30 ਨਸ਼ੇ ਦੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਕਾਬੂ 30 ਨਸ਼ੀਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਕਾਬੂ
Publish Date: Tue, 18 Aug 2026 06:22 PM (IST)
Updated Date: Tue, 18 Aug 2026 06:24 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ 30 ਨਸ਼ੇ ਦੀਆਂ ਗੋਲੀਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਜਸਵਿੰਦਰ ਪਾਲ ਨੇ ਦੱਸਿਆ ਕਿ ਸਮੇਤ ਸਾਥੀਆਂ ਦੇ ਗਸ਼ਤ ਦੌਰਾਨ ਪਿੰਡ ਰਾਮਰਾਏਪੁਰ ਹੁੰਦੇ ਹੋਏ ਪਿੰਡ ਸਜਾਵਲਪੁਰ ਸਾਈਡ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਪਿੰਡ ਸਜਾਵਲਪੁਰ ਤੋਂ ਕਰੀਬ 100 ਮੀਟਰ ਪਿੱਛੇ ਸੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਸਾਹਮਣੇ ਤੋਂ ਆ ਰਹੀ ਪੁਲਿਸ ਦੀ ਗੱਡੀ ਨੂੰ ਦੇਖ ਕੇ ਇਕਦਮ ਘਬਰਾ ਕੇ ਤੇਜ਼ ਕਦਮੀ ਪਿੱਛੇ ਨੂੰ ਮੁੜ ਪਿਆ। ਜਿਸ ਨੇ ਪੁਲਿਸ ਪਾਰਟੀ ਦੇ ਦੇਖਦੇ-ਦੇਖਦੇ ਆਪਣੀ ਪਹਿਨੀ ਹੋਈ ਜੀਨਾ ਪੈਂਟ ਦੀ ਸੱਜੀ ਜੇਬ ਵਿੱਚੋਂ ਇੱਕ ਮੋਮੀ ਪਾਰਦਰਸ਼ੀ ਲਿਫਾਫੀ ਕੱਢ ਕੇ ਆਪਣੇ ਖੱਬੇ ਪਾਸੇ ਸੜਕ ਦੇ ਕਿਨਾਰੇ ਘਾਹ ਫੂਸ ਵਿਚ ਸੁੱਟ ਦਿੱਤੀ ਅਤੇ ਆਪ ਤੇਜ ਕਦਮੀ ਚੱਲ ਪਿਆ। ਜਿਸ ਨੂੰ ਸ਼ੱਕ ਦੇ ਆਧਾਰ ’ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਨਾਂ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਮਨਪ੍ਰੀਤ ਵਾਸੀ ਮੁਹੱਲਾ ਨਿਮਵਾਲਾ ਚੌਕ ਰਵਿਦਾਸ ਨਗਰ ਨਵਾਂਸ਼ਹਿਰ ਦੱਸਿਆ। ਜਿਸ ਪਾਸੋਂ ਘਾਹ ਫੁਸ ਵਿਚ ਸੁੱਟੀ ਮੋਮੀ ਪਾਰਦਰਸ਼ੀ ਲਿਫਾਫੀ ਵਿਚੋਂ ਕੁੱਲ 30 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਕਥਿਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। - 32 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਨੇ 32 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਮੁਕੰਦਪੁਰ ਦੇ ਐੱਸਐੱਚਓ ਪਰਗਟ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ਿਫਟਿੰਗ ਨਾਕਾਬੰਦੀ ਦੇ ਸਬੰਧ ਵਿਚ ਤਲਵੰਡੀ ਫੱਤੂ ਤੋਂ ਹੁੰਦੇ ਹੋਏ ਪਿੰਡ ਚੌਕ ਝਿੰਗੜਾ ਤੋਂ ਗੁਣਾਚੌਰ ਵੱਲ ਨੂੰ ਗਸ਼ਤ ਕਰਦੇ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਨਹਿਰ ਪੁਲੀ ਗੁਣਾਚੌਰ ਦੇ ਕੋਲ ਬਣੇ ਕਮਰਾ ਬੱਸ ਅੱਡਾ ਕੋਲ ਪੁੱਜੀ ਤਾਂ ਗੱਡੀ ਦੀਆਂ ਲਾਈਟਾਂ ਦੀ ਰੋਸ਼ਨੀ ਵਿਚ ਦੇਖਿਆ ਕਿ ਬੱਸ ਅੱਡਾ ਅੰਦਰੋਂ ਇੱਕ ਨੌਜਵਾਨ ਸੜਕ ’ਤੇ ਨੂੰ ਚੜ੍ਹਨ ਲੱਗਾ ਤਾਂ ਜਿਸ ਨੇ ਇਕਦਮ ਲਾਗੇ ਆਈ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕਿ ਘਬਰਾ ਕਿ ਆਪਣੇ ਪਹਿਨੀ ਹੋਈ ਕੈਪਰੀ ਦੀ ਸੱਜੀ ਜੇਬ ਵਿਚੋਂ ਸੱਜੇ ਹੱਥ ਨਾਲ ਕੱਢ ਕੇ ਇੱਕ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫੀ ਬੱਸ ਅੱਡਾ ਕਮਰਾ ਕੋਲ ਕੱਚੀ ਜਗ੍ਹਾ ਵੱਲ ਸੁੱਟ ਦਿੱਤੀ ਤੇ ਆਪ ਉੱਥੋਂ ਪਿਛਾਹ ਨੂੰ ਮੁੜ ਪਿਆ। ਜਿਸ ਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਰਾਹੁਲ ਵਿਰਦੀ ਪੁੱਤਰ ਹਰਭਜਨ ਦਾਸ ਵਾਸੀ ਕਰਾਵਰ ਦੱਸਿਆ। ਉਸ ਪਾਸੋਂ 30 ਗ੍ਰਾਮ ਹੈਰੋਇਨ ਬਰਾਮਦ ਹੋਣ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। - 2 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ ਨੇ ਇੱਕ ਵਿਅਕਤੀ ਨੂੰ 2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਬਲਾਚੌਰ ਦੇ ਐੱਸਆਈ ਰਾਕੇਸ਼ ਪਾਲ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਕਰਦੇ ਹੋਏ ਪਾਧੀ ਦੇ ਭੱਠਾ ਪਿੰਡ ਮਹਿਤਪੁਰ ਕੋਲ ਪੁੱਜੇ ਤਾਂ ਮਨਪ੍ਰੀਤ ਉਰਫ ਪੱਪੂ ਪੁੱਤਰ ਚਰਨ ਦਾਸ ਵਾਸੀ ਮੋਹਰਾ ਪਾਸੋਂ 2 ਗ੍ਰਾਮ ਹੈਰੋਇਨ ਬਰਾਮਦ ਹੋਣ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।