ਬਾਬਾ ਗੋਲਾ ਸਕੂਲ ਵਿਖੇ ਜੋਨ ਲੈਵਲ ਮੈਗਾ ਸਰਵਿਸ ਪ੍ਰੋਜੈਕਟ 21 ਨੂੰ ਬਾਬਾ ਗੋਲਾ ਸਕੂਲ ਵਿਖੇ ਜੋਨ ਲੈਵਲ ਮੈਗਾ ਸਰਵਿਸ ਪ੍ਰੋਜੈਕਟ 21 ਨੂੰ
Publish Date: Thu, 19 Nov 2026 05:13 PM (IST)
Updated Date: Thu, 19 Nov 2026 05:15 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਲਾਇਨਜ਼ ਕਲੱਬ ਬੰਗਾ ਸਿਮਰਨ ਵੱਲੋਂ ਜੋਨ ਚੇਅਰਪਰਸਨ ਲਾਇਨ ਮੀਨੂੰ ਭੂੱਟਾ ਦੀ ਦਿਸ਼ਾ ਨਿਰਦੇਸ਼ ਅਨੁਸਾਰ ਕਲੱਬ ਮੀਟਿੰਗ ਕੀਤੀ। ਜਿਸ ਦੋਰਾਨ ਜੋਨ ਚੇਅਰਪਰਸਨ ਲਾਇਨ ਮੀਨੂੰ ਭੂੱਟਾ ਵੱਲੋਂ ਡਿਸਟ੍ਰਿਕ ਗਵਰਨਰ ਲਾਇਨ ਜੀਐਸ ਭਾਟੀਆ ਦੀ ਦਿਸ਼ਾ ਨਿਰਦੇਸ਼ ਅਨੁਸਾਰ ਦੂਸਰੀ ਜੋਨ ਐਡਵਾਈਜ਼ਰ ਮੀਟਿੰਗ ਦੇ ਨਾਲ-ਨਾਲ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਬਾਬਾ ਗੋਲਾ ਕੰਨਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਰਿਕਾਰਡ ਤੋੜ ਸੇਵਾ ਦੇ ਪ੍ਰੋਜੈਕਟ ਕੀਤੇ ਜਾਣਗੇ। ਇਸਦੇ ਨਾਲ ਹੀ ਮੀਨੂੰ ਭੂੱਟਾ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ (ਸਭ ਕੁੱਝ ਤੇਰਾ ਤੇਰਾ) ਨੂੰ ਮੁੱਖ ਰਖਦੇ ਹੋਏ 12 ਵੱਖ ਵੱਖ ਸੇਵਾ ਦੇ ਪ੍ਰੋਜੈਕਟ ਕੀਤੇ ਜਾਣਗੇ ਅਤੇ 13ਵੀਂ ਭਾਈਚਾਰਕ ਸਾਂਝ ਨੂੰ ਮਜਬੂਤ ਕਰਦੇ ਹੋਏ ਦੂਸਰੀ ਜੋਨ ਐਡਵਾਈਜ਼ਰ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਾਬਾ ਗੋਲਾ ਸਕੂਲ ਬੰਗਾ ਵਿਖੇ 200 ਬੱਚਿਆਂ ਨੂੰ ਸਟੇਸ਼ਨਰੀ ਵੰਡੀ ਜਾਵੇਗੀ, 50 ਲੋੜਵੰਦ ਬੱਚਿਆਂ ਨੂੰ ਆਟਾ ਵੰਡਿਆ ਜਾਵੇਗਾ, ਬੱਚਿਆਂ ਦਾ ਮੈਡੀਕਲ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਇਆ ਦਾ ਕੈਂਪ ਲਗਾਇਆ ਜਾਵੇਗਾ। ਬੱਚਿਆਂ ਦਾ ਡੈਂਟਲ ਚੈੱਕਅਪ ਕੀਤਾ ਜਾਵੇਗਾ, ਪੰਜ ਲੋੜਵੰਦ ਲੇਡੀਜ ਨੂੰ ਸਿਲਾਈ ਮਸ਼ੀਨਾਂ ਵੰਡਕੇ ਕਮਾਈ ਕਰਨ ਦੇ ਯੋਗ ਬਣਾਇਆ ਜਾਵੇਗਾ। ਸਕੂਲ ਦੇ ਅਧਿਆਪਕਾਂ ਲਈ ਸ਼ੂਗਰ ਜਾਂਚ ਕੀਤੀ ਜਾਵੇਗੀ। ਬੱਚਿਆਂ ਦੀ ਅੱਖਾਂ ਦਾ ਜਾਂਚ ਕੀਤੀ ਜਾਵੇਗੀ ਅਤੇ ਲੋੜਵੰਦ ਬੱਚਿਆਂ ਨੂੰ ਮੁਫਤ ਐਨਕਾਂ ਵੰਡੀਆਂ ਜਾਣਗੀਆਂ, ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਅਤੇ ਗਮਲੇ ਸਕੂਲ ਨੂੰ ਭੇਂਟ ਕੀਤੇ ਜਾਣਗੇ। ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਬੱਚਿਆਂ ਦਾ ਬਲੱਡ ਗਰੁੱਪ ਟੈਸਟ ਕੀਤਾ ਜਾਵੇਗਾ, 50 ਲੋੜਵੰਦ ਬੱਚਿਆਂ ਨੂੰ ਕੰਬਲ ਵੰਡੇ ਜਾਣਗੇ। ਐਸ ਐਨ ਕਾਲਜ ਵਿਚ ਪੜਦੇ ਲੋੜਵੰਦ ਵਿਦਿਆਰਥੀ ਨੂੰ ਕਾਲਜ ਫੀਸ ਲਈ 13500 ਰੁਪਏ ਦਾ ਚੈੱਕ ਭੇਂਟ ਕੀਤਾ ਜਾਵੇਗਾ ਅਤੇ ਦੂਸਰੀ ਜੋਨ ਐਡਵਾਈਜ਼ਰ ਮੀਟਿੰਗ ਕੀਤੀ ਜਾਵੇਗੀ। ਮਾਸਟਰ ਆਫ ਸੈਰੇਮਨੀ ਡਿਸਟ੍ਰਿਕ ਚੇਅਰਮੈਨ ਕੁਲਵਿੰਦਰ ਸਿੱਧੂ ਅਤੇ ਲਾਇਨਜ਼ ਕਲੱਬ ਮੁਕੰਦਪੁਰ ਦੇ ਸੈਕਟਰੀ ਅਮਰਜੀਤ ਸਿੰਘ ਖਟਕੜ ਕਰਨਗੇ। ਇਸ ਜੋਨ ਲੈਵਲ ਮੈਗਾ ਸਰਵਿਸ ਪ੍ਰੋਜੈਕਟ ਅਤੇ ਦੂਸਰੀ ਜੋਨ ਐਡਵਾਈਜ਼ਰ ਮੀਟਿੰਗ ਦੌਰਾਨ ਮੁੱਖ ਮਹਿਮਾਨ ਡਿਸਟ੍ਰਿਕ ਗਵਰਨਰ ਜੀਐਸ ਭਾਟੀਆ, ਵਾਇਸ ਡਿਸਟ੍ਰਿਕ ਗਵਰਨਰ-1 ਰਜੀਵ ਖੋਸਲਾ, ਵਾਇਸ ਡਿਸਟ੍ਰਿਕ ਗਵਰਨਰ-2 ਰਜੀਵ ਵਿਗ, ਰੀਜਨ ਚੇਅਰਮੈਨ ਸੰਜੀਵ ਸੂਰੀ, ਡਿਸਟ੍ਰਿਕ ਚੇਅਰਮੈਨ ਇਨਵਾਇਰਮੈਂਟ ਭਾਰਤ ਗੁਪਤਾ, ਡਿਸਟ੍ਰਿਕ ਚੇਅਰਮੈਨ ਡਾਇਬਟੀਜ਼ ਅਨੂਪ ਲੂਥਰਾ, ਡਿਸਟ੍ਰਿਕ ਚੇਅਰਮੈਨ ਵੀਜਨ ਡਾਕਟਰ ਕੇਡੀ•ਸਿੰਘ, ਡਿਸਟ੍ਰਿਕ ਚੇਅਰਮੈਨ ਫੂਡ ਫਾਰ ਹੰਗਰ ਵੀਨੇ ਵਿਗ, ਡਿਸਟ੍ਰਿਕ ਚੇਅਰਮੈਨ ਪੀਸ ਪੋਸਟਰ ਉਮੇਸ਼ ਕੁਮਾਰ, ਡਿਸਟ੍ਰਿਕ ਚੇਅਰਮੈਨ ਯੂਥ ਗੁਰਦੀਪ ਸਿੰਘ ਕੰਗ, ਡਿਸਟ੍ਰਿਕ ਚੇਅਰਮੈਨ ਹਿਊਮਨਟੇਰਿਅਨ ਭੁਪਿੰਦਰ ਸਿੰਘ ਖਾਲਸਾ, ਸਾਬਕਾ ਡਿਸਟ੍ਰਿਕ ਚੇਅਰਮੈਨ ਡਾ. ਮਨੋਹਰ ਸਿੰਘ ਭੋਗਲ, ਲਾਇਨਜ਼ ਕਲੱਬ ਬੰਗਾ ਸਿਮਰਨ, ਲਾਇਨਜ਼ ਕਲੱਬ ਮੁਕੰਦਪੁਰ ਅਤੇ ਲਾਇਨਜ਼ ਕਲੱਬ ਗੜਸ਼ੰਕਰ ਸਟਾਰ ਦੇ ਸਮੂਹ ਲਾਇਨ ਮੈਂਬਰ ਸ਼ਾਮਲ ਹੋਣਗੇ।