ਕਾਠਗੜ੍ਹ 'ਚ ਸਿਹਤ ਬੀਮਾ ਕਾਰਡ ਬਣਾਉਣ ਦਾ ਕੰਮ ਆਰੰਭ
ਕਾਠਗੜ੍ਹ 'ਚ 10 ਲੱਖ ਸਿਹਤ ਬੀਮਾ ਕਾਰਡ ਬਣਾਉਣ ਦਾ ਕੰਮ ਸ਼ੁਰੂ ਕੀਤਾ-ਸਿਵਲ ਸਰਜਨ
Publish Date: Sun, 25 Jan 2026 04:30 PM (IST)
Updated Date: Mon, 26 Jan 2026 04:04 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮੁੱਚੇ ਪੰਜਾਬ ਭਰ ਵਿਚ ਪੰਜਾਬ ਵਾਸੀਆਂ ਲਈ 10 ਲੱਖ ਸਿਹਤ ਬੀਮਾ ਯੋਜਨ ਦਾ ਕੰਮ ਸ਼ੁਰੂ ਕੀਤਾ। ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨਵਾਂਸ਼ਹਿਰ ਦੀ ਅਗਵਾਈ ਹੇਠ ਐੱਸਐਮਓ ਸਤਿੰਦਰਜੀਤ ਕੌਰ ਨੇ ਕਸਬਾ ਕਾਠਗੜ੍ਹ ਵਿਚ ਸਰਕਾਰ ਵਲੋਂ ਇਹ ਕਾਰਡ ਬਣਾਉਣ ਲਈ ਨਾਮਜ਼ਦ ਕੀਤੇ ਮਨਜੂਰ ਸ਼ੁਦਾ ਨਾਮਧਾਰੀ ਬੁਕ ਸਟੋਰ ਵਾਲਿਆਂ ਦੀ ਦੁਕਾਨ ਤੇ ਇਹ ਕੰਮ ਆਪਣੀ ਦੇਖ ਰੇਖ ਹੇਠ ਸ਼ੁਰੂ ਕਰਵਾਇਆ। ਇਸ ਮੌਕੇ ਸਿਵਲ ਸਰਜਨ ਨੇ ਵਿਸਥਾਰ ਪੂਰਵਕ ਦੱਸਿਆ ਕਿ ਜਿਸ ਵਿਅਕਤੀ ਪਾਸ ਪੰਜਾਬ ਸੂਬੇ ਦਾ ਅਧਾਰ ਕਾਰਡ ਤੇ ਵੋਟਰ ਕਾਰਡ ਹੋਵੇਗਾ। ਉਸ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ 10 ਲੱਖ ਰੁਪਏ ਦੀ ਮੁਫਤ ਸਿਹਤ ਬੀਮਾ ਯੋਜਨਾ ਦਾ ਲਾਭ ਮਿਲੇਗਾ ਅਤੇ ਪਰਿਵਾਰ ਦੇ ਮੁਖੀ ਦੇ ਅਧਾਰ ਕਾਰਡ ਨਾਲ ਬਾਕੀ ਪਰਿਵਾਰਿਕ ਮੈਂਬਰਾਂ ਦੇ ਆਧਾਰ ਕਾਰਡ ਸਬੂਤ ਲੈ ਕੇ ਇਹ ਕਾਰਡ ਬਣਾਏ ਜਾਣਗੇ।।ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਦਾ ਇਹ ਕਾਰਡ ਬਣ ਜਾਵੇਗਾ ਉਹ ਤੁਰੰਤ ਇਸ ਸਕੀਮ ਦਾ ਲਾਭ ਲੈ ਸਕੇਗਾ। ਜਿਸ ਨਾਲ ਪੰਜਾਬ ਵਾਸੀਆਂ ਨੂੰ ਬਹੁਤ ਵੱਡਾ ਲਾਭ ਮਿਲੇਗਾ ਅਤੇ ਇਹ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਰਕੇਸ਼ ਕੁਮਾਰ ਹੈਪੀ ਭਾਟੀਆ ਸਿਵਾ ਐਗਰੋ ਇੰਡਸਟਰੀ ਕਾਠਗੜ੍ਹ, ਕਾਬਲ ਸਿੰਘ ਚੇਚੀ, ਜਸਪਾਲ ਸਿੰਘ ਚੇਚੀ ਰਿਟਾਇਰਡ ਰੇਂਜ ਅਫਸਰ, ਰਾਮ ਸ਼ਾਹ ਚੇਚੀ ਚੇਅਰਮੈਨ ਪੀਏਡੀਬੀ ਬਲਾਚੌਰ, ਨੰਬਰਦਾਰ ਸੁਖਦੇਵ ਕਾਲਾ ਖੇਪੜ ਬਾਗੋਵਾਲ, ਗੁਰਦੇਵ ਚੇਚੀ ਵਪਾਰੀ, ਰਾਧੇ ਸ਼ਾਮ ਵਪਾਰੀ, ਪਰਮਜੀਤ ਪੱਪੀ ਬਜਾੜ ਪੰਚ, ਪਰਵਿੰਦਰ ਸਿੰਘ ਨਾਮਧਾਰੀ ਜੰਡੀ, ਕਾਲਾ ਪਨੇਸਰ, ਨੌਨੀ ਚੇਚੀ ਅਤੇ ਜਸਵਿੰਦਰ ਕੌਰ ਐਲਐਚਵੀ, ਹਰਪ੍ਰੀਤ ਕੌਰ, ਪ੍ਰਵੀਨ ਕੁਮਾਰੀ, ਕਨਵਰਪਾਲ, ਅਮਰਜੀਤ ਕੁਮਾਰ ਆਦਿ ਹਾਜ਼ਰ ਸਨ।