ਦੁੱਧ ਉੱਤਪਾਦਕ ਸਹਿਕਾਰੀ ਸਭਾਵਾਂ ਸਕੱਤਰ ਯੂਨੀਅਨ ਦਾ ਵਫ਼ਦ ਮਿਲਿਆ ਪੰਜਾਬ ਰਾਜ ਦੁੱਧ ਉੱਤਪਾਦਕ ਸਹਿਕਾਰੀ ਸਭਾਵਾਂ ਸਕੱਤਰ ਯੂਨੀਅਨ ਦਾ ਵਫਦ ਮਿਲਿਆ
Publish Date: Mon, 23 Nov 2026 04:55 PM (IST)
Updated Date: Mon, 23 Nov 2026 04:58 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ ਬਹਿਰਾਮਪੁਰ : ਪੰਜਾਬ ਰਾਜ ਦੁੱਧ ਉੱਤਪਾਦਕ ਸਹਿਕਾਰੀ ਸਭਾਂਵਾਂ ਸਕੱਤਰ ਯੂਨੀਅਨ ਦਾ ਵਫ਼ਦ ਮਿਲਕਫੈਡ ਜੀਐੱਮ ਤੇ ਮਿਲਕ ਪਲਾਂਟ ਮੋਹਾਲੀ ਦੇ ਮੈਨਜਰ ਨਾਲ ਮੁਲਾਕਾਤ ਕੀਤੀ। ਜਿਸ ’ਚ ਆਗੂਆ ਨੇ ਜੀਐੱਮ ਨੂੰ ਜਾਣੂ ਕਰਵਾਇਆ ਕਿ ਸਹਿਕਾਰੀ ਸਭਾਵਾਂ ਦਾ ਕਮਿਸ਼ਨ ’ਚ ਵਾਧਾ ਫੈਟ ਦਾ ਸਟੈਡਰ 2.5 ਤੋਂ ਪਹਿਲਾ ਦੀ ਤਰਾਂ ਚਾਲੂ ਕਰਨਾ ਮਿਲਕ ਮੋਹਾਲੀ ਵਲੋਂ ਪਿਛਲੇ ਸਾਲ 2024.2025 ਦਾ ਕੀਮਤ ਅੰਤਰ ਤੇ ਬੋਨਸ ਦੀਵਾਲ਼ੀ ਤੋਂ ਪਹਿਲਾ ਪਹਿਲਾ ਭੇਜਣ ਦੀ ਮੰਗ ਵੀ ਰੱਖੀ ਗਈ ਸੱਭ ਵੱਡੀ ਮੰਗ ਦੁੱਧ ਦੇ ਰੇਟ ਵਧਾਉਣ ਬਾਰੇ ਰੱਖੀ ਗਈ। ਉਨ੍ਹਾਂ ਕਿਹਾ ਕਿ ਮਿਲਕਫੈਡ ਮੰਨਣ ਲਈ ਤਿਆਰ ਨਹੀਂ ਲੱਗਦਾ ਕਿਉਂਕਿ ਸਰਕਾਰ ਨੂੰ ਦੁੱਧ ਪੈਦਾ ਕਰਨ ਵਾਲੇ ਗਰੀਬ ਲੋਕਾਂ ਨਾਲੋਂ ਦੁੱਧ ਮੁੱਲ ਲੈ ਕੇ ਪੀਣ ਵਾਲੇ ਸਹਿਰੀ ਸਰਮਾਏਦਾਰਾਂ ਜਿਆਦਾ ਫਿਕਰ ਹੈ। ਉਨ੍ਹਾਂ ਕਿਹਾ ਕਿ ਜਿਸ ਦੇ ਸਿੱਟੇ ਵਜੋਂ ਪਿੰਡਾਂ ’ਚ ਬੇਰੁਜਗਾਰੀ ਨਸ਼ੇ ਚੋਰੀਆਂ ਆਦਿ ਅਲਾਮਤਾਂ ਵੱਧ ਰਹੀਆਂ ਹਨ ਮਿਹਨਤਕਸ਼ ਲੋਕਾਂ ਉਨ੍ਹਾਂ ਦੇ ਦੁੱਧ ਸਹੀ ਮੁੱਲ ਨਹੀਂ ਮਿਲ ਰਿਹਾ ਛੋਟੇ ਦੁੱਧ ਉੱਤਪਾਦਕ ਆਪਣੇ ਪਸੂ਼ ਵੇਚ ਭੱਜ ਰਹੇ ਹਨ। ਉਨ੍ਹਾਂ ਦੱਸਿਆ ਕਿ 2026 ਮਾਰਚ ਤੋਂ ਲੈ ਕੇ ਹੁਣ ਤੱਕ ਪਸੂਆਂ ਦੀਆਂ ਫੀਡਾਂ ਦਵਾਈਆਂ ਲੇਬਰ ਆਦਿ ਦੇ ਖਰਚ ’ਚ 15 ਤੋਂ 20% ਦਾ ਵਾਧਾ ਹੋ ਚੁੱਕਾ ਹੈ ਜਦੋਂ ਕੇ ਦੁੱਧ ਦੇ ਰੇਟ ’ਚ ਸਿਰਫ ਤੋਂ ਸਿਰਫ 6% ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇ ਸਰਕਾਰ ਨੇ ਦੁੱਧ ਉੱਤਪਾਦਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਵੇਰਕਾ ਸਕੱਤਰ ਯੂਨੀਅਨ ਕਿਸਾਨ ਜੱਥੇਬੰਦੀਆਂ ਦੇ ਸਹਿਯੋਗ ਨਾਲ ਮਿਲਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਮੀਟਿੰਗ ’ਚ ਸੂਬਾ ਪ੍ਰਧਾਨ ਜਸਵੀਰ ਸਿੰਘ ਭੱਟੀ, ਮਿਲਕ ਪਲਾਂਟ ਮੋਹਾਲੀ ਪ੍ਰਧਾਨ ਬੀਰ ਸਿੰਘ ਬੜਵਾ, ਮਿਲਕ ਸੈ਼ਡ ਏਰੀਆ ਹਿਮਾਚਲ ਪ੍ਰਧਾਨ ਗੁਰਿੰਦਰ ਸਿੰਘ ਸੋਕਰ, ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਡਾਇਰੈਕਟਰ ਸੁਰਿੰਦਰ ਸਿੰਘ ਧਰਮਗੜ੍ਹ, ਜਰਨੈਲ ਸਿੰਘ ਸੁਲਤਾਨਪੁਰ, ਸਤਿਨਾਮੁ ਸਿੰਘ ਮਕੜੋਨਾ ਹਾਜ਼ਰ ਹੋਏ।