- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਦੀਆ ਮੰਡੀਆ ਵਿਚ ਇੱਕ ਲੱਖ 17 ਹਜਾਰ 600 ਮੀਟਰਕ ਟਨ ਝੋਨੇ ਦੀ ਹੋਈ ਖਰੀਦ

ਲਿਫਟਿੰਗ ਸੁਸਤ, 2 ਲੱਖ 600 ਦੇ ਕਰੀਬ ਝੋਨੇ ਦੀ ਭਰੀ ਬੋਰੀ ਮੰਡੀਆਂ ਵਿਚ ਪਈ, 12 ਕਰੋੜ ਤੋਂ ਵੱਧ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿਚ ਪਹੁੰਚੀ: ਡੀਐਫਐਸਸੀ
ਲਖਵੀਰ ਖਾਬੜਾ, ਪੰਜਾਬੀ ਜਾਗਰਣ
ਰੂਪਨਗਰ: ਝੋਨੇ ਦੀ ਸਰਕਾਰ ਖ਼ਰੀਦ ਸ਼ੁਰੂ ਹੁੰਦਿਆਂ ਹੀ ਜ਼ਿਲ੍ਹੇ ਦੀਆਂ ਮੰਡੀਆ ’ਚ ਝੋਨੇ ਦੀਆਂ ਟਰਾਲੀਆਂ ਦੀ ਭੀੜ ਤੇ ਆੜ੍ਹਤੀਆ ਵੱਲੋਂ ਸਕਾਉਣ ਲਈ ਫਰੋਲਿਆ ਝੋਨੇ ਦਾ ਹੜ੍ਹ ਆਇਆ ਹੋਇਆ ਹੈ। ਜਿਸ ਤੋਂ ਲੱਗ ਰਿਹਾ ਹੈ ਕਿ ਜੇਕਰ ਸਰਕਾਰ ਨੇ ਲਿਫਟਿੰਗ ਸ਼ੁਰੂ ਨਾ ਕਰਵਾਈ ਤਾਂ ਝੋਨੇ ਸੁੱਟਣ ਲਈ ਥਾਂ ਨਹੀ ਲੱਭਣੀ।
ਜਾਣਕਾਰੀ ਅਨੁਸਾਰ 4 ਅਕਤੂਬਰ ਤੱਕ ਜ਼ਿਲ੍ਹੇ ਦੀਆਂ ਮੰਡੀਆ ’ਚ 1 ਲੱਖ 17 ਹਜ਼ਾਰ 600 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ। ਜਿਸ ਵਿਚ ਪਨਗਰੇਨ 4305, ਮਾਰਕਫੈੰਡ 2231, ਪਨਸਪ 3413, ਵੇਅਰਹਾਊਸ 1693 ਤੇ ਪ੍ਰਾਈਵੇਟ 118 ਮੀਟ੍ਰਿਕ ਟਨ ਦੀ ਖ਼ਰੀਦ ਹੋਈ ਹੈ। ਜਦੋਂ ਪੰਜਾਬੀ ਜਾਗਰਣ ਦੀ ਟੀਮ ਨੇ ਰੂਪਨਗਰ ਅਨਾਜ ਮੰਡੀ ਦਾ ਦੌਰਾ ਕੀਤਾ ਤਾਂ ਖ਼ਰੀਦ ਸ਼ੁਰੂ ਹੋਣ ਦੇ ਚੌਥੇ ਦਿਨ ਦੀ ਮੰਡੀ ’ਚ ਝੋਨੇ ਦੀਆਂ ਭਰੀਆਂ ਬੋਰੀਆਂ ਦੇ ਢੇਰ ਲੱਗ ਚੁੱਕੇ ਤੇ ਝੋਨੇ ਨੂੰ ਸਕਾਉਣ ’ਚ ਲੱਗੀ ਲੇਬਰ ਦਿਖ ਰਹੀ ਸੀ। ਮੰਡੀ ’ਚ ਪਹੁੰਚੇ ਕਿਸਾਨ ਦਵਿੰਦਰ ਸਿੰਘ, ਕਰਮਜੀਤ ਸਿੰਘ ਨੇ ਕਿਹਾਕਿ ਖ਼ਰੀਦ ਤਾਂ ਹੋ ਗਈ ਹੈ ਪਰ ਸਰਕਾਰ ਨੇ ਕਿਸਾਨਾਂ ਤੋਂ ਝੋਨਾ ਤਾਂ 15 ਦਿਨ ਪਹਿਲਾ ਲਗਵਾ ਲਿਆ ਪਰ ਖ਼ਰੀਦ 15 ਦਿਨ ਲੇਟ ਸ਼ੁਰੂ ਕਰਨ ਨਾਲ ਦਿੱਕਤ ਟਰਾਲੀਆਂ ਨੂੰ ਖਾਲੀ ਕਰਨ |ਚ ਆ ਰਹੀ ਹੈ ਕਿਉਕਿ ਥਾਂ ਤਾਂ ਮੰਡੀ ’ਚ ਓਨੀ ਹੀ ਹੈ।
ਵਿਭਾਗੀ ਸੂਤਰ ਦੱਸਦੇ ਹਨ ਕਿ ਜ਼ਿਲ੍ਹੇ ਦੀਆਂ ਮੰਡੀਆਂ ’ਚ 2 ਲੱਖ 60 ਹਜ਼ਾਰ ਦੇ ਕਰੀਬ ਝੋਨੇ ਦੀਆ ਬੋਰੀਆਂ ਭਰੀਆਂ ਪਈਆਂ ਹਨ ਪ੍ਰੰਤੂ ਲਿਫਟਿੰਗ ਸ਼ੁਰੂ ਨਹੀ ਹੋਈ। ਸੂਤਰਾਂ ਨੇ ਦੱਸਿਆ ਕਿ ਸ਼ੈਲਰ ਮਾਲਕ ਤੋਂ ਚੋਲ ਲੈਣ ਲਈ ਸਰਕਾਰ ਦੇ ਮਾਪਦੰਢਾ ਤੈਅ ਕੀਤੇ ਹੋਏ ਹਨ ਜਿਵੇਂ ਕਿ ਇੱਕ ਕੁੰਇਟਲ ਝੋਨੇ ਪਿੱਛੇ 69 ਕਿਲੋਂ ਚੋਲ ਸਰਕਾਰ ਲੈਂਦੀ ਹੈ ਪ੍ਰੰਤੂ ਸ਼ੈਲਰ ਮਾਲਕ ਕਹਿੰਦੇ ਹਨ ਕਿ ਝੋਨੇ ਦੇ ਹਾਈਬ੍ਰਿਡ ਬੀਜ ’ਚ ਟੋਟਾ ਜ਼ਿਆਦਾ ਨਿਕਲਦਾ ਹੈ, ਇਸ ਲਈ ਸਾਨੂੰ ਛੋਟ ਦਿੱਤੀ ਜਾਵੇ।
==============
ਜਲਦ ਤੇਜ਼ ਹੋਵੇਗੀ ਲਿਫਟਿੰਗ: ਡੀਐੱਫਐੱਸਸੀ
ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਡਾ. ਕਿੰਮੀ ਵਨੀਤ ਕੌਰ ਸੇਠੀ ਨੇ ਕਿਹਾਕਿ ਕਿ ਜ਼ਿਲ੍ਹੇ ਦੀਆਂ ਮੰਡੀਆਂ ’ਚ ਖ਼ਰੀਦ ਏਜੰਸੀਆਂ ਝੋਨੇ ਦੀ ਖਰੀਦ ਕਰ ਰਹੀਆ ਹਨ। ਐਤਵਾਰ ਤੱਕ 1,17,600 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ ਤੇ ਕਿਸਾਨਾਂ ਦੇ ਖਾਤਿਆਂ ’ਚ 12 ਕਰੋੜ ਤੋਂ ਵੱਧ ਦੀ ਰਕਮ ਪਾ ਦਿੱਤੀ ਗਈ ਹੈ। ਉਨ੍ਹਾਂ ਕਿਹਾਕਿ ਲਿਫਟਿੰਗ ਦਾ ਕੰਮ ਸ਼ੁਰੂ ਹੋਇਆ ਹੈ 269 ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ ਜਲਦ ਹੀ ਤੇਜ਼ੀ ’ਚ ਆ ਜਾਵੇਗੀ। ਉਨ੍ਹਾਂ ਕਿਸਾ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਝੋਨਾਂ ਸੁੱਕਾ ਹੀ ਲੈ ਕੇ ਮੰਡੀ ਵਿਚ ਲੈਕੇ ਆਵੇ ਤਾਂ ਕਿ ਸਰਕਾਰੀ ਮਾਪਦੰਡ ਅਨਸਾਰ ਖਰੀਦ ਕੀਤੀ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਿਨਸ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਪ੍ਰਬੰਧਨ ਕਰਨ ਨੂੰ ਤਰਜੀਹ ਦੇਣ। ਫ਼ਸਲੀ ਰਹਿੰਦ-ਖਹੁੰਦ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਬਿਮਾਰੀਆਂ ਲੱਗਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ ਅਤੇ ਜਿੱਥੇ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ।
============
ਮੰਡੀਆਂ ’ਚ ਪ੍ਰਬੰਧ ਮੁਕੰਮਲ: ਡੀਐੱਮਓ
ਜ਼ਿਲ੍ਹਾ ਮੰਡੀ ਅਫ਼ਸਰ ਸੁਰਿੰਦਰਪਾਲ ਨੇ ਕਿਹਾਕਿ ਝੋਨੇ ਦੀ ਖ਼ਰੀਦ ਸ਼ੁਰੂ ਹੋ ਗਈ ਹੈ ਜਿਸ ਲਈ ਜ਼ਿਲ੍ਹੇ ਦੀਆ 24 ਮੰਡੀਆਂ ’ਚ ਪ੍ਰਬੰਧ ਦੀ ਲਗਾਤਾਰ ਨਜ਼ਰਸ਼ਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾਕਿ ਕਿਸਾਨ ਵੀਰ ਮੰਡੀ ’ਚ ਝੋਨਾ ਸੁਕਾ ਕੇ ਆਉਣ ਤਾਂ ਕਿ ਖਰੀਦ ਸਮੇਂ ਖੱਜ਼ਲ ਖੁਆਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾਕਿ ਸਮੂਹ ਆੜ੍ਹਤੀਆ ਨੂੰ ਹਦਾਇਤ ਕੀਤੀ ਕਿ ਉਹ ਖਰੀਦ ਲਈ ਆਪਣੇ ਸਾਰੇ ਪ੍ਰਬੰਧ ਤੇ ਭਾਰ ਤੋਲ ਕੰਡੇ ਵੀ ਠੀਕ ਹੋਣੇ ਚਾਹੀਦੇ ਹਨ ਜੇਕਰ ਕੋਈ ਤੋਲ ਵਿਚ ਫਰਕ ਪਾਇਆ ਗਿਆ ਤਾਂ ਕਾਰਵਾਈ ਹੋਵੇਗੀ।