- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਕਾਬੂ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਇਕ ਔਰਤ ਨੂੰ 2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਐੱਸਐੱਚਓ ਵਰਿੰਦਰ ਕੁਮਾਰ ਨੇ ਦੱਸਿਆ ਕਿ ਏਐੱਸਆਈ ਸੰਜੀਵ ਕੁਮਾਰ ਨੇ ਸਮੇਤ ਸਾਥੀਆਂ ਦੇ ਗਸ਼ਤ-ਬਾ-ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲਾਂ ਦੇ ਸੰਬੰਧ ਵਿਚ ਚੌਕੀ ਜਾਡਲਾ ਤੋਂ ਹੁੰਦੇ ਹੋਏ ਰਾਹੋਂ ਰੋਡ ਪਰ ਜਾ ਰਹੇ ਸੀ। ਜਦੋਂ ਨੇੜੇ ਪਿੰਡ ਸਹਾਬਪੁਰ ਮੋੜ ਤੋਂ ਮੁੜ ਕੇ ਪਿੰਡ ਸਹਾਬਪੁਰ ਸਾਈਡ ਨੂੰ ਕਰੀਬ 150 ਮੀਟਰ ਅੱਗੇ ਗਏ ਤਾਂ ਪਿੰਡ ਸਹਾਬਪੁਰ ਸਾਈਡ ਨੂੰ ਇੱਕ ਔਰਤ ਆਪਣੇ ਖੱਬੇ ਹੱਥ ਪਿੰਡ ਵੱਲ ਜਾ ਰਹੀ ਸੀ। ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਘਬਰਾ ਕੇ ਆਪਣੇ ਖੱਬੇ ਹੱਥ ਵਿਚ ਫੜੀ ਕੋਈ ਪਾਰਦਰਸ਼ੀ ਲ਼ਿਫਾਫੀ ਯਕਦਮ ਹੇਠਾਂ ਸੁੱਟ ਦਿੱਤੀ ਤੇ ਘਬਰਾਉਦੀ ਹੋਈ ਅੱਗੇ ਨੂੰ ਚੱਲ ਪਈ। ਜਿਸ ਨੂੰ ਸ਼ੱਕ ਦੀ ਬਿਨਾਹ ਪਰ ਗੱਡੀ ਰੁਕਵਾ ਕੇ ਗੱਡੀ ਵਿਚੋਂ ਉਤਰ ਕੇ ਲੇਡੀ ਕਾਂਸਟੇਬਲ ਪੱਲਵੀ ਸ਼ਰਮਾ ਦੀ ਮੱਦਦ ਨਾਲ ਕਾਬੂ ਕਰਕੇ ਨਾਂਅ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਜੋਤੀ ਪਤਨੀ ਕਰਨਜੀਤ ਵਾਸੀ ਸਾਂਸੀ ਕਲੋਨੀ ਲੰਗੜੋਆ ਦੱਸਿਆ।।ਜਿਸ ਪਾਸੋਂ ਸੁੱਟੀ ਲਿਫਾਫੀ ਦੀ ਤਲਾਸ਼ੀ ਦੌਰਾਨ 2 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।