ਬਾਗੋਵਾਲ ’ਚ ਸਾਲਾਨਾ ਛਿੰਝ ਮੇਲਾ ਕਰਵਾਇਆ ਤਸਵੀਰ ਸਮੇਤ--ਬਾਗੋਵਾਲ ਵਿਖੇ ਸਲਾਨਾ ਛਿੰਝ ਮੇਲਾ ਕਰਵਾਇਆ
Publish Date: Tue, 08 Sep 2026 06:43 PM (IST)
Updated Date: Tue, 08 Sep 2026 06:46 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿੰਡ ਬਾਗੋਵਾਲ ਵਿਖੇ ਸਾਲਾਨਾ ਸ਼੍ਰੀ ਗੁੱਗਾ ਜਾਹਰ ਵੀਰ ਜੀ ਨੂੰ ਸਮਰਪਿਤ ਛਿੰਝ ਮੇਲਾ ਕਰਵਾਇਆ। ਜਿਸ ਦਾ ਉਦਘਾਟਨ ਡੇਰਾ ਬਾਓੜੀ ਸਾਹਿਬ ਦੇ ਗੱਦੀ ਨਸ਼ੀਨ ਸੁਆਮੀ ਦਿਆਲ ਦਾਸ ਅਤੇ ਸੁਆਮੀ ਉਤਮ ਦਾਸ ਨੇ ਕੀਤਾ। ਛਿੰਝ ਮੇਲੇ ਦੇ ਮੁੱਖ ਪ੍ਰਬੰਧਕ ਰਵੀਵਿੰਦਰ ਸਿੰਘ ਚੇਚੀ, ਠੇਕੇਦਾਰ ਧਰਮਵੀਰ ਬਜਾੜ ਅਤੇ ਪੈਨੀ ਪਹਿਲਵਾਨ ਦੀ ਦੇਖ-ਰੇਖ ਹੇਠ ਕਰਵਾਏ ਇਸ ਕੁਸ਼ਤੀ ਦੰਗਲ ਵਿਚ ਕੁਮੈਂਟਰੀ ਨੌਜਵਾਨ ਚੇਤਨ ਜਲਾਲਪੁਰ ਅਤੇ ਸੋਢੀ ਟਿੱਬਾ ਨੰਗਲ ਨੇ ਹਾਸ ਵਿਅੰਗ ਅੰਦਾਜ ਵਿਚ ਬਾਖੂਬੀ ਨਿਭਾਈ। ਦਰਸ਼ਕਾਂ ਨੂੰ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਆਏ ਲਗਭਗ 250 ਨਾਮਵਰ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ। ਪਟਕੇ ਦੀ ਕੁਸ਼ਤੀ ਭਾਰਤ ਦੇ ਪ੍ਰਸਿੱਧ ਪਹਿਲਵਾਨ ਸ਼ੇਰਾ ਗੁੱਜਰ ਨੇ ਭੋਲਾ ਦਿੱਲੀ ਨੂੰ ਹਰਾ ਕੇ ਪਹਿਲੀ ਝੰਡੀ ’ਤੇ ਕਬਜ਼ਾ ਕੀਤਾ ਅਤੇ ਮੁੱਖ ਇਨਾਮ ਜੀਪ ਜਿੱਤੀ। ਦੂਜੀ ਝੰਡੀ ਸਪਲੈਂਡਰ ਭੁਪਿੰਦਰ ਅਜਨਾਲਾ ਅਤੇ ਪ੍ਰਿੰਸ ਕੋਹਲੀ ਨਾਲ ਮੁਕਾਬਲਾ ਬਰਾਬਰ ਰਿਹਾ। ਦੋਵੇਂ ਪਹਿਲਵਾਨਾਂ ਨੂੰ ਸਾਂਝੇ ਤੌਰ ’ਤੇ ਤੌਰ ’ਤੇ ਬੁਲੇਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ। ਤੀਜੀ ਝੰਡੀ ਜੋਟੀ ਗੁੱਜਰ ਨੇ ਚਾਂਦੀ ਗੁੱਜਰ ਨੂੰ ਚਿੱਤ ਕਰ ਕੇ ਸਪਲੈਂਡਰ ਮੋਟਰਸਾਈਕਲ ਆਪਣੇ ਨਾਮ ਕੀਤਾ। ਸਪੈਸ਼ਲ ਕੁਸ਼ਤੀਆਂ ਦੇ ਜੇਤੂ ਪਹਿਲਵਾਨਾਂ ਨੂੰ ਇਨਾਮ ਵਜੋਂ ਮੁੰਦਰੀਆਂ ਦਿੱਤੀਆਂ। ਵਰਣਨਯੋਗ ਹੈ ਕਿ ਮਹਿੰਦਰਾ ਜੀਪ, ਬੁਲੇਟ ਮੋਟਰਸਾਈਕਲ ਅਤੇ ਦੋ ਸਪਲੈਂਡਰ ਮੋਟਰਸਾਈਕਲ ਵੱਡੇ ਇਨਾਮ ਪ੍ਰਧਾਨ ਰਵੀਇੰਦਰ ਸਿੰਘ ਚੇਚੀ ਅਤੇ ਠੇਕੇਦਾਰ ਧਰਮਵੀਰ ਬਜਾੜ ਵੱਲੋਂ ਦਿੱਤੇ ਗਏ। ਸੋਨੇ ਦੀ ਮੁੰਦਰੀ ਨਸੀਬ ਖੇਪੜ, ਦੂਜੀ ਮੁੰਦਰੀ ਸੁਭਾਸ਼ ਬਜਾੜ ਵੱਲੋਂ ਦਿੱਤੀ ਗਈ। ਨਿਪਾਲੀ ਦੇਵਾ ਥਾਪਾ ਦੀ ਕੁਸ਼ਤੀ ਸੋਨੂੰ ਹਰਿਆਣਾ ਨਾਲ ਹੋਈ, ਜਿਸ ਵਿਚ ਦੇਵਾ ਥਾਪਾ ਨੇ ਸੋਨੂੰ ਹਰਿਆਣਾ ਨੂੰ ਢਾਅ ਕੇ ਜਿੱਤ ਪ੍ਰਾਪਤ ਕੀਤੀ। ਦੇਵਾ ਥਾਪਾ ਨੂੰ 31000 ਰੁਪਏ ਦੀ ਨਗਦ ਰਾਸ਼ੀ ਨਾਲ ਰਾਜੂ ਐਂਡ ਬ੍ਰਦਰਜ਼ ਮਨਸ਼ਾ ਰਾਮ ਫਿਲਿੰਗ ਸਟੇਸ਼ਨ ਕਾਠਗੜ੍ਹ ਵਾਲਿਆਂ ਨੇ ਸਨਮਾਨਿਤ ਕੀਤਾ। ਛਿੰਝ ਮੇਲੇ ਦੌਰਾਨ ਸਿਆਸੀ, ਸਮਾਜਿਕ ਆਗੂਆਂ ਅਤੇ ਖੇਡ ਪ੍ਰੇਮੀਆਂ ਨੇ ਆਪਣੀ ਹਾਜ਼ਰੀ ਲੁਆਈ, ਜਿਸ ਵਿਚ ਆਪ ਆਗੂ ਅਸ਼ੋਕ ਕਟਾਰੀਆ ਨਾਲ ਨੰਬਰਦਾਰ ਜਸਵੀਰ ਸਿੰਘ ਘੁੰਮਣ ਬਲਾਕ ਪ੍ਰਧਾਨ, ਸੇਵਾਮੁਕਤ ਬ੍ਰਿਗੇ. ਰਾਜ ਕੁਮਾਰ ਚੇਅਰਮੈਨ ਗੁਜਰ ਵੈੱਲਫੇਅਰ ਬੋਰਡ ਪੰਜਾਬ, ਕਾਬਲ ਸਿੰਘ ਚੇਚੀ ਕਾਠਗੜ੍ਹ, ਅਮਨ ਚੇਚੀ ਕਾਠਗੜ੍ਹ, ਸਤਨਾਮ ਜਲਾਲਪੁਰ ਸਾਬਕਾ ਜ਼ਿਲ੍ਹਾ ਪ੍ਰਧਾਨ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੰਜੀਵ ਚੇਚੀ, ਰਾਮ ਸ਼ਾਹ ਸੂਰਾਪੁਰ ਵਾਇਸ ਚੇਅਰਮੈਨ ਪੀਏਡੀਬੀ ਬਲਾਚੌਰ, ਲਾਡੀ ਰਾਣਾ ਪ੍ਰਧਾਨ ਨਗਰ ਕੌਂਸਲ ਬਲਾਚੌਰ, ਐੱਮਸੀ ਬਿੱਟੂ ਬਜਾੜ ਬਲਾਚੌਰ, ਸ਼ੌਂਕੀ ਨਾਥ ਭੂੰਬਲਾ ਬਲਾਕ ਪ੍ਰਧਾਨ, ਰਿੰਕੂ ਭੂੰਬਲਾ ਆਪ ਸਰਗਰਮ ਵਰਕਰ ਸੂਰਾਪੁਰ, ਗੁਰਪ੍ਰੀਤ ਗੁਜਰ ਅਕਾਲੀ ਆਗੂ, ਸਤਨਾਮ ਸਿੰਘ ਰਾਜੂ ਮਾਜਰਾ ਅਕਾਲੀ ਆਗੂ, ਸਾਬਕਾ ਸਰਪੰਚ ਸੁਰਜੀਤ ਕੋਹਲੀ, ਸੇਠੀ ਸਰਪੰਚ ਥੋਪੀਆ ਹਲਕਾ ਇੰਚਾਰਜ ਪੁਨਰ ਸੁਰਜੀਤ ਅਕਾਲੀ ਦਲ, ਚੇਤਨ ਚੌਧਰੀ, ਰਾਜ ਸਭਾ ਮੈਂਬਰ ਸੁਰਿੰਦਰ ਨਾਗਰ, ਜ਼ਿਲ੍ਹਾ ਭਾਜਪਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ, ਸੋਨੂੰ ਭਾਟੀਆ, ਪਾਲੀ ਪ੍ਰਧਾਨ ਭਾਜਪਾ, ਕਾਂਗਰਸ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਵਿਕੀ ਚੌਧਰੀ ਕਾਠਗੜ੍ਹ, ਪੰਜਾਬੀ ਫਿਲਮ ਅਦਾਕਾਰ ਹੌਬੀ ਧਾਲੀਵਾਲ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ। ਮੇਲੇ ਨੂੰ ਸਫ਼ਲ ਬਣਾਉਣ ਵਿਚ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਜਿਨ੍ਹਾਂ ਵਿਚ ਰਵੀਇੰਦਰ ਸਿੰਘ ਚੇਚੀ, ਠੇਕੇਦਾਰ ਸੁਰਿੰਦਰ ਬਜਾੜ, ਚੌਧਰੀ ਰਾਮ ਦਾਸ ਖੇਪੜ, ਰਾਜੂ ਖੇਪੜ ਐਂਡ ਬ੍ਰਦਰਜ਼, ਠੇਕੇਦਾਰ ਧਰਮਵੀਰ ਬਜਾੜ, ਠੇਕੇਦਾਰ ਵਿਪਨ ਬਜਾੜ, ਨਰੇਸ਼ ਬਜਾੜ, ਬਲਰਾਮ ਬਜਾੜ ਸਾਬਕਾ ਸਰਪੰਚ, ਨੰਬਰਦਾਰ ਸੁਖਦੇਵ ਖੇਪੜ ਕਾਲਾ, ਮਦਨ ਖੇਪੜ, ਅਵਿਨਾਸ਼ ਚੇਚੀ, ਠੇਕੇਦਾਰ ਕਾਲਾ, ਰਾਜ ਕੁਮਾਰ ਬਜਾੜ, ਹਰਵੰਸ ਲਾਲ, ਵਿਜੇ ਭੁੰਬਲਾ, ਸੇਠੀ ਭੁੰਬਲਾ, ਸਤਪਾਲ ਭੁੰਬਲਾ ਬੀਜਾਂ ਵਾਲਾ, ਠੇਕੇਦਾਰ ਤੀਰਥ ਰਾਮ ਭੂੰਬਲਾ, ਸ਼ੰਮੀ ਖੇਪੜ, ਮਹਿੰਦਰ ਪਾਲ ਭੁੰਬਲਾ, ਪ੍ਰਧਾਨ ਰਾਮ ਸ਼ਾਹ ਭੁੰਬਲਾ, ਹਨੀ ਭੂੰਬਲਾ, ਸ਼ੇਖਰ ਭੂੰਬਲਾ, ਸੁਰਜੀਤ ਚੇਲਾ, ਬਾਬੂ ਚੇਲਾ ਅਤੇ ਸਮੂਹ ਨਗਰ ਵਾਸੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਵਾਮੀ ਦਿਆਲ ਦਾਸ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਅਤੇ ਪਹਿਲਵਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।