ਅਮਰਦੀਪ ਸਕੂਲ ’ਚ ‘ਵਿਸ਼ਵ ਮਾਨਸਿਕ ਸਿਹਤ ਦਿਵਸ’ ਮਨਾਇਆ
ਅਮਰਦੀਪ ਸਕੂਲ 'ਚ 'ਵਿਸ਼ਵ ਮਾਨਸਿਕ ਸਿਹਤ ਦਿਵਸ' ਮਨਾਇਆ
Publish Date: Sat, 10 Oct 2026 03:44 PM (IST)
Updated Date: Sat, 10 Oct 2026 03:47 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ‘ਵਿਸ਼ਵ ਮਾਨਸਿਕ ਸਿਹਤ ਦਿਵਸ’ ਮਨਾਉਣ ਲਈ ਇੱਕ ਸਮਾਗਮ ਕਰਵਾਇਆ। ਜਿਸ ਵਿਚ ਮਾਈਂਡ ਕਲੈਰਿਟੀ ਸੈਂਟਰ ਬੰਗਾ ਤੋਂ ਮੈਂਟਲ ਹੈਲਥ ਕੌਂਸਲਰ ਰਾਜ ਹੀਉਂ ਵਿਸ਼ੇਸ਼ ਸੱਦੇ ਉੱਤੇ ਸਕੂਲ ਪਹੁੰਚੇ। ਸਭ ਤੋਂ ਪਹਿਲਾਂ ਸਕੂਲ ਪ੍ਰਿੰ. ਪਰਮਜੀਤ ਕੌਰ, ਗੁਰਚਰਨ ਸਿੰਘ ਸ਼ੇਰਗਿੱਲ ਬਾਨੀ ਚੇਅਰਮੈਨ ਅਮਰਦੀਪ ਸੰਸਥਾਵਾਂ ਅਤੇ ਸੁਰਿੰਦਰ ਸਿੰਘ ਢੀਂਡਸਾ ਵਾਈਸ ਚੇਅਰਮੈਨ ਪੀਟੀਏ ਨੇ ਖੂਬਸੂਰਤ ਫੁੱਲਾਂ ਦਾ ਬੁੱਕੇ ਦੇ ਕੇ ਰਾਜ ਹੀਉਂ ਨੂੰ ਜੀ ਆਇਆਂ ਨੂੰ ਆਖਿਆ।।ਉਪਰੰਤ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਰਾਜ ਹੀਉਂ ਦੀ ਸ਼ਖਸ਼ੀਅਤ ਤੋਂ ਜਾਣੂੰ ਕਰਵਾਇਆ। ਇਸ ਤੋਂ ਬਾਅਦ ਬਾਰ੍ਹਵੀਂ ਜਮਾਤ ਕਾਮਰਸ ਦੀਆਂ ਵਿਦਿਆਰਥਣਾਂ ਜਾਨਵੀ, ਨੇਹਾ ਪ੍ਰੀਤ ਅਤੇ ਬੰਦਨਾ ਕੌਰ ਨੇ ਮਾਨਸਿਕ ਤਣਾਅ ਦੇ ਕਾਰਨ ਅਤੇ ਮਾਨਸਿਕ ਤਣਾਅ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।।ਇਨ੍ਹਾਂ ਵਿਦਿਆਰਥਣਾਂ ਦੀ ਤਿਆਰੀ ਲੈਕ. ਨੀਤੀਕਾ ਜੋ ਕਿ ਇਸ ਗਤੀਵਿਧੀ ਦੇ ਇੰਚਾਰਜ ਸਨ ਨੇ ਕਰਵਾਈ। ਰਾਜ ਹੀਉਂ ਨੇ ਵਿਦਿਆਰਥੀਆਂ ਨੇ ਡਿਪਰੈਸ਼ਨ, ਚਿੰਤਾ ਤੇ ਮਨ ਦੀ ਸਥਿਤੀ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਸਕੂਲ ਦੀ ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।