ਸ਼੍ਰੀ ਵਿਸ਼ਵਕਰਮਾ ਦਿਵਸ ’ਤੇ ਕੀਤੀ ਪੂਜਾ ਅਰਚਨਾ
ਸ਼੍ਰੀ ਵਿਸ਼ਵਕਰਮਾ ਦਿਵਸ 'ਤੇ ਕੀਤੀ ਪੂਜਾ ਅਰਚਨਾ
Publish Date: Mon, 09 Nov 2026 03:58 PM (IST)
Updated Date: Tue, 10 Nov 2026 04:03 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕੇਸੀ ਗਰੁੱਪ ਆਫ ਇੰਸਟੀਚਿਉਸ਼ਨਜ਼ ਵਿਖੇ ਕੇਸੀ ਪੋਲੀਟੈਕਨਿਕ ਕਾਲਜ ਤੇ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ, ਸਟਾਫ, ਡਰਾਈਵਰਾਂ, ਹਾਊਸ ਕੀਪਿੰਗ ਸਟਾਫ, ਪਲੰਬਰ, ਲੱਕੜੀ ਦੇ ਕਾਰੀਗਰਾਂ ਅਤੇ ਇਲੈਕਟ੍ਰੀਸ਼ੀਅਨਾਂ ਵੱਲੋਂ ਵਰਕਸ਼ਾਪ ਵਿਚ ਗਿਆਨ ਦੇ ਮਹਾਨ ਸ਼ਿਲਪਕਾਰ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਯਾਦ ਵਿਚ ਵਿਸ਼ਵਕਰਮਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ ਨੇ ਪਹਿਲਾਂ ਜੋਤੀ ਪੂਜਨ ਕੀਤਾ। ਉਪਰੰਤ ਕੈਂਪਸ ਦੇ ਐੱਸਏਓ, ਇੰਜ. ਰਜਿੰਦਰ ਕੁਮਾਰ ਮੂੰਮ ਅਤੇ ਇੰਜ. ਦਵਿੰਦਰ ਸਿੰਘ ਦੀ ਦੇਖਰੇਖ ’ਚ ਮਸ਼ੀਨਾਂ, ਸੰਦਾਂ ਤੇ ਉਪਕਰਣਾਂ ਨੂੰ ਰਸਮਾਂ ਅਨੁਸਾਰ ਇਸ਼ਨਾਨ ਕਰਵਾਉਣ ਤੋਂ ਬਾਅਦ ਵਰਕਸ਼ਾਪ ਵਿਚ ਸਥਾਪਿਤ ਕੀਤਾ। ਉਪਰੰਤ ਸਾਰਿਆਂ ਨੇ ਸ਼੍ਰੀ ਵਿਸ਼ਵਕਰਮਾ ਦੀ ਪੂਜਾ ਕੀਤੀ ਅਤੇ ਫਿਰ ਉਨ੍ਹਾਂ ਨੂੰ ਵਿਸ਼ਵਕਰਮਾ ਦਿਵਸ ਲਈ ਆਰਾਮ ਨਾਲ ਰੱਖਿਆ। ਸਟਾਫ਼ ਅਤੇ ਵਿਦਿਆਰਥੀਆਂ ਨੇ ਸੰਸਾਰ ਵਿਚ ਸ਼ਾਂਤੀ, ਖੁਸ਼ਹਾਲੀ ਅਤੇ ਭਾਰਤ ਦੀ ਤਰੱਕੀ ਲਈ ਪ੍ਰਾਰਥਨਾ ਕੀਤੀ। ਡਾ. ਅੰਕੁਰ ਜੌਹਰੀ ਅਤੇ ਇੰਜ. ਰਜਿੰਦਰ ਕੁਮਾਰ ਮੂੰਮ ਨੇ ਦੱਸਿਆ ਕਿ ਸ਼੍ਰੀ ਵਿਸ਼ਵਕਰਮਾ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਚ ਪ੍ਰਤਿਭਾ ਪੈਦਾ ਕਰਦੇ ਹਨ। ਇਸ ਮੌਕੇ ਇੰਜ. ਕਰਨ ਚੋਪੜਾ, ਜਤਿੰਦਰ ਕੌਰ, ਰੀਨਾ, ਰਜਿੰਦਰ ਕੁਮਾਰ, ਜਗਜੀਵਨ ਰਾਮ, ਵਿਪਨ ਕੁਮਾਰ ਅਤੇ ਵਿਦਿਆਰਥੀਆਂ ਮੌਜੂਦ ਸਨ।