ਰਾਹੋਂ 'ਚ ਨਗਰ ਕੌਂਸਲ ਵੱਲੋਂ ਕੂੜੇ ਦੇ ਡੰਪ ਨੂੰ ਸਾਫ਼ ਕਰਵਾਉਣ ਦਾ ਕੰਮ ਸ਼ੁਰੂ ਰਾਹੋਂ 'ਚ ਨਗਰ ਕੌਂਸਲ ਵੱਲੋਂ ਕੂੜੇ ਦੇ ਡੰਪ ਨੂੰ ਸਾਫ਼ ਕਰਵਾਉਣ ਦਾ ਕੰਮ ਸ਼ੁਰੂ
Publish Date: Sat, 24 Oct 2026 05:55 PM (IST)
Updated Date: Sat, 24 Oct 2026 05:58 PM (IST)
ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਰਾਹੋਂ ਦੇ ਪ੍ਰਾਚੀਨ ਸ਼ਿਵ ਮੰਦਿਰ ਕੋਲ ਲੱਗੇ ਕੂੜੇ ਦੇ ਡੰਪ ਨੂੰ ਸਾਫ ਕਰਵਾਉਣ ਦਾ ਕੰਮ ਨਗਰ ਕੌਂਸਲ ਰਾਹੋਂ ਨੇ ਸ਼ੁਰੂ ਕਰਵਾ ਦਿੱਤਾ ਹੈ। ਟਰੈਕਟਰ ਟਰਾਲੀਆਂ, ਜੇਸੀਬੀ ਮਸ਼ੀਨਾਂ ਦੀ ਸਹਾਇਤਾ ਨਾਲ ਸਫਾਈ ਦਾ ਕੰਮ ਤੇਜ ਕੀਤਾ ਗਿਆ ਹੈ। ਮੰਦਰ ਦੇ ਨਜ਼ਦੀਕ ਬਣਿਆ ਹੋਇਆ ਕਈ ਸਾਲਾਂ ਤੋਂ ਕੂੜੇ ਦਾ ਡੰਪ ਹੁਣ ਨਗਰ ਕੌਂਸਲ ਪ੍ਰਧਾਨ ਰਸ਼ਮੀ ਰਣਦੇਵ ਅਤੇ ਅਕਾਲੀ ਆਗੂ ਅਤੇ ਸਾਬਕਾ ਪ੍ਰਧਾਨ ਹੇਮੰਤ ਰਣਦੇਵ ਬੌਬੀ ਦੀ ਅਗਵਾਈ ਹੇਠ ਸਵੱਛ ਭਾਰਤ ਮਿਸ਼ਨ ਦੇ ਤਹਿਤ ਕੰਮ ਜੰਗੀ ਪੱਧਰ ਤੇ ਸ਼ੁਰੂ ਕੀਤਾ ਗਿਆ। ਇਸੇ ਤਹਿਤ ਪ੍ਰਾਚੀਨ ਸ਼ਿਵ ਮੰਦਿਰ ਨਜ਼ਦੀਕ ਹੈਪੀ ਮਾਡਲ ਸਕੂਲ ਕੋਲ ਲੱਗੇ ਕੂੜੇ ਦੇ ਡੰਪ ਨੂੰ ਜੇਸੀਬੀ ਮਸ਼ੀਨ ਦੀ ਸਹਾਇਤਾ ਦੇ ਨਾਲ ਸਾਫ ਕਰਵਾਇਆ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਰੋਜ਼ਾਨਾ ਹੀ ਘਰਾਂ ਵਿੱਚੋਂ ਕੂੜਾ ਚੱਕਣ ਵਾਸਤੇ ਡੋਰ ਟੂ ਡੋਰ ਗੱਡੀਆਂ ਭੇਜੀਆਂ ਜਾ ਰਹੀਆਂ ਹਨ। ਆਪਣੇ ਘਰਾਂ ਦਾ ਕੂੜਾ ਉਨ੍ਹਾਂ ਗੱਡੀਆਂ ਵਿੱਚ ਸੁੱਟੋ ਤਾਂ ਜੋ ਸ਼ਹਿਰ ਵਿਚ ਗੰਦਗੀ ਨਾ ਫੈਲ ਸਕੇ। ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੇ ਘਰਾਂ ਦਾ ਕੂੜਾ ਸੜਕਾਂ ਅਤੇ ਚੌਂਕਾਂ ਵਿਚ ਸੁੱਟ ਰਹੇ ਹਨ। ਜਿਸ ਕਰਕੇ ਰੋਜ਼ਾਨਾ ਸਫਾਈ ਕਰਨ ਦੇ ਬਾਵਜੂਦ ਵੀ ਲੋਕਾਂ ਦੁਆਰਾ ਸੁੱਟਿਆ ਜਾ ਰਿਹਾ। ਜਿਸ ਕਾਰਨ ਰਾਹੋਂ ਚ ਗੰਦਗੀ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੂੜੇ ਦੀ ਗੱਡੀ ਤੁਹਾਡੇ ਘਰ ਵਿੱਚੋਂ ਕੂੜਾ ਚੁੱਕਣ ਨਹੀਂ ਆਉਦੀ ਤਾਂ ਇਸ ਦੀ ਜਾਣਕਾਰੀ ਨਗਰ ਕੌਂਸਲ ਦਫਤਰ ਵਿਖੇ ਦਿੱਤੀ ਜਾਵੇ। ਤਾਂ ਜੋ ਤੁਹਾਡੀ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਹੋ ਸਕੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਇਸ ਡੰਪ ਨੂੰ ਸਾਫ ਕਰਵਾਉਣ ਲਈ ਅੱਜ ਪੰਜ ਗੱਡੀਆਂ ਅਤੇ ਟਰੈਕਟਰ ਟਰਾਲੀਆਂ ਜੇਸੀਬੀ ਮਸ਼ੀਨਾਂ ਅਤੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਦੇ ਸਹਿਯੋਗ ਨਾਲ ਮੰਦਰ ਦੇ ਨਜ਼ਦੀਕ ਲੱਗੇ ਡੰਪ ਨੂੰ ਪੂਰੀ ਤਰੀਕੇ ਨਾਲ ਸਾਫ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਨਗਰ ਕੌਂਸਲ ਨੂੰ ਆਪਣਾ ਪੂਰਾ ਸਹਿਯੋਗ ਦਵੋਗੇ ਤਾਂ ਹੀ ਅਸੀਂ ਸ਼ਹਿਰ ਵਿਚ ਸਫਾਈ ਦੇ ਵਿਚ ਨੰਬਰ ਵਨ ਬਣ ਸਕਦੇ ਹਾਂ। ਇਸ ਮੌਕੇ ਵਾਈਸ ਪ੍ਰਧਾਨ ਕੌਂਸਲਰ ਮੋਹਨ ਲਾਲ, ਇੰਸਪੈਕਟਰ ਪ੍ਰੀਤਮ ਸਿੰਘ, ਸਫਾਈ ਇੰਚਾਰਜ ਰਾਜਾ, ਜਗਦੀਪ ਸਿੰਘ, ਕੁਲਬੀਰ ਸਿੰਘ ਖੱਦਰ, ਭਾਜਪਾ ਆਗੂ ਅਰਵਿੰਦ ਜੋਸ਼ੀ ਲਾਲੀ, ਕੌਂਸਲਰ ਮਹਿੰਦਰ ਸਿੰਘ, ਕੌਂਸਲਰ ਐਡਵੋਕੇਟ ਰਣਧੀਰ ਸਿੰਘ, ਬੱਲੀ ਭੰਗਲ, ਉਂਕਾਰ ਸਿੰਘ ਆਦਿ ਹਾਜ਼ਰ ਸਨ।