ਨਿਤਿਨ ਨਾਗੀ ਨੂੰ ਸ਼ਰਧਾ ਦੇ ਫੁੱਲ ਭੇਟ ਨਿਤਿਨ ਨਾਗੀ ਨਮਿਤ ਸ਼ੋਕ ਸਭਾ ਗੋਪਾਲ ਗਉਸ਼ਾਲਾ ਰੋਪੜ ਵਿਖੇ ਹੋਈ
Publish Date: Tue, 13 Oct 2026 03:53 PM (IST)
Updated Date: Tue, 13 Oct 2026 03:54 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਭਾਜਪਾ ਮਹਿਲਾਂ ਆਗੂ ਜੋਤੀ ਨਾਗੀ ਦੇ ਪਤੀ ਨਿਤਿਨ ਨਾਗੀ ਦੀ ਸ਼ੋਕ ਸਭਾ ਗੋਪਾਲ ਗਊਸ਼ਾਲਾ ਰੋਪੜ ਵਿਖੇ ਹੋਈ। ਇਸ ਮੌਕੇ ਨਿਤਿਨ ਨਾਗੀ ਦੀ ਆਤਮਿਕ ਸ਼ਾਂਤੀ ਲਈ ਪਾਠ ਕੀਤੇ ਗਏ ਅਤੇ ਭਜਨ ਕੀਰਤਨ ਕੀਤਾ ਗਿਆ। ਇਸ ਮੌਕੇ ਗੋਪਾਲ ਗਊਸ਼ਾਲਾ ਵਿਖੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਸਮੇਤ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਪਤਵੰਤਿਆਂ ਨੇ ਪਹੁੰਚ ਕੇ ਨਿਤਿਨ ਨਾਗੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਇਕਬਾਲ ਸਿੰਘ ਲਾਲਪੁਰਾ, ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਸਾਬਕਾ ਵਿਧਾਇਕ ਹਰਬੰਸ ਲਾਲ, ਗੋਪਾਲ ਗਊਸ਼ਾਲਾ ਦੇ ਪ੍ਰਧਾਨ ਭਾਰਤ ਭੂਸ਼ਣ ਸ਼ਰਮਾ, ਐਡਵੋਕੇਟ ਵਿਵੇਕ ਮਿੱਤਲ, ਨਗਰ ਕੌਂਸਲ ਰੋਪੜ ਦੀ ਸਾਬਕਾ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ,ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਕਾਜਲਾ, ਸਵਰਨਕਾਰ ਸੰਘ ਦੇ ਆਲ ਇੰਡੀਆ ਸਕੱਤਰ ਅਸ਼ੋਕ ਕੁਮਾਰ ਦਾਰਾ, ਰੋਪੜ ਦੇ ਜਿਲ੍ਹਾ ਪ੍ਰਧਾਨ ਲਲਿਤ ਨਾਗੀ, ਭਰਾ ਬਿਕਰਮ ਨਾਗੀ,ਭਾਜਪਾ ਦੀ ਵਪਾਰ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸਤਿੰਦਰ ਨਾਗੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਰੂਪਨਗਰ ਕਾਂਗਰਸ ਦੇ ਆਗੂ ਰਾਜੇਸ਼ਵਰ ਲਾਲੀ, ਮਿੰਟੂ ਸਰਾਫ, ਠੇਕੇਦਾਰ ਜਗਨੰਦਨ ਸਿੰਘ ਰੀਹਲ, ਅਜਮੇਰ ਸਿੰਘ ਕੋਟਲਾ, ਅਕਾਲੀ ਆਗੂ ਮਨਿੰਦਰਪਾਲ ਸਿੰਘ ਸਾਹਨੀ, ਕੌਂਸਲਰ ਸੁਖਵਿੰਦਰ ਸਿੰਘ ਪਟਵਾਰੀ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ, ਆਰਪੀ ਸਿੰਘ ਸ਼ੈਲੀ, ਤਰਨਜੀਤ ਸਿੰਘ ਤਰਨੀ, ਸਾਬਕਾ ਕੌਂਸਲਰ ਵੇਦ ਪ੍ਰਕਾਸ਼, ਐਡਵੋਕੇਟ ਰਾਜੀਵ ਸ਼ਰਮਾ, ਐਡਵੋਕੇਟ ਰਮਿਤ ਕੇਹਰ, ਸਾਬਕਾ ਕੌਂਸਲਰ ਜਸਪਿੰਦਰ ਕੌਰ ਪਿੰਕਾ,ਪਰਮਿੰਦਰ ਸਿੰਘ ਪਿੰਕਾ, ਕੁਲਦੀਪ ਭੱਲਾ ਆਦਿ ਹਾਜ਼ਰ ਸਨ।