- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਰਾਜ ਦੁੱਧ ਉੱਤਪਾਦਕ ਸਹਿਕਾਰੀ ਸਭਾਵਾਂ ਸਕੱਤਰ ਯੂਨੀਅਨ ਦਾ ਵਫਦ ਜੀਐਮ ਨੂੰ ਮਿਲਿਆ

ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ/ਬਹਿਰਾਮਪੁਰ : ਪੰਜਾਬ ਰਾਜ ਦੁੱਧ ਉੱਤਪਾਦਕ ਸਹਿਕਾਰੀ ਸਭਾਵਾਂ ਸਕੱਤਰ ਯੂਨੀਅਨ ਦਾ ਵਫ਼ਦ ਮਿਲਕਫੈੱਡ ਜੀਐੱਮ ਅਤੇ ਮਿਲਕ ਪਲਾਂਟ ਮੋਹਾਲੀ ਦੇ ਮੈਨਜਰ ਨਾਲ ਮੁਲਾਕਾਤ ਕੀਤੀ। ਜਿਸ ਵਿਚ ਵਫ਼ਦ ਦੇ ਆਗੂਆਂ ਨੇ ਸਹਿਕਾਰੀ ਸਭਾਵਾਂ ਦਾ ਕਮਿਸ਼ਨ ਵਿਚ ਵਾਧਾ ਫੈਟ ਦਾ ਸਟੈਡਰ 2.5 ਤੋਂ ਪਹਿਲਾਂ ਦੀ ਤਰ੍ਹਾਂ ਚਾਲੂ ਕਰਨਾ ਮਿਲਕ ਮੋਹਾਲੀ ਵੱਲੋਂ ਪਿਛਲੇ ਸਾਲ 2024.2025 ਦਾ ਕੀਮਤ ਅੰਤਰ ਅਤੇ ਬੋਨਸ ਦੀਵਾਲੀ ਤੋਂ ਪਹਿਲਾ ਪਹਿਲਾ ਭੇਜਣ ਦੀ ਮੰਗ ਵੀ ਰੱਖੀ ਗਈ। ਇਸੇ ਤਰ੍ਹਾਂ ਦੁੱਧ ਦੇ ਰੇਟ ਵਧਾਉਣ ਬਾਰੇ ਰੱਖੀ ਗਈ ਮੰਗ, ਜਿਸ ਨੂੰ ਮਿਲਕਫੈੱਡ ਮੰਨਣ ਲਈ ਤਿਆਰ ਨਹੀਂ ਲੱਗਦਾ ਕਿਉਂਕਿ ਸਰਕਾਰ ਨੂੰ ਦੁੱਧ ਪੈਦਾ ਕਰਨ ਵਾਲੇ ਗ਼ਰੀਬ ਲੋਕਾਂ ਨਾਲੋਂ ਦੁੱਧ ਮੁੱਲ ਲੈ ਕੇ ਪੀਣ ਵਾਲੇ ਸਹਿਰੀ ਸਰਮਾਏਦਾਰਾਂ ਜ਼ਿਆਦਾ ਫਿਕਰ ਹੈ, ਜਿਸ ਦੇ ਸਿੱਟੇ ਵਜੋਂ ਪਿੰਡਾਂ ਵਿਚ ਬੇਰੁਜ਼ਗਾਰੀ, ਨਸ਼ੇ, ਚੋਰੀਆਂ ਆਦਿ ਅਲਾਮਤਾਂ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਿਹਨਤਕਸ਼ ਲੋਕਾਂ ਉਨ੍ਹਾਂ ਦੇ ਦੁੱਧ ਸਹੀ ਮੁੱਲ ਨਹੀਂ ਮਿਲ ਰਿਹਾ, ਛੋਟੇ ਦੁੱਧ ਉਤਪਾਦਕ ਆਪਣੇ ਪਸ਼ੂ ਵੇਚ ਭੱਜ ਰਹੇ ਹਨ। ਉਨ੍ਹਾਂ ਦੱਸਿਆ ਕਿ 2026 ਮਾਰਚ ਤੋਂ ਲੈ ਕੇ ਹੁਣ ਤੱਕ ਪਸ਼ੂਆਂ ਦੀਆਂ ਫੀਡਾਂ ਦਵਾਈਆਂ ਲੇਬਰ ਆਦਿ ਦੇ ਖਰਚ ਵਿਚ 15 ਤੋਂ 20% ਦਾ ਵਾਧਾ ਹੋ ਚੁੱਕਾ ਹੈ, ਜਦੋਂਕਿ ਦੁੱਧ ਦੇ ਰੇਟ ਵਿਚ ਸਿਰਫ ਤੋਂ ਸਿਰਫ 6% ਦਾ ਵਾਧਾ ਕੀਤਾ ਗਿਆ ਹੈ ਜੇ ਸਰਕਾਰ ਨੇ ਦੁੱਧ ਉੱਤਪਾਦਕਾਂ ਦੀਆਂ ਮੁਸ਼ਕੱਲਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਵੇਰਕਾ ਸਕੱਤਰ ਯੂਨੀਅਨ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਮਿਲ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਮੀਟਿੰਗ ਵਿਚ ਸੂਬਾ ਪ੍ਰਧਾਨ ਜਸਵੀਰ ਸਿੰਘ ਭੱਟੀ ਮਿਲਕ ਪਲਾਂਟ ਮੋਹਾਲੀ, ਪ੍ਰਧਾਨ ਬੀਰ ਸਿੰਘ ਬੜਵਾ ਮਿਲਕ ਸ਼ੈੱਡ ਏਰੀਆ ਹਿਮਾਚਲ ਪ੍ਰਧਾਨ ਗੁਰਿੰਦਰ ਸਿੰਘ ਸੋਕਰ, ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਡਾਇਰੈਕਟਰ ਸੁਰਿੰਦਰ ਸਿੰਘ ਧਰਮਗੜ੍ਹ, ਜਰਨੈਲ ਸਿੰਘ ਸੁਲਤਾਨਪੁਰ, ਸਤਿਨਾਮੁ ਸਿੰਘ ਮਕੜੋਨਾ ਹਾਜ਼ਰ ਹੋਏ।