ਅੰਡਰ-19 ਕ੍ਰਿਕਟਰ ਈਸ਼ਾਨ ਸੂਦ ਦਾ ਵਿਜੇ ਸ਼ਰਮਾ ਟਿੰਕੂ ਵੱਲੋਂ ਸਨਮਾਨ ਅੰਡਰ-19 ਕ੍ਰਿਕਟਰ ਈਸ਼ਾਨ ਸੂਦ ਦਾ ਵਿਜੇ ਸ਼ਰਮਾ ਟਿੰਕੂ ਨੇ ਕੀਤਾ ਸਨਮਾਨ
Publish Date: Wed, 25 Nov 2026 05:02 PM (IST)
Updated Date: Wed, 25 Nov 2026 05:04 PM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਦੇ ਉੱਭਰਦੇ ਕ੍ਰਿਕਟਰ ਤੇਜ ਗੇਂਦਬਾਜ ਈਸ਼ਾਨ ਸੂਦ ਵੱਲੋਂ ਅੰਡਰ-19 ਕ੍ਰਿਕਟ ’ਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਹਲਕਾ ਖਰੜ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਿੰਕੂ ਨੇ ਈਸ਼ਾਨ ਸੂਦ ਦੀ ਚੰਗੀ ਸਿਹਤ ਤੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਅਰਦਾਸ ਕੀਤੀ ਕਿ ਉਹ ਇਸੇ ਤਰ੍ਹਾਂ ਮਿਹਨਤ ਤੇ ਲਗਨ ਨਾਲ ਕ੍ਰਿਕਟ ਦੇ ਖੇਤਰ ’ਚ ਅੱਗੇ ਵਧਦਾ ਰਹੇ। ਉਨ੍ਹਾਂ ਕਾਮਨਾ ਕੀਤੀ ਕਿ ਈਸ਼ਾਨ ਸੂਦ ਆਪਣੀ ਸ਼ਾਨਦਾਰ ਖੇਡ ਦੇ ਦਮ ’ਤੇ ਭਾਰਤ ਦੀ ਸੀਨੀਅਰ ਕ੍ਰਿਕਟ ਟੀਮ ’ਚ ਜਗ੍ਹਾ ਬਣਾਉਣ ’ਚ ਸਫਲ ਹੋਵੇ ਤੇ ਦੇਸ਼ ਦੀ ਨੁਮਾਇੰਦਗੀ ਕਰਦਿਆਂ ਮੋਰਿੰਡਾ ਸ਼ਹਿਰ ਤੇ ਪੰਜਾਬ ਦਾ ਨਾਮ ਰੌਸ਼ਨ ਕਰੇ। ਉਨ੍ਹਾਂ ਕਿਹਾ ਕਿ ਛੋਟੀ ਉਮਰ ’ਚ ਖੇਡਾਂ ਦੇ ਖੇਤਰ ’ਚ ਅਜਿਹੀਆਂ ਪ੍ਰਾਪਤੀਆਂ ਹਾਸਲ ਕਰਨਾ ਮਾਣ ਵਾਲੀ ਗੱਲ ਹੈ। ਈਸ਼ਾਨ ਦੀ ਸਫਲਤਾ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਈਸ਼ਾਨ ਆਉਣ ਵਾਲੇ ਸਮੇਂ ’ਚ ਕ੍ਰਿਕਟ ਦੇ ਖੇਤਰ ’ਚ ਹੋਰ ਵੱਡੀਆਂ ਪ੍ਰਾਪਤੀਆਂ ਹਾਸਲ ਕਰੇਗਾ। ਇਸ ਅਵਸਰ ’ਤੇ ਕ੍ਰਿਕਟਰ ਈਸ਼ਾਨ ਸੂਦ ਨੇ ਟਿੰਕੂ ਤੇ ਸਾਥੀਆ ਵੱਲੋਂ ਸਨਮਾਨਿਤ ਕੀਤੇ ਜਾਣ ’ਤੇ ਧੰਨਵਾਦ ਕਰਦਿਆ ਕਿਹਾ ਕਿ ਉਹ ਪਹਿਲਾਂ ਨਾਲੋ ਵੱਧ ਮਿਹਨਤ ਕਰਕੇ ਸੀਨੀਅਰ ਟੀਮ ’ਚ ਸ਼ਾਮਿਲ ਹੋ ਕੇ ਸ਼ਹਿਰ ਵਾਸੀਆ ਦਾ ਮਾਣ ਸਤਿਕਾਰ ਵਧਾਉਣ ਪੂਰੀ ਵਾਹ ਲਗਾਏਗਾ। ਇਸ ਮੌਕੇ ਕੌਸਲਰ ਮਨਦੀਪ ਸਿੰਘ ਬਾਜਵਾ ਤੇ ਰਜੇਸ਼ ਕੁਮਾਰ ਸਿਸੋਦੀਆ, ਧਰਮ ਪਾਲ ਥੰਮਣ, ਬਚਨ ਲਾਲ ਵਰਮਾ, ਸੁਰਿੰਦਰ ਕੁਮਾਰ ਬਿੱਲਾ ਚੇਅਰਮੈਨ ਡੀਐਨਟੀ ਟਾਸਕ ਫੋਰਸ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਬਲਵਿੰਦਰ ਸਿੰਘ ਬਾਜਵਾ ਸਾਬਕਾ ਪ੍ਰਧਾਨ , ਜਤਿੰਦਰ ਸ਼ਰਮਾ, ਸਲੀਮ ਕੰਬੋਜ, ਚਰਨਜੀਤ ਚੰਨੀ ਡੇਅਰੀ , ਪਰਮਜੀਤ ਪੰਮੀ , ਸਮਾਜ ਸੇਵੀ ਰਾਹੁਲ ਸ਼ਰਮਾ, ਰਕੇਸ਼ ਕੁਮਾਰ ਬੱਗਾ, ਸੁਖਜਿੰਦਰ ਸਿੰਘ ਕਾਕਾ ,ਸਤਪਾਲ ਸਿੰਘ ਬਨੂੜ, ਮਨੂੰ ਦੱਤ, ਸਨੂੰ ਦੱਤ ਤੇ ਇਸ਼ਾਨ ਸੂਦ ਦੇ ਪਿਤਾ ਧੀਰਜ ਸੂਦ ਵੀ ਹਾਜ਼ਰ ਸਨ।