ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ’ਤੇ ਸ਼ੋਭਾ ਯਾਤਰਾ ਸਜਾਈ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ 'ਤੇ ਸ਼ੋਭਾ ਯਾਤਰਾ ਸਜਾਈ
Publish Date: Sun, 25 Oct 2026 05:44 PM (IST)
Updated Date: Sun, 25 Oct 2026 05:46 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦਾ ਪਾਵਨ ਪ੍ਰਗਟ ਦਿਵਸ ਨੂੰ ਮਨਾਉਂਦੇ ਹੋਏ ਅੱਜ ਵਾਲਮੀਕ ਸਭਾ ਨੰਗਲ ਵੱਲੋਂ ਇੱਕ ਸ਼ਾਨਦਾਰ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸ਼ੋਭਾ ਯਾਤਰਾ ਵਾਲਮੀਕ ਮੰਦਰ ਡੇਰਾ ਅੰਬ ਵਾਲਾ ਦੇ ਲਾਗਿਓ ਪ੍ਰਧਾਨ ਰਣਜੀਤ ਸਿੰਘ ਲੱਕੀ ਦੀ ਅਗਵਾਈ ’ਚ ਕੱਢੀ ਗਈ । ਇਸ ਮੌਕੇ ’ਤੇ ਵੱਖ-ਵੱਖ ਮਨਮੋਹਕ ਝਾਂਕੀਆਂ ਦੇ ਜ਼ਰੀਏ ਭਗਵਾਨ ਵਾਲਮੀਕ ਜੀ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ’ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਰਣਜੀਤ ਸਿੰਘ ਲੱਕੀ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਭਗਵਾਨ ਵਾਲਮੀਕ ਜੀ ਦੀ ਉਸਤਤ ਕਰਦੇ ਹੋਏ ਇਕ ਸਤਸੰਗ ਕਰਵਾਇਆ ਜਾਵੇਗਾ। ਉਪਰੰਤ ਭੰਡਾਰਾ ਹੋਵੇਗਾ ਜਦੋਂ ਕਿ ਸਵੇਰੇ 8 ਵਜੇ ਹਵਨ ਅਤੇ ਝੰਡੇ ਦੀ ਰਸਮ ਕੀਤੀ ਜਾਵੇਗੀ। ਜਿਸ ਉਪਰੰਤ ਪੂਰਾ ਦਿਨ ਭਗਵਾਨ ਵਾਲਮੀਕ ਜੀ ਦਾ ਗੁਣਗਾਨ ਚੱਲੇਗਾ ’ਤੇ ਅਤੁੱਟ ਭੰਡਾਰਾ ਵੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਦੇ ਪਰਗਟ ਦਿਵਸ ਨੂੰ ਸੰਗਤਾਂ ਵੱਲੋਂ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਦੀ ਜਿਊਂਦੀ ਜਾਗਦੀ ਮਿਸਾਲ ਸ਼ੋਭਾ ਯਾਤਰਾ ’ਚ ਸੰਗਤਾਂ ਦੀ ਹਾਜ਼ਰੀ ਹੈ। ਉਨ੍ਹਾਂ ਨੇ ਹਿਮਾਚਲ ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਨਾਹਨ ਦੇ ’ਚ ਜੋ ਭਗਵਾਨ ਵਾਲਮੀਕ ਜੀ ਦਾ ਚਿੰਨ ਤੋੜਿਆ ਗਿਆ ਹੈ। ਉਨ੍ਹਾਂ ਦੇ ਖਿਲਾਫ ਜੇਕਰ ਹਿਮਾਚਲ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਪੰਜਾਬ ਤੋਂ ਵਾਲਮੀਕ ਨਾਮ ਲੇਵਾ ਸੰਗਤਾਂ ਹਿਮਾਚਲ ਦੇ ’ਚ ਪਹੁੰਚਣਗੇ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਗੋਵਰਧਨ ਸੋਨੀ, ਵਿਸ਼ਾਲ ਸੰਦਲ, ਐਡਵੋਕੇਟ ਰਕੇਸ਼ ਮੜਕਨ, ਵਰਿੰਦਰ ਵੀਰਾ, ਸੁਸ਼ੀਲ ਚੋਪੜਾ,ਰਜੇਸ਼ ਚੌਧਰੀ ਮਹੇਸ਼ ਕਾਲੀਆ, ਅਮਨ ਸਿੱਧੂ , ਮਦਨ ਲਾਲ ਸਿੱਧੂ, ਬਲਵੀਰ ਚੰਦ, ਦਲਬੀਰ ਪੰਮਾ ਹਾਜ਼ਰ ਸਨ।