- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਸਾਇਟੀ ਵੱਲੋਂ ਫ੍ਰੀ ਆਯੂਰਵੈਦਿਕ ਮੈਡੀਕਲ ਕੈਂਪ ਲਗਾਇਆ।

ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ/ਬਹਿਰਾਮਪੁਰ : ਸ੍ਰੋਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਨਜਿੰਦਰ ਸਿੰਘ ਪਰੋਜਪੁਰ ਵਲੋਂ ਸਰਬੱਤ ਦੇ ਭਲੇ ਲਈ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਉਪਰੰਤ ਸੰਗਤਾਂ ਨੂੰ ਰਾਗੀ ਸਿੰਘਾਂ ਨੇ ਕੀਰਤਨ ਨਾਲ ਨਿਹਾਲ ਕੀਤਾ ਤੇ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ ਗਿਆ। ਉਪਰੰਤ ਨੌਂ ਲੱਖਾ ਬਾਗ਼ ਆਯੁਰਵੈਦਿਕ ਦਵਾਖਾਨਾ ਚਮਕੌਰ ਸਾਹਿਬ ਵਲੋਂ 127ਵਾਂ ਫ੍ਰੀ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ 25 ਮਰੀਜ਼ਾਂ ਦੀ ਸ਼ੂਗਰ,ਬੀਪੀ, ਵਜ਼ਨ ਫ੍ਰੀ ਚੈੱਕ ਅੱਪ ਕੀਤਾ ਗਿਆ। ਇਹ ਸਮਾਗਮ ਪਿੰਡ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮਾਸਟਰ ਅਜਮੇਰ ਸਿੰਘ ਵਲੋਂ ਕੀਤਾ ਗਿਆ, ਉਨਾਂ ਵਲੋਂ ਇਸ ਉਪਰਾਲੇ ਲਈ ਉਪਰੋਕਤ ਸੁਸਾਇਟੀ ਦੇ ਪ੍ਰਧਾਨ ਗਿਆਨੀ ਸਤਨਾਮ ਸਿੰਘ ਉਪਵੈਦ, ਸਕੱਤਰ ਗੁਰਨਾਮ ਸਿੰਘ ਖਾਲਸਾ ਕੀੜੀ ਅਫਗਾਨਾ ਜੀ ਦਾ ਧੰਨਵਾਦ ਕੀਤਾ।
ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਸਬਾਕਾ ਐੱਸਜੀਪੀਸੀ ਮੈਂਬਰ ਹਰਬੰਸ ਸਿੰਘ ਕੰਧੋਲਾ, ਜਥੇਦਾਰ ਪ੍ਰਤੀਮ ਸਿੰਘ ਸੱਲੋਮਜਾਰਾ ਵਲੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਗ ਕੇ ਜੀਵਨ ਜਿਊਣ ਦੀ ਜਾਂਚ ਲੈਣੀ ਚਾਹੀਦੀ ਹੈ, ਤੇ ਗੁਰਸਿੱਖ ਪਰਿਵਾਰ ਦਾ ਧੰਨਵਾਦ ਕੀਤਾ। ਸਰਪੰਚ ਪਰੋਜਪੁਰ ਸੱਜਣ ਸਿੰਘ, ਸਰਪੰਚ ਸਵਰਨ ਸਿੰਘ ਬਾਲਸੰਡਾ, ਸੁਪਰਡੈਂਟ ਬਿਜਲੀ ਵਿਭਾਗ ਚਮਕੌਰ ਸਾਹਿਬ ਅਵਤਾਰ ਸਿੰਘ ਹਾਜ਼ਰ ਸਨ।