- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ ਹਾਦਸੇ ਦੌਰਾਨ ਸਕੂਟਰੀ ਸਵਾਰ ਇਕ ਵਿਅਕਤੀ ਦੇ ਗੰਭੀਰ ਸੱਟਾਂ ਲੱਗਣ ਤੇ ਉਸ ਦੀ ਪਤਨੀ ਦੀ ਮੌਸੜਕ ਹਾਦਸੇ ਦੌਰਾਨ ਸਕੂਟਰੀ ਸਵਾਰ ਇਕ ਵਿਅਕਤੀ ਦੇ ਗੰਭੀਰ ਸੱਟਾਂ ਲੱਗਣ ਤੇ ਉਸ ਦੀ ਪਤਨੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ

ਸੰਦੀਪ ਬੈਂਸ, ਨਵਾਂਸ਼ਹਿਰ : ਸੜਕ ਹਾਦਸੇ ਦੌਰਾਨ ਸਕੂਟਰੀ ਸਵਾਰ ਇਕ ਵਿਅਕਤੀ ਦੇ ਗੰਭੀਰ ਸੱਟਾਂ ਲੱਗਣ ਤੇ ਉਸ ਦੀ ਪਤਨੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਥਾਣਾ ਅੌੜ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ ਵਿਚ ਭੂਪਿੰਦਰ ਪਾਲ ਵਾਸੀ ਪਿੰਡ ਬਛੌੜੀ ਥਾਣਾ ਸਦਰ ਬਲਾਚੌਰ ਨੇ ਦੱਸਿਆ ਕਿ ਲੰਘੀ 20 ਸਤੰਬਰ ਨੂੰ ਉਸ ਦਾ ਭਰਾ ਜਸਵਿੰਦਰ ਪਾਲ ਆਪਣੀ ਪਤਨੀ ਸ਼ਕੁੰਤਲਾ ਰਾਣੀ ਨਾਲ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਲੁਧਿਆਣੇ ਤੋਂ ਆਪਣੇ ਪਿੰਡ ਬਛੌੜੀ ਨੂੰ ਜਾ ਰਹੇ ਸਨ ਅਤੇ ਉਹ ਵੀ ਉਨਾਂ੍ਹ ਦੇ ਪਿੱਛੇ ਪਿੱਛੇ ਆਪਣੀ ਸਕੂਟਰੀ 'ਤੇ ਜਾ ਰਿਹਾ ਸੀ। ਜਦੋਂ ਉਹ ਕਸਬਾ ਅੌੜ ਪੁੱਜੇ ਤਾਂ ਫਿਲੌਰ ਵਲੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਨੰਬਰੀ ਪੀਬੀ 07- ਬੀਜ਼ੈਡ- 9346 ਦੇ ਡਰਾਈਵਰ ਨੇ ਅਣਗਹਿਲੀ ਨਾਲ ਉਸ ਦੇ ਭਰਾ ਜਸਵਿੰਦਰ ਪਾਲ ਦੀ ਸਕੂਟਰੀ ਨੂੰ ਫੇਟ ਮਾਰ ਦਿੱਤੀ। ਜਿਸ ਨਾਲ ਉਸ ਦਾ ਭਰਾ ਤੇ ਭਰਜਾਈ ਸੜਕ 'ਤੇ ਡਿੱਗ ਗਏ। ਗੰਭੀਰ ਸੱਟਾਂ ਲੱਗਣ ਕਾਰਨ ਐਂਬੂਲੈਂਸ ਦਾ ਪ੍ਰਬੰਧ ਕਰ ਕੇ ਜਸਵਿੰਦਰ ਪਾਲ ਅਤੇ ਉਸ ਦੀ ਪਤਨੀ ਸ਼ਕੁੰਤਲਾ ਰਾਣੀ ਨੂੰ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਲਿਜਾ ਰਹੇ ਸੀ ਤਾਂ ਸ਼ਕੁੰਤਲਾ ਰਾਣੀ ਦੀ ਰਸਤੇ ਵਿਚ ਹੀ ਮੌਤ ਹੋ ਗਈ ਅਤੇ ਜਸਵਿੰਦਰ ਪਾਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਟਿੱਪਰ ਚਾਲਕ ਦੀ ਪਛਾਣ ਰਾਜੀਵ ਕੁਮਾਰ ਵਾਸੀ ਪਿੰਡ ਗੋਂਦਪੁਰ ਬਨੇੜਾ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ ਜੋ ਮੌਕੇ ਤੋਂ ਫਰਾਰ ਹੋ ਗਿਆ ਹੈ। ਏਐੱਸਆਈ ਸੁਰਿੰਦਰ ਪਾਲ ਵੱਲੋਂ ਮੁਲਜ਼ਮ ਰਾਜੀਵ ਕੁਮਾਰ ਉਕਤ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ।