ਪਤੀ ਨਾਲ ਬਹਿਸ ਮਗਰੋਂ ਪਤਨੀ ਨੇ ਛੱਡਿਆ ਘਰ ਪਤੀ ਨਾਲ ਬਹਿਸ ਮਗਰੋਂ ਪਤਨੀ ਨੇ ਛੱਡਿਆ ਘਰ
Publish Date: Tue, 04 Aug 2026 07:25 PM (IST)
Updated Date: Tue, 04 Aug 2026 07:28 PM (IST)
- ਦੁਬਈ ਤੋਂ ਵਾਪਸ ਪਰਤੇ ਪਤੀ ਮੁਖਤਿਆਰ ਨੇ ਪੁੱਤਰ ਹਰਮਨ ਨਾਲ ਕੀਤੀ ਪਤਨੀ ਪ੍ਰੀਤੀ ਦੀ ਭਾਲ ਸ਼ੁਰੂ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਦੁਬਈ ’ਚ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਅਤੇ ਖੁਸ਼ਹਾਲ ਜੀਵਨ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਕਰਨ ਗਏ ਪਿੰਡ ਹੱਪੋਵਾਲ ਦੇ ਵਸਨੀਕ ਮੁਖਤਿਆਰ ਨੇ ਦੁਬਈ ਤੋਂ ਵਾਪਸ ਆਉਣ ਉਪਰੰਤ ਆਪਣੀ ਲਾਪਤਾ ਪਤਨੀ ਪ੍ਰੀਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਖਤਿਆਰ ਨੇ ਦੱਸਿਆ ਕਿ ਵਟਸਐਪ ’ਤੇ ਪ੍ਰੀਤੀ ਨਾਲ ਹੋ ਰਹੀ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਸੀ ਕਿ ਉਹ ਨਵਾਂਸ਼ਹਿਰ ਦੇ ਵਿਸ਼ਾਲ ਮੈਗਾ ਮਾਰਟ ਵਿਖੇ ਰੱਖੜੀ ਅਤੇ ਹੋਰ ਸਾਮਾਨ ਦੀ ਸ਼ਾਪਿੰਗ ਕਰਨ ਜਾ ਰਹੀ ਹੈ। ਪਰ ਗਰਮੀ ਜ਼ਿਆਦਾ ਹੋਣ ਕਾਰਨ ਮੁਖਤਿਆਰ ਵੱਲੋਂ ਪ੍ਰੀਤੀ ਨੂੰ ਸ਼ਾਪਿੰਗ ਲਈ ਨਾ ਜਾਣ ਦੀ ਗੱਲ ਆਖੀ ਸੀ। ਜਿਸ ਤੋਂ ਨਾਰਾਜ਼ ਹੋ ਕੇ ਪ੍ਰੀਤੀ ਘਰ ਵਿਚ ਆਪਣੇ 6 ਸਾਲਾ ਬੱਚੇ ਹਰਮਨ ਨੂੰ ਛੱਡ ਕੇ ਕਿਸੇ ਨੂੰ ਵੀ ਬਿਨਾਂ ਦੱਸੇ ਅਤੇ ਵਟਸਐੱਪ ’ਤੇ ਮੈਸੇਜ ਕਰ ਕੇ ਘਰ ਛੱਡ ਕੇ ਚਲੀ ਗਈ ਹੈ। ਮੁਖਤਿਆਰ ਨੇ ਜਦੋਂ ਪ੍ਰੀਤੀ ਦੀ ਭੈਣ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪ੍ਰੀਤੀ ਘਰ ਵਿਚ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਦਾ ਫੋਨ ਚੁੱਕ ਰਹੀ ਹੈ ਅਤੇ ਨਾ ਹੀ ਉਹ ਆਪਣੇ ਪੇਕੇ ਪਿੰਡ ਸਰਹਾਲਾ ਆਈ ਹੋਈ ਹੈ। ਇੰਨੀ ਗੱਲ ਦਾ ਪੱਤਾ ਚਲਦਿਆਂ ਮੁਖਤਿਆਰ ਨੇ ਦੁਬਈ ਤੋਂ ਵਾਪਸੀ ਦੀ ਟਿਕਟ ਕਟਵਾ ਕੇ ਆਪਣੇ ਪਿੰਡ ਪੁੱਜ ਦਿਆਂ ਪ੍ਰੀਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਖਤਿਆਰ ਨੇ ਦੱਸਿਆ ਕਿ ਉਸ ਨੇ ਇਸ ਬਾਰੇ ਪੁਲਿਸ ਕੋਲ ਵੀ ਪ੍ਰੀਤੀ ਦੀ ਭਾਲ ਕਰਨ ਸਬੰਧੀ ਦਰਖਾਸਤ ਦੇ ਦਿੱਤੀ ਹੈ। ਪੁਲਿਸ ਵੱਲੋਂ ਵੀ ਉਸ ਦੀ ਬਣਦੀ ਮਦਦ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਮੁਖਤਿਆਰ ਨੇ ਦੱਸਿਆ ਕਿ ਉਹ ਵਾਰ ਵਾਰ ਪ੍ਰੀਤੀ ਨੂੰ ਕਾਲ ਕਰ ਰਿਹਾ ਹੈ ਅਤੇ ਉਸ ਦੇ ਬੈਕ ਕਾਲ ਦੀ ਉਡੀਕ ਕਰ ਰਿਹਾ ਹੈ ਤਾਂ ਜੋ ਪ੍ਰੀਤੀ ਬਾਰੇ ਸਹੀ ਪਤਾ ਚੱਲ ਸਕੇ। ਮੁਖਤਿਆਰ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 8 ਸਾਲ ਹੋ ਗਏ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹ ਪ੍ਰੀਤੀ ਨੂੰ ਕਿਸੇ ਧਾਰਮਿਕ, ਸਮਾਜਿਕ ਥਾਂ ਤੇ ਦੇਖਣ ਤਾਂ ਇਸ ਦੀ ਜਾਣਕਾਰੀ ਉਨ੍ਹਾਂ ਨੂੰ ਜਾਂ ਪੁਲਿਸ ਨੂੰ ਦੇਣ ਤਾਂ ਜੋ ਪ੍ਰੀਤੀ ਨੂੰ ਵਾਪਸ ਘਰ ਲਿਆਂਦਾ ਜਾ ਸਕੇ।