- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
20 ਨਸ਼ੀਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਕਾਬੂ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਇੱਕ ਨੌਜਵਾਨ ਨੂੰ 20 ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਐੱਸਐੱਚਓ ਵਰਿੰਦਰ ਕੁਮਾਰ ਨੇ ਦੱਸਿਆ ਕਿ ਏਐੱਸਆਈ ਸੰਜੀਵ ਕੁਮਾਰ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਪੁਲਿਸ ਚੌਕੀ ਜਾਡਲਾ ਤੋਂ ਸਿਗਲੀਗਰ ਬਸਤੀ ਹੁੰਦੇ ਹੋਏ ਮੇਨ ਹਾਈਵੇ ਰੋਡ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਮੇਨ ਹਾਈਵੇ ਦੇ ਨੇੜੇ ਬੁੱਗੇ ਦਾ ਪੌਅ ਜਾਡਲਾ ਪੁੱਜੇ ਤਾਂ ਪੌਅ ਕੋਲ ਬਣੇ ਬੱਸ ਅੱਡੇ ਦੀ ਸ਼ੈੱਡ ਦੀ ਪਿਛਲੀ ਸਾਈਡ ਤੋਂ ਇੱਕ ਨੌਜਵਾਨ ਸੜਕ ਵੱਲ ਨੂੰ ਆਇਆ। ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਘਬਰਾ ਕੇ ਆਪਣੇ ਹੱਥ ਵਿਚ ਫੜੀ ਕੋਈ ਵਸਤੂ ਇਕਦਮ ਹੇਠਾਂ ਜ਼ਮੀਨ ’ਤੇ ਸੁੱਟ ਦਿੱਤੀ ਤੇ ਖੁਦ ਹਾਈਵੇ ਵੱਲ ਨੂੰ ਮੁੜ ਪਿਆ। ਜਿਸ ਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਮਨਪ੍ਰੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਮੀਰਪੁਰ ਜੱਟਾ ਦੱਸਿਆ। ਉਸ ਵੱਲੋਂ ਸੁੱਟੇ ਦੋ ਪੱਤਿਆਂ ਵਿਚ 10/10 ਕੁੱਲ 20 ਨਸ਼ੇ ਦੀਆਂ ਗੋਲੀਆਂ ਰੰਗ ਹਲਕਾ ਸੰਤਰੀ ਮਾਰਕਾ ਅਲਪਰਾਜੋਲਮ ਬਰਾਮਦ ਹੋਣ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।