ਦੁਸਹਿਰੇ ਮੌਕੇ 2 ਰੋਜ਼ਾ ਕਬੱਡੀ ਕੱਪ ਕਰਵਾਇਆ ਮੋਰਿੰਡਾ ਵਿਖੇ ਦੁਸਹਿਰੇ ਮੌਕੇ 2 ਰੋਜ਼ਾ ਕਬੱਡੀ ਕੱਪ ਕਰਵਾਇਆ
Publish Date: Wed, 21 Oct 2026 04:03 PM (IST)
Updated Date: Wed, 21 Oct 2026 04:06 PM (IST)
ਓਪਨ ਕਬੱਡੀ ਮੁਕਾਬਲੇ ’ਚ ਧਨੌਰੀ ਦਾ ਕਬਜ਼ਾ ਪੰਜਾਬੀ ਜਾਗਰਣ ਟੀਮ, ਮੋਰਿੰਡਾ: ਸ੍ਰੀ ਰਾਮ ਲੀਲਾ ਕਮੇਟੀ ਮੋਰਿੰਡਾ ਵੱਲੋਂ ਵਿਧਾਨ ਸਭਾ ਹਲਕਾ ਖਰੜ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਅਤੇ ਸ੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਵਿਜੇ ਸ਼ਰਮਾ ਟਿੰਕੂ ਦੀ ਅਗਵਾਈ ’ਚ ਦੁਸਹਿਰੇ ਮੌਕੇ ਦੋ ਰੋਜ਼ਾ ਕਬੱਡੀ ਕੱਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਇਸ ਦੋ ਰੋਜ਼ਾ ਕਬੱਡੀ ਕੱਪ ’ਚ ਇੱਕ ਪਿੰਡ ਓਪਨ ਕਬੱਡੀ ਮੁਕਾਬਲੇ ’ਚ ਧਨੌਰੀ ਦੀ ਟੀਮ ਨੇ ਕਬੱਡੀ ਕੱਪ ਤੇ ਕਬਜ਼ਾ ਕੀਤਾ। ਇਸ ਕਬੱਡੀ ਕੱਪ ਦਾ ਉਦਘਾਟਨ ਰਾਮਲੀਲਾ ਕਮੇਟੀ ਦੇ ਪ੍ਰਧਾਨ ਵਿਜੇ ਸ਼ਰਮਾ ਟਿੰਕੂ ਸਾਬਕਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਮੋਹਾਲੀ ਵੱਲੋਂ ਕੀਤਾ ਗਿਆ। ਇਸ ਕਬੱਡੀ ਕੱਪ ਦੌਰਾਨ 45, 55 ,70 ਕਿਲੋ ਅਤੇ ਇੱਕ ਪਿੰਡ ਓਪਨ ਦੇ ਮੁਕਾਬਲੇ ਕਰਵਾਏ ਗਏ ਜਿਸ ’ਚ 45 ਕਿਲੋ ਦੇ ਮੁਕਾਬਲੇ ’ਚ ਪਿੰਡ ਖਹਿਰਾ ਨੇ ਪਹਿਲਾ, ਪਿੰਡ ਬਡਵਾਲੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ 55 ਕਿੱਲੋ ਦੇ ਮੁਕਾਬਲੇ ’ਚ ਪਿੰਡ ਖਹਿਰਾ ਨੇ ਪਹਿਲਾਂ ਅਤੇ ਪਿੰਡ ਸ਼ਮਸ਼ਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਕਬੱਡੀ 70 ਕਿੱਲੋ ’ਚ ਪਿੰਡ ਮੌਲੀ ਬੈਦਵਾਣ ਦੀ ਟੀਮ ਨੇ ਪਹਿਲਾ ਅਤੇ ਪਿੰਡ ਬਜਹੇੜੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇੱਕ ਪਿੰਡ ਓਪਨ ਦੇ ਹੋਏ ਫਸਵੇਂ ਮੁਕਾਬਲਿਆਂ ’ਚ ਪਿੰਡ ਧਨੌਰੀ ਟੀਮ ਨੇ ਪਹਿਲਾ ਅਤੇ ਪਿੰਡ ਬਜਹੇੜੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਟੀਮਾਂ ਨੂੰ ਨਗਦ ਇਨਾਮ ਦਿੱਤੇ ਗਏ। ਕਬੱਡੀ ਕੱਪ ਦੌਰਾਨ ਕੁਮੈਂਟੇਟਰ ਕੁਲਵੀਰ ਸਿੰਘ ਸਮਰੌਲੀ, ਹਰਜੀਤ ਸਿੰਘ ਲੱਲ੍ਹ ਕਲਾਂ ਅਤੇ ਰੋਹਿਤ ਮੋਰਿੰਡਾ ਨੇ ਬਾਖੂਬੀ ਕਮੈਂਟਰੀ ਕਰਕੇ ਦਰਸ਼ਕਾਂ ਨੂੰ ਕੀਲ ਕੇ ਰੱਖਿਆ। ਇਸ ਮੌਕੇ ਤੇ ਠੇਕੇਦਾਰ ਅਜੇ ਕੁਮਾਰ ਰਿੰਕੂ, ਪਨਗ੍ਰੇਨ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ , ਦਰਸ਼ਨ ਸਿੰਘ ਸੰਧੂ ਹਲਕਾ ਪ੍ਰਧਾਨ , ਰਾਹੁਲ ਸ਼ਰਮਾ ਪ੍ਰਧਾਨ ਸਿਟੀ ਕਾਂਗਰਸ ਮੋਰਿੰਡਾ, ਕੌਂਸਲਰ ਮਨਦੀਪ ਸਿੰਘ ਬਾਜਵਾ, ਕੌਸਲਰ ਮਹਿੰਦਰ ਸਿੰਘ ਢਿੱਲੋ, ਸਾਬਕਾ ਪ੍ਰਧਾਨ ਰਜੇਸ਼ ਕੁਮਾਰ ਬੱਗਾ ਤੇ ਬਲਵਿੰਦਰ ਸਿੰਘ ਬਾਜਵਾ, ਜਗੀਰ ਸਿੰਘ ਕੋਚ, ਮਾਸਟਰ ਅਜੈਬ ਸਿੰਘ, ਕੌਸਲਰ ਰਜੇਸ਼ ਕੁਮਾਰ ਸਸੋਦੀਆ, ਰਾਮਪਾਲ ਥੰਮਣ, ਨੀਰਜ ਕੁਮਾਰ, ਧਰਮਪਾਲ ਥੰਮਣ, ਮਨੋਜ ਕੁਮਾਰ, ਠੇਕੇਦਾਰ ਬਲਵੀਰ ਸਿੰਘ ਲਾਲਾ, ਚਰਨਜੀਤ ਚੰਨੀ, ਪੀਏ ਕੁਲਦੀਪ ਸਿੰਘ ਓਇੰਦ, ਸੁੱਚਾ ਰਾਮ, ਬਲਜਿੰਦਰ ਸਿੰਘ ਸਹੇੜੀ, ਦਵਿੰਦਰ ਸਿੰਘ ਕੋਚ, ਸਲੀਮ ਮੁਹੰਮਦ, ਕਾਮਰੇਡ ਕਾਕਾ ਰਾਮ, ਅਤੇ ਮਾਸਟਰ ਹਾਕਮ ਸਿੰਘ ਕਾਂਝਲਾ ਆਦਿ ਵੀ ਹਾਜ਼ਰ ਸਨ ।