ਲੀਡ: ਰੂਪਨਗਰ ’ਚ 108 ਐਂਬੂਲੈਂਸ ਸੇਵਾ ਨੇ ਸਾਲ 2025 ’ਚ 6142 ਐਮਰਜੈਂਸੀ ਸੇਵਾਵਾਂ ਲਈ ਨਿਭਾਈ ਭੂਮਿਕਾਂ ਰੂਪਨਗਰ ਵਿਚ 108 ਐਂਬੂਲੈਂਸ ਸੇਵਾ ਨੇ ਸਾਲ 2025 ’ਚ 6142 ਐਮਰਜੈਂਸੀ ਸੇਵਾਵਾਂ ਲਈ ਨਿਭਾਈ ਭੂਮਿਕਾਂ
Publish Date: Sat, 03 Oct 2026 05:21 PM (IST)
Updated Date: Sat, 03 Oct 2026 05:22 PM (IST)
2449 ਮੈਡੀਕਲ ਐਮਰਜੈਂਸੀ, 1204 ਗਰਭ ਅਵਸਥਾ ਨਾਲ ਸਬੰਧਤ ਮਾਮਲੇ, 1013 ਦਿਲ ਦੀਆਂ ਐਮਰਜੈਂਸੀਆਂ ਤੇ 919 ਸੜਕ ਹਾਦਸਿਆਂ ਦੇ ਮਾਮਲੇ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ: ਐਮਰਜੈਂਸੀ ਦੀ ਸਥਿਤੀ ’ਚ ਹਰ ਮਿੰਟ ਮਹੱਤਵਪੂਰਨ ਹੁੰਦਾ ਹੈ। ਪਿਛਲੇ ਇਕ ਸਾਲ ਦੌਰਾਨ ਰੂਪਨਗਰ ਜ਼ਿਲ੍ਹੇ ਵਿਚ 108 ਐਂਬੂਲੈਂਸ ਸੇਵਾ ਨੇ 6142 ਐਮਰਜੈਂਸੀ ਮਾਮਲਿਆਂ ’ਚ ਸਹਾਇਤਾ ਪ੍ਰਦਾਨ ਕੀਤੀ, ਜਿਸ ਵਿਚ ਮੈਡੀਕਲ ਐਮਰਜੈਂਸੀ, ਗਰਭ ਅਵਸਥਾ ਨਾਲ ਸਬੰਧਤ ਐਮਰਜੈਂਸੀ, ਦਿਲ ਦੀਆਂ ਐਮਰਜੈਂਸੀਆਂ, ਸੜਕ ਹਾਦਸੇ ਤੇ ਹੋਰ ਐਮਰਜੈਂਸੀ ਮਾਮਲੇ ਸ਼ਾਮਲ ਹਨ। ਜਾਣਕਾਰੀ ਅਨਸਾਰ ਸਤੰਬਰ 2025 ਤੋਂ ਅਗਸਤ 2026 ਤੱਕ 2449 ਮੈਡੀਕਲ ਐਮਰਜੈਂਸੀ ਦੇ ਮਾਮਲੇ ਦਰਜ ਕੀਤੇ ਗਏ, ਜੋ ਸਾਲ ਦੌਰਾਨ ਸਭ ਤੋਂ ਵੱਧ ਰਹੇ। ਇਸ ਤੋਂ ਇਲਾਵਾਂ 1204 ਗਰਭ ਅਵਸਥਾ ਨਾਲ ਸਬੰਧਤ ਮਾਮਲੇ ਅਤੇ 1013 ਦਿਲ ਦੀਆਂ ਐਮਰਜੈਂਸੀਆਂ ਦਰਜ ਕੀਤੀਆਂ ਗਈਆਂ। ਇਸੇ ਦੌਰਾਨ 919 ਸੜਕ ਹਾਦਸਿਆਂ ਦੇ ਮਾਮਲਿਆਂ ਵਿਚ ਵੀ 108 ਐਂਬੂਲੈਂਸ ਸੇਵਾ ਵੱਲੋਂ ਸਹਾਇਤਾ ਪ੍ਰਦਾਨ ਕੀਤੀ ਗਈ, ਜਦਕਿ 557 ਹੋਰ ਐਮਰਜੈਂਸੀ ਮਾਮਲਿਆਂ ਵਿਚ ਵੀ ਸੇਵਾ ਦਿੱਤੀ ਗਈ। ============== ਨਵੰਬਰ ’ਚ 595 ਮਾਮਲੇ, ਅਗਸਤ ’ਚ 587 ਮਹੀਨਾਵਾਰ ਅੰਕੜਿਆਂ ਅਨੁਸਾਰ, 108 ਐਂਬੂਲੈਂਸ ਸੇਵਾ ਨੇ ਸਤੰਬਰ 2025 ’ਚ 561, ਅਕਤੂਬਰ ਵਿਚ 528, ਨਵੰਬਰ ਵਿਚ 595, ਦਸੰਬਰ ’ਚ 431, ਜਨਵਰੀ 2026 ਵਿਚ 462, ਫਰਵਰੀ ਵਿਚ 451, ਮਾਰਚ ਵਿਚ 451, ਅਪ੍ਰੈਲ ਵਿਚ 550, ਮਈ ਵਿਚ 498, ਜੂਨ ਵਿਚ 489, ਜੁਲਾਈ ਵਿਚ 539 ਅਤੇ ਅਗਸਤ 2026 ਵਿਚ 587 ਮਾਮਲਿਆਂ ਵਿਚ ਸਹਾਇਤਾ ਪ੍ਰਦਾਨ ਕੀਤੀ। ============ 108 ਐਂਬੂਲੈਂਸ ’ਚ 3 ਜਣੇਪੇ ਗਰਭ ਅਵਸਥਾ ਨਾਲ ਸਬੰਧਤ ਐਮਰਜੈਂਸੀ ਮਾਮਲਿਆਂ ਵਿਚ ਵੀ 108 ਐਂਬੂਲੈਂਸ ਸੇਵਾ ਵੱਲੋਂ ਸਹਾਇਤਾ ਪ੍ਰਦਾਨ ਕੀਤੀ ਗਈ। ਸਤੰਬਰ 2025 ਤੋਂ ਅਗਸਤ 2026 ਤੱਕ 108 ਐਂਬੂਲੈਂਸ ਵਿਚ 3 ਜਣੇਪੇ ਹੋਏ। ਇਨ੍ਹਾਂ ਵਿਚ ਸਤੰਬਰ 2025 ਵਿਚ 1 ਜਣੇਪਾ, ਅਕਤੂਬਰ 2025 ਵਿਚ 1 ਜਣੇਪਾ ਅਤੇ ਫਰਵਰੀ 2026 ਵਿਚ 1 ਜਣੇਪਾ ਸ਼ਾਮਲ ਹੈ। ============= ਸਹਾਇਤਾ ਪ੍ਰਦਾਨ ਕਰਨਾ ਸਾਡੀ ਇਸ ਵਚਨਬੱਧਤਾ ਨੂੰ ਦਰਸਾਉਂਦਾ ਹੈ 108 ਐਂਬੂਲੈਂਸ ਪ੍ਰੋਜੈਕਟ ਦੇ ਮੁਖੀ ਮਨੀਸ਼ ਬੱਤਰਾ ਨੇ ਕਿਹਾ ਕਿ ਐਮਰਜੈਂਸੀ ਦੌਰਾਨ ਮਰੀਜ਼ ਨੂੰ ਸਹੀ ਇਲਾਜ ਲਈ ਹਸਪਤਾਲ ਲਿਜਾ ਕਿ ਉਸ ਦੀ ਜਾਨ ਬਚਾਉਣੀ ਵੱਡੀ ਗੱਲ ਹੁੰਦੀ ਹੈ ਜਿਸ ਵਿਚ 108 ਐਬੂਲੈਂਸ ਸੇਵਾ ਨਿਭਾ ਰਹੀ ਹੈ। ਉਨ੍ਹਾਂ ਕਿਹਾਕਿ ਰੂਪਨਗਰ ਵਿਚ 6142 ਐਮਰਜੈਂਸੀ ਮਾਮਲਿਆਂ ਵਿਚ ਸਹਾਇਤਾ ਪ੍ਰਦਾਨ ਕਰਨਾ ਸਾਡੀ ਇਸ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਮੱਦਦ ਦੀ ਘੜੀ ਵਿਚ ਲੋਕਾਂ ਤੱਕ ਸਮੇਂ ਸਿਰ ਸਹਾਇਤਾ ਪਹੁੰਚੇ। ਸਾਡੀਆਂ ਟੀਮਾਂ ਪੂਰੇ ਜ਼ਿਲ੍ਹੇ ਵਿਚ ਤੇਜ਼, ਭਰੋਸੇਮੰਦ ਅਤੇ ਹਮਦਰਦੀ ਭਰੀ ਐਮਰਜੈਂਸੀ ਸੇਵਾ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ============ ਮਰੀਜ਼ਾਂ ਦੀ ਜਾਨ ਬਚਾਉਣ ’ਚ ਐਬੂਲੈਂਸ ਦੀ ਅਹਿਮ ਭੂਮਿਕਾਂ ਸਮਾਜਸੇਵੀ ਆਗੂ ਸੁਖਵਿੰਦਰ ਸਿੰਘ ਗਿੱਲ, ਕਿਸਾਨ ਆਗੂ ਮੋਹਰ ਸਿੰਘ ਖਾਬੜਾ, ਜਸਵੀਰ ਸਿੰਘ, ਅਵਤਾਰ ਸਿੰਘ, ਜਗਜੀਤ ਸਿੰਘ ਨੇ ਕਿਹਾਕਿ ਸੜਕਾਂ ’ਤੇ ਦੌੜ ਰਹੀਆਂ 108 ਨੰਬਰ ਐਬੂਲੈਂਸਾਂ ਮਰੀਜ਼ਾਂ ਦੀ ਜਾਨ ਬਚਾਉਣ ਲਈ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਕਿਹਾਕਿ ਸਰਕਾਰ ਦਾ ਇਹ ਚੰਗਾਂ ਉੱਦਮ ਹੈ ਕਿ ਐਮਰਜੈਂਸੀ ਮੌਕੇ ਘਟਨਾਂ ਸਥਾਨ ’ਤੇ ਮਿੰਟਾਂ ਵਿਚ ਪਹੁੰਚ ਕੇ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਲਈ ਸੇਵਾਂਵਾ ਦਿੱਤੀਆ ਹਨ ਤੇ ਐਬੂਲੈਂਸਾਂ ਵੱਲੋ ਨਿਭਾਈ ਸੇਵਾ ਦੇ ਅੰਕੜੇ ਸ਼ਲਾਘਾਂਯੋਗ ਹਨ। ਇਸ ਤੋਂ ਵੀ ਵੱਧ ਐਬੂਲੈਂਸਾਂ ਨੂੰ ਚਲਾਉਣ ਵਾਲੇ ਚਾਲਕ ਵਧਾਈ ਦੇ ਪਾਤਰ ਹਨ ਜੋ ਮਰੀਜ਼ਾਂ ਨੂੰ ਸੁਰੱਖਿਅਤ ਹਸਪਤਾਲਾਂ ’ਚ ਪਹੁੰਚਾਉਣ ਵਿਚ ਯੋਗਦਾਨ ਪਾ ਰਹੇ ਹਨ।