- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿੰਨ ਸੜਕ ਹਾਦਸਿਆਂ ਦੌਰਾਨ ਪਤੀ ਪਤਨੀ ਸਮੇਤ 6 ਜ਼ਖਮੀ ਇੱਕ ਦੀ ਮੌਤ

ਪੁਸ਼ਪਿੰਦਰ ਸਿੰਘ ਗੋਲੀਆਂ, ਪੰਜਾਬੀ ਜਾਗਰਣ, ਘਨੌਲੀ : ਖੁਸ਼ੀਆਂ ਦੀ ਤਿਉਹਾਰ ਦਿਵਾਲੀ ਮੌਕੇ ਘਨੌਲੀ ਰੂਪਨਗਰ ਮਾਰਗ ਤੇ ਵਾਪਰੇ ਤਿੰਨ ਸੜਕ ਹਾਦਸਿਆਂ ਦੌਰਾਨ ਪਤੀ-ਪਤਨੀ ਸਮੇਤ 6 ਵਿਅਕਤੀ ਜ਼ਖ਼ਮੀ ਹੋ ਗਏ ਤੇ ਇਕ ਦੀ ਮੌਤ ਹੋ ਗਈ। ਪਹਿਲਾ ਹਾਦਸਾ ਖੁਆਸਪੁਰਾ ਪਿੰਡ ਨੇੜੇ ਵਾਪਰਿਆ, ਜਿਸ ਦੌਰਾਨ ਮੋਟਰ ਸਾਇਕਲ ਤੇ ਆਪਣੇ ਸਾਥੀ ਸਮੇਤ ਮਾਤਾ ਨੈਣਾਂ ਦੇਵੀ ਮੱਥਾ ਟੇਕ ਕੇ ਵਾਪਿਸ ਆਪਣੇ ਘਰ ਸ਼ਿਵਪੁਰੀ ਮੁਹੱਲਾ ਖੰਨਾ ਪਰਤ ਰਹੇ ਰਮਨ ਸ਼ਰਮਾ ( 28) ਦਾ ਮੋਟਰ ਸਾਈਕਲ ਕੌਮੀ ਮਾਰਗ ਦੇ ਡਿਵਾਈਡਰ ਨਾਲ ਜਾ ਟਕਰਾਇਆ। ਇਸ ਦੌਰਾਨ ਰਮਨ ਕੁਮਾਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।
ਦੂਜੇ ਹਾਦਸੇ ਦੌਰਾਨ ਰੂਪਨਗਰ ਵੱਲ ਤੋਂ ਘਨੌਲੀ ਵੱਲ ਆ ਰਹੀ ਤੇਜ਼ ਰਫ਼ਤਾਰ ਆਲਟੋ ਕਾਰ ਦੇ ਚਾਲਕ ਨੇ ਅਹਿਮਦਪੁਰ ਫਲਾਈਓਵਰ ਤੇ ਘਨੌਲੀ ਵੱਲ ਪਰਤ ਰਹੇ ਦੋ ਮੋਟਰ ਸਾਈਕਲਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਦੌਰਾਨ ਸਮਸੁਦੀਨ ਪੁੱਤਰ ਫਕਰੂਦੀਨ ਵਾਲੀ ਪਿੰਡ ਚੱਕ ਕਰਮਾ, ਜ਼ਾਹਿਦ ਹੁਸੈਨ ਪੁੱਤਰ ਫਕਰੂਦੀਨ ਤੇ ਅਮੀਨਾ ਪਤਨੀ ਜਾਹਿਦ ਹੁਸੈਨ ਵਾਸੀ ਚੱਕ ਕਰਮਾ ਤੇ ਜਮੀਲੂਦੀਨ ਵਾਸੀ ਥਲੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ਼ ਲਈ ਦਾਖਲ ਕਰਵਾਇਆ ਗਿਆ ਹੈ। ਜ਼ੇਰੇ ਇਲਾਜ਼ ਸਮਸੂਦੀਨ ਨੇ ਦੱਸਿਆ ਕਿ ਪਤਾ ਲੱਗਿਆ ਹੈ ਕਿ ਕਾਰ ਚਾਲਕ ਮਨਜੀਤ ਢਾਬਾ ਘਨੌਲੀ ਵਿਖੇ ਕੰਮ ਕਰਦਾ ਹੈ ਬਾਕੀ ਪੁਲਿਸ ਨੂੰ ਸ਼ਕਾਇਤ ਕੀਤੀ ਜਾਵੇਗੀ ਕਿਉਂਕਿ ਕਾਰ ਚਾਲਕ ਤੇਜ਼ ਰਫਤਾਰ ’ਚ ਸੀ।
ਐਮਰਜੈਸੀ ’ਚ ਤਾਇਨਾਤ ਸਟਾਫ਼ ਨੇ ਦੱਸਿਆ ਕਿ ਸਮਸੂਦੀਨ ਦੇ ਸਿਰ ਤੇ ਲੱਤਾ ਤੇ ਕਾਫੀ ਗੰਭੀਰ ਸੱਟਾਂ ਹਨ ਜਿਸ ਕਾਰਨ ਸਿਰ ’ਚ ਕਾਫੀ ਟਾਂਕੇ ਲੱਗੇ ਹਨ। ਇਸੇ ਤਰ੍ਹਾਂ ਜਮੀਲੋ ਦੀਨ ਦੇ ਵੀ ਟਾਂਕੇ ਲੱਗੇ ਹਨ। ਇਸੇ ਤਰ੍ਹਾਂ ਰਾਤ ਨੂੰ ਅਹਿਮਦਪੁਰ ਫਲਾਈਓਵਰ ਤੇ ਵਾਪਰੇ ਹੋਰ ਹਾਦਸੇ ਦੌਰਾਨ ਆਪਣੇ ਸਾਥੀ ਪਰਵੇਸ਼ ਵਾਸੀ ਪਾਵਰ ਕਾਲੋਨੀ ਨਾਲ ਜਾ ਰਹੇ ਗਗਨ ਭਾਟੀਆ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਇਆ, ਜਿਸ ਦੌਰਾਨ ਦੋਵੇਂ ਜਣੇ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਦੁਆਰਾ ਸਿਵਿਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ । ਡਾਕਟਰਾਂ ਦੁਆਰਾ ਰਮਨ ਕੁਮਾਰ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਤੇ ਜਦੋਂ ਕਿ ਗਗਨ ਕੁਮਾਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ।