
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

30 ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਕਾਬੂ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਇੱਕ ਐਕਟਿਵਾ ਸਵਾਰ ਔਰਤ ਨੂੰ 30 ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਔੜ ਵਿਖੇ ਦਰਜ ਮਾਮਲੇ ਅਨੁਸਾਰ ਐੱਸਐੱਚਓ ਸਤਨਾਮ ਸਿੰਘ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਪਿੰਡ ਔੜ ਤੋਂ ਪਿੰਡ ਗਰਚਾ ਤੋ ਹੁੰਦੇ ਹੋਏ ਪਿੰਡ ਬਹਾਦਰਪੁਰ ਅਤੇ ਪਿੰਡ ਗੜ੍ਹਪਧਾਣਾ ਵੱਲ ਨੂੰ ਜਾ ਰਹੇ ਸੀ ਤਾਂ ਪੁਰਾਣੇ ਇੱਟਾ ਵਾਲੇ ਭੱਠੇ ਦੇ ਨਜ਼ਦੀਕ ਸੂਆ ਨਹਿਰ ਪੁਲੀ ’ਤੇ ਪੁੱਜੇ ਤਾਂ ਸਾਹਮਣੇ ਤੋਂ ਇੱਕ ਔਰਤ ਕਾਲੀ ਐਕਟਿਵਾ ’ਤੇ ਪਿੰਡ ਬਹਾਦਰਪੁਰ ਵੱਲੋ ਆਉਂਦੀ ਦਿਖਾਈ ਦਿੱਤੀ, ਜਿਸ ਨੇ ਸਾਹਮਣੇ ਪੁਲਿਸ ਦੀ ਸਰਕਾਰੀ ਗੱਡੀ ਆਉਦੀ ਦੇਖ ਕੇ ਆਪਣੀ ਐਕਟਿਵਾ ਸੂਆ ਨਹਿਰ ਪੁਲੀ ਦੇ ਨਾਲ ਖੱਬੇ ਪਾਸੇ ਰੋਕ ਕੇ ਇਕਦਮ ਇੱਕ ਚਿੱਟੇ ਰੰਗ ਦਾ ਮੌਮੀ ਲ਼ਿਫਾਫਾ ਪੁੱਲੀ ਪਾਸ ਸੁੱਟ ਕੇ ਆਪਣੀ ਐਕਟਿਵਾ ਪਿੱਛੇ ਨੂੰ ਮੋੜਨ ਲੱਗੀ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਉਸ ਔਰਤ ਨੂੰ ਕਾਬੂ ਕਰ ਕੇ ਉਸ ਦਾ ਨਾਮ ਪਤਾ ਪੁੱਛਿਆ। ਉਸ ਨੇ ਆਪਣਾ ਨਾਮ ਹਰਜਿੰਦਰ ਪਾਲ ਕੌਰ ਪੁੱਤਰੀ ਦੀਦਾਰ ਸਿੰਘ ਵਾਸੀ ਗੜ੍ਹਪਧਾਣਾ ਦੱਸਿਆ। ਉਸ ਵੱਲੋ ਸੁੱਟੇ ਚਿੱਟੇ ਰੰਗ ਦੇ ਲਿਫਾਫੇ ਵਿਚੋਂ 30 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਣ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।