2 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਕਾਬੂ 2 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਕਾਬੂ
Publish Date: Fri, 04 Sep 2026 04:53 PM (IST)
Updated Date: Fri, 04 Sep 2026 04:55 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਇੱਕ ਔਰਤ ਨੂੰ 2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਨਰਿੰ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਨਵਾਂਸ਼ਹਿਰ ਤੋਂ ਗੜ੍ਹਸ਼ੰਕਰ ਬਾਈਪਾਸ ਹੁੰਦੇ ਹੋਏ ਮਹਿੰਦੀਪੁਰ ਪੁਲ ਲਾਗੇ ਪੁੱਜੇ ਤਾਂ ਬਲਾਚੌਰ ਸਾਈਡ ਨੂੰ ਮੁੜਦੇ ਸਾਰ ਸੜਕ ਦੇ ਸੱਜੇ ਖੱਬੇ ਪਾਸੇ ਇੱਕ ਔਰਤ ਖੜ੍ਹੀ ਦਿਖਾਈ ਦਿੱਤੀ। ਜਿਸ ਨੇ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਨੂੰ ਦੇਖ ਕੇ ਘਬਰਾ ਕੇ ਆਪਣੇ ਖੱਬੇ ਹੱਥ ਵਿਚ ਫੜੀ ਇੱਕ ਪਾਰਦਰਸ਼ੀ ਵਜਨਦਾਰ ਲਿਫਾਫੀ ਨੇੜੇ ਘਾਹ ਫੂਸ ਵਿਚ ਸੁੱਟ ਦਿੱਤੀ ਤਾਂ ਉਸ ਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਭੀਰੋ ਪਤਨੀ ਸੁੱਖਾ ਵਾਸੀ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਦੱਸਿਆ। ਉਸ ਵੱਲੋਂ ਸੱਟੀ ਪਾਰਦਰਸ਼ੀ ਲਿਫਾਫੀ ਵਿਚੋਂ 2 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। - 30 ਗ੍ਰਾਮ ਹੈਰੋਇਨ ਤੇ 15 ਨਸ਼ੇ ਦੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਕਾਬੂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ 30 ਗ੍ਰਾਮ ਹੈਰੋਇਨ ਅਤੇ 15 ਨਸ਼ੇ ਦੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਬੰਗਾ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਬੰਗਾ ਤੋਂ ਪਿੰਡ ਖਟਕੜ ਕਲਾਂ ਤੋਂ ਹੁੰਦੇ ਹੋਏ ਆਦਰਸ਼ ਸਕੂਲ ਥਾਂਦੀਆ ਤੋਂ ਪਿੰਡ ਥਾਦੀਆ ਵੱਲ ਨੂੰ ਜਾ ਰਹੇ ਸੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਮੋਟਰਸਾਈਕਲ ’ਤੇ ਆਉਂਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਦੇਖ ਕੇ ਘਬਰਾ ਕੇ ਇਕਦਮ ਆਪਣੇ ਮੋਟਰਸਾਈਕਲ ਨੂੰ ਪਿੱਛੇ ਨੂੰ ਮੋੜਨ ਲੱਗਾ ਤਾਂ ਮੋਟਰਸਾਈਕਲ ਅਚਾਨਕ ਬੰਦ ਹੋ ਗਿਆ। ਸਾਥੀ ਕਰਮਚਾਰੀਆਂ ਨੇ ਸ਼ਕੀ ਵਿਅਕਤੀ ਨੂੰ ਕਾਬੂ ਕਰ ਕੇ ਨਾਂ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਕੁਲਵੰਤ ਰਾਮ ਉਰਫ ਸੋਨੂੰ ਪੁੱਤਰ ਪਰਮਜੀਤ ਵਾਸੀ ਥਾਂਦੀਂਆਂ ਦੱਸਿਆ। ਪੁਲਿਸ ਨੇ ਕਥਿਤ ਮੁਲਜ਼ਮ ਤੋਂ ਉਸ ਦੇ ਮੋਟਰਸਾਈਕਲ ਦੇ ਹੈਂਡਲ ਨਾਲ ਟੰਗੇ ਕਾਲੇ ਰੰਗ ਦੇ ਲਿਫਾਫਾ ਬਾਰੇ ਪੁੱਛਿਆ ਤਾਂ ਉਸ ਵਿਚੋਂ 30 ਗ੍ਰਾਮ ਹੈਰੋਇਨ ਅਤੇ 15 ਨਸ਼ੇ ਦੀਆਂ ਗੋਲੀਆਂ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।