ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਨੂੰ ਕੀਤਾ ਸਨਮਾਨਿਤ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਨੂੰ ਕੀਤਾ ਸਨਮਾਨਿਤ
Publish Date: Sun, 16 Aug 2026 05:09 PM (IST)
Updated Date: Sun, 16 Aug 2026 05:11 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : 80ਵੇਂ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਈਟੀਆਈ ਗਰਾਊਂਡ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਦੇ ਰਾਸ਼ਟਰੀ ਚੇਅਰਮੈਨ ਅਤੇ ਕੁਸ਼ਤੀ ਖੇਤਰ ਵਿਚ ਵਿਸ਼ੇਸ਼ ਪਹਿਚਾਣ ਬਣਾਉਣ ਵਾਲੇ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਨੂੰ ਸਨਮਾਨਿਤ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ, ਐੱਸਐੱਸਪੀ ਤੁਸ਼ਾਰ ਗੁਪਤਾ, ਐਮਐਲਏ ਡਾ. ਸੁੱਖਵਿੰਦਰ ਕੁਮਾਰ ਸੁੱਖੀ, ਐਮਐਲਏ ਸੰਤੋਸ਼ ਕਟਾਰੀਆ, ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਵੱਲੋਂ ਸਨਮਾਨ ਪੱਤਰ ਸੌਂਪਿਆ ਗਿਆ। ਇਹ ਸਨਮਾਨ ਕੁਸ਼ਤੀ ਦੰਗਲ ਨੇ ਬਣਾਈ ਦੇਸ਼ ਪੱਧਰੀ ਪਛਾਣ ਜੋ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਤੇ ਕੁਸ਼ਤੀ ਸੰਸਥਾ ਅਤੇ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਪਿੰਡ ਜਾਡਲਾ ਵਿਖੇ ਕਰਵਾਇਆ ਗਿਆ ਰੁਸਤਮ-ਏ-ਹਿੰਦ ਕੁਸ਼ਤੀ ਦੰਗਲ ਇਲਾਕੇ ਵਿੱਚ ਕੁਸ਼ਤੀ ਪ੍ਰੇਮੀਆਂ ਲਈ ਵੱਡਾ ਆਕਰਸ਼ਣ ਬਣਿਆ ਸੀ। ਇਸ ਮੁਕਾਬਲੇ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਨਾਮਵਰ ਭਲਵਾਨਾਂ ਨੇ ਸ਼ਮੂਲੀਅਤ ਕੀਤੀ। ਇਸ ਦੰਗਲ ਰਾਹੀਂ ਜਾਡਲਾ ਅਤੇ ਜ਼ਿਲ੍ਹੇ ਦਾ ਨਾਮ ਰਵਾਇਤੀ ਖੇਡ ਕੁਸ਼ਤੀ ਦੇ ਨਕਸ਼ੇ ਤੇ ਹੋਰ ਮਜ਼ਬੂਤੀ ਨਾਲ ਉਭਰਿਆ ਸੀ। ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲੇ ਇਸ ਸਨਮਾਨ ਲਈ ਧੰਨਵਾਦ ਕੀਤਾ। ਭਲਵਾਨ ਜਾਡਲਾ ਨੇ ਦੱਸਿਆ ਕਿ ਇਸ ਨੇਕ ਉਪਰਾਲੇ ਨੂੰ ਸਫਲ ਬਣਾਉਣ ਵਿਚ ਰਾਣਾ ਸੁਰੇਸ਼ ਸਿੰਘ, ਜਸਪਾਲ ਸਿੰਘ ਬੀਰੋਵਾਲ ਸਰਪੰਚ, ਰਾਜਿੰਦਰ ਸਿੰਘ ਸਾਬਕਾ ਸਰਪੰਚ, ਰਾਣਾ ਸਤੀਸ਼ ਕੁਮਾਰ, ਰਾਣਾ ਭਵਰ ਸਿੰਘ, ਕਾਮਰੇਡ ਬਲਬੀਰ ਸਿੰਘ ਜਾਡਲਾ, ਰਾਣਾ ਬਹਾਦਰ ਸਿੰਘ, ਰਾਣਾ ਚਰਨਜੀਤ ਸਿੰਘ ਬੱਬੀ, ਰਾਣਾ ਬਲਜੀਤ ਸਿੰਘ, ਰਾਣਾ ਜਵਾਹਰ ਸਿੰਘ, ਰਾਣਾ ਮਿੰਟਾ ਪੰਚ, ਸ਼ਮਸ਼ੇਰ ਸਿੰਘ ਜਾਡਲਾ ਅਤੇ ਸਮੂਹ ਇਲਾਕਾ ਵਾਸੀਆਂ ਦਾ ਅਹਿਮ ਸਹਿਯੋਗ ਰਿਹਾ ਹੈ।