- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਪਾਰਟੀ ਦੇ ਸੈਂਕੜੇ ਵਰਕਰਾਂ ਦਾ ਕਾਫਲਾ ਹੋਇਆ ਉਦਘਾਟਨੀ ਸਮਾਰੋਹ ਵਿਚ ਸ਼ਾਮਿਲ

ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਆਮ ਆਦਮੀ ਪਾਰਟੀ ਦੇ ਚੋਣ ਦਫ਼ਤਰ ਦੇ ਉਦਘਾਟਨ ਸਮੇਂ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਪ੍ਰੋਫੈਸਰ ਬੀਰਦਵਿੰਦਰ ਸਿੰਘ ਬੱਲਾਂ ਦੀ ਅਗਵਾਈ ’ਚ ਸੈਂਕੜੇ ਵਰਕਰ ਸ਼ਾਮਿਲ ਹੋਏ। ਇਸ ਮੌਕੇ ’ਤੇ ਪ੍ਰੋਫੈਸਰ ਬੀਰਦਵਿੰਦਰ ਸਿੰਘ ਬੱਲਾਂ ਨੇ ਕਿਹਾ ਕਿ ਇਹ ਖੁਸ਼ੀ ਦਾ ਮੌਕਾ ਹੈ ਕਿ ਪਾਰਟੀ ਵੱਲੋਂ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਜਸਵੀਰ ਸਿੰਘ ਗੜ੍ਹੀ ਨੂੰ ਉਮੀਦਵਾਰ ਬਣਾ ਕੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ, ਜਿਨ੍ਹਾਂ ਦਾ ਦਫਤਰ ਸ੍ਰੀ ਚਮਕੌਰ ਸਾਹਿਬ ਵਿਖੇ ਖੋਲਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਕਾਫਲੇ ’ਚ ਹਲਕੇ ਦੇ ਪੰਚ, ਸਰਪੰਚ, ਚੇਅਰਮੈਨ, ਬਲਾਕ ਪ੍ਰਧਾਨ, ਵਰਕਰ ਤੇ ਆਪ ਆਗੂ ਸ਼ਾਮਲ ਹੋਏ। ਬੱਲਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ’ਤੇ ਪਹਿਰਾ ਦੇਣ ਵਾਲੇ ਹੋਰ ਲੋਕ ਵੀ ਇਸ ਸਮਾਗਮ ’ਚ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਸਾਨੂੰ ਪੂਰਨ ਆਸ ਹੈ ਕਿ ਪੰਜਾਬ ਵਾਸੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕੰਮਾਂਕਾਰਾਂ ਨੂੰ ਦੇਖਦੇ ਹੋਏ ਇਸ ਵਾਰ ਵੀ ਫਿਰ ਤੋਂ ਪੰਜਾਬ ਦੀ ਵਾਗਡੋਰ ਭਗਵੰਤ ਸਿੰਘ ਮਾਨ ਦੇ ਹੱਥਾਂ ’ਚ ਦੇਣਗੇ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨੇ ਦੀ ਲਹਿਰ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ। ਉਨਾਂ ਕਿਹਾ ਕਿ 2027 ਦੀਆਂ ਚੋਣਾਂ ਨੂੰ ਲੈ ਕੇ ਸਾਡਾ ਕਿਸੇ ਵੀ ਪਾਰਟੀ ਨਾਲ ਸਾਡਾ ਕੋਈ ਮੁਕਾਬਲਾ ਨਹੀਂ। ਕਿਉਂਕਿ ਸਾਡਾ ਲੋਕਾਂ ਦੀਆਂ 70, 75 ਸਾਲ ਦੀਆਂ ਮੰਗਾਂ ਪੂਰੀਆਂ ਕਰਨ ਦਾ ਇਤਿਹਾਸ ਹੀ ਸਾਡੀ 2027 ਦੀ ਜਿੱਤ ਲਈ ਸਹਾਇਕ ਹੋਵੇਗਾ ਤੇ 2027 ’ਚ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਾਵੇਗੀ।
ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਹਰਮਨਪ੍ਰੀਤ ਸਿੰਘ ਰੋਪੜ ਸ਼ੂਗਰ ਮਿੱਲ ਮੋਰਿੰਡਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ ਤੇ ਸਮੂਹ ਡਾਇਰੈਕਟਰ ਸਾਹਿਬਾਨ, ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੌਜੀ ਅਮਰਾਲੀ ਤੇ ਸਮੂਹ ਸਰਪੰਚ ਪੰਚ ਸਰਪੰਚ ਸਾਹਿਬਾਨ, ਵਿਵੇਕ ਸ਼ਰਮਾ, ਸਿਆਸੀ ਸਲਾਹਕਾਰ ਜਗਤਾਰ ਸਿੰਘ ਘੜੂੰਆਂ, ਨੰਬਰਦਾਰ ਜਸਵੀਰ ਸਿੰਘ ਕੋਟਲਾ, ਅਵਤਾਰ ਸਿੰਘ ਪਪਰਾਲੀ, ਜਸਵੀਰ ਸਿੰਘ ਚੱਕਲ ਕੋਟਲਾ, ਪਰਮਿੰਦਰ ਸਿੰਘ ਖਟੜਾ, ਧਰਮ ਸਿੰਘ ਕਾਈਨੌਰ, ਸਵਰਨ ਸਿੰਘ ਕਾਈਨੌਰ, ਲਾਭ ਸਿੰਘ ਚਕਲਾਂ, ਕਮਲਜੀਤ ਸਿੰਘ ਮੰਗਾ, ਸਰਪੰਚ ਬਲਦੇਵ ਸਿੰਘ ਮਾਜਰੀ, ਪ੍ਰਦੀਪ ਸਿੰਘ ਰੁੜਕੀ ਇੰਦਰਜੀਤ ਸਿੰਘ ਸਰਪੰਚ ਨਸਲਪੁਰ, ਸੁੱਖਾ ਸਰਪੰਚ ਰੌਣੀ ਕਲਾਂ, ਅਮਰਜੀਤ ਸਿੰਘ ਸਰਪੰਚ ਰੌਣੀ ਖੁਰਦ, ਅੰਮ੍ਰਿਤਪਾਲ ਸਿੰਘ ਸਰਪੰਚ ਸਿੰਘ ਭਗਵੰਤਪੁਰਾ, ਹਰਬੰਸ ਸਿੰਘ ਦਤਾਰਪੁਰ, ਜਗਤਾਰ ਸਿੰਘ ਸਰਪੰਚ ਦੁਲਚੀ ਮਾਜਰਾ, ਮਨਵੀਰ ਸਿੰਘ ਸਰਪੰਚ ਰਾਮਗੜ੍ਹ, ਪੋਲਾ ਸਰਪੰਚ ਲੁਠੇੜੀ, ਬਿੱਟੂ ਬਾਜਵਾ, ਸੋਹਣ ਸਰਪੰਚ ਸੋਤਲ, ਅਵਤਾਰ ਸਿੰਘ ਪਪਰਾਲੀ, ਅਮਨਦੀਪ ਸਿੰਘ ਪਪਰਾਲੀ, ਗੁਰਨਾਮ ਸਿੰਘ ਪਪਰਾਲੀ, ਲਖਬੀਰ ਸਿੰਘ ਤੇ ਇਲਾਕੇ ਦੇ ਸਮੂਹ ਆਗੂ ਸ਼ਾਮਿਲ ਸਨ।