ਦੋ ਤਿੰਨ ਵਾਰ ਜਾਣੂ ਕਰਾਇਆ ਗਿਆ ਸੀ ਹੁਣ ਉਨਾਂ ਨੇ ਭਰੋਸਾ ਹੀ ਦਿੱਤਾ ਕਿ ਅੱਜ ਸ਼ਾਮ ਤੱਕ ਕੇਸ ਮੁਕੰਮਲ ਕੀਤੇ ਜਾਣਗੇ। ਮੀਟਿੰਗ ਦੌਰਾਨ ਮਜ਼ਦੂਰਾਂ ਦੀਆਂ ਮੰਗਾਂ ਬੋਰਡ ਦੇ ਅਧਿਕਾਰੀ ਤੇ ਪੰਜਾਬ ਸਰਕਾਰ ਗੰਭੀਰ ਨਹੀਂ ਜਾਪੀ, ਮੀਟਿੰਗ ਵਿਚ ਬਲਵਿੰਦਰ ਸਿੰਘ ਭੈਰੋ ਮਾਜਰਾ, ਤਰਸੇਮ ਜੱਟਪੁਰਾ ਪ੍ਰਕਾਸ਼ ਸਿੰਘ ਰੰਗੀਆਂ, ਨਿਰਮਲ ਸਿੰਘ ਮੋਰਿੰਡਾ, ਮੇਘ ਸਿੰਘ ਆਦਿ ਆਗੂ ਹਾਜ਼ਰ ਸਨ।