ਨਸ਼ੇ ਦਾ ਸੇਵਨ ਕਰਦਾ ਨੌਜਵਾਨ ਕਾਬੂ
ਨਸ਼ੇ ਦਾ ਸੇਵਨ ਕਰਦਾ ਨੌਜਵਾਨ ਕਾਬੂ
Publish Date: Sun, 25 Jan 2026 04:42 PM (IST)
Updated Date: Mon, 26 Jan 2026 04:04 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਵੱਲੋਂ ਇਕ ਨੌਜਵਾਨ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਬਲਾਚੌਰ ਦੇ ਏਐੱਸਆਈ ਮਨੋਹਰ ਲਾਲ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਜਦੋਂ ਪਿੰਡ ਚਣਕੋਆ ਦੇ ਸ਼ਮਸ਼ਾਨ ਘਾਟ ਨੇੜੇ ਪੁੱਜੇ ਤਾਂ ਉਨ੍ਹਾਂ ਨੇ ਸ਼ਮਸ਼ਾਨ ਘਾਟ ਅੰਦਰ ਇਕ ਨੌਜਵਾਨ ਨੂੰ ਇਕ ਚਮਕੀਲੇ ਪੇਪਰ ਹੇਠ ਲਾਈਟਰ ਜਲਾ ਕੇ ਧੂੰਆਂ ਸੁੰਘਦੇ ਦੇਖਿਆ, ਜਿਸ ਨੂੰ ਕਾਬੂ ਕਰਕੇ ਨਾਂਅ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਨੀਰਜ ਕੁਮਾਰ ਉਮਰ ਕਰੀਬ 30 ਸਾਲ ਪੁੱਤਰ ਗੁਰਪਾਲ ਰਾਮ ਵਾਸੀ ਪਿੰਡ ਚਣਕੋਈ ਦੱਸਿਆ। ਪੁਲਿਸ ਨੇ ਉਸ ਪਾਸੋਂ ਇਕ ਫੋਇਲ ਪੇਪਰ ਜਿਸ ਤੇ ਹੈਰੋਇਨ ਲੱਗੀ ਹੋਈ ਸੀ, ਲਾਈਟਰ ਅਤੇ ਇੱਕ 10 ਰੁਪਏ ਦਾ ਪਾਈਪ ਨੁਮਾ ਨੋਟ ਭਾਰਤੀ ਕਰੰਸੀ ਨੋਟ ਬਰਾਮਦ ਕੀਤਾ। ਜਿਸ‘ਤੇ ਪੁਲਿਸ ਵੱਲੋਂ ਕਾਬੂ ਕੀਤੇ ਕਥਿਤ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਹੈ।