ਜਦੋਂ ਸੁਖਬੀਰ ਬਾਦਲ ਦੇ ਪ੍ਰੈਸ ਵਾਰਤਾ ਨਾ ਕਰਨ ਤੇ ਪੱਤਰਕਾਰਾਂ ਨੇ ਜਤਾਇਆ ਰੋਸ ਜਦੋੰ ਸੁਖਬੀਰ ਸਿੰਘ ਬਾਦਲ ਦੇ ਪ੍ਰੈਸ ਵਾਰਤਾ ਨਾ ਕਰਨ ਤੇ ਪੱਤਰਕਾਰਾਂ ਨੇ ਜਤਾਇਆ ਰੋਸ
Publish Date: Thu, 19 Nov 2026 05:20 PM (IST)
Updated Date: Thu, 19 Nov 2026 05:22 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ ਨੇ ਦੱਸਿਆ ਕਿ ਅੱਜ ਸੁਖਬੀਰ ਸਿੰਘ ਬਾਦਲ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਵਾਂਸ਼ਹਿਰ ਚ ਡੀਈਓ ਸਾਹਿਬ ਨੇ ਬੱਚਿਆਂ ਨੂੰ ਸ਼ਗੂਨ ਅਤੇ ਆਸ਼ੀਰਵਾਦ ਦੇਣ ਆਏ ਸਨ। ਕਿਉਂ ਕਿ ਉਹ ਉਨ੍ਹਾਂ ਦੇ ਵਿਆਹ ਸਮਾਗਮ ਵਿਚ ਸੱਦਣ ਦੇ ਬਾਵਜੂਦ ਨਹੀਂ ਪੁੱਜ ਸਕੇ ਸਨ। ਪਰਿਵਾਰ ਨੂੰ ਮਿਲਣ ਉਪਰੰਤ ਕਾਹਲੀ ਕਾਹਲੀ ਵਿਚ ਉਨ੍ਹਾਂ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਿਸੇ ਜ਼ਰੂਰੀ ਮੀਟਿੰਗ ਵਿਚ ਜਾਣਾ ਪੈ ਗਿਆ ਹੈ। ਜਿਸ ਕਾਰਨ ਉੁਹ ਪ੍ਰੈੱਸ ਦੇ ਮੁਖਾਤਿਬ ਨਹੀਂ ਹੋ ਸਕੇ। ਪੱਤਰਕਾਰਾਂ ਨੂੰ ਸ਼ਾਂਤ ਕਰਦਿਆਂ ਸੁਖਦੀਪ ਸਿੰਘ ਸ਼ੁਕਾਰ ਨੇ ਕਿਹਾ ਕਿ ਉਹ ਆਪਣੇ ਵੱਲੋਂ ਪ੍ਰੈੱਸ ਤੋਂ ਮੁਆਫੀ ਮੰਗਦੇ ਹਨ ਕਿ ਉਹ ਅੱਜ ਪੱਤਰਕਾਰਾਂ ਦੀ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਨਹੀਂ ਕਰਵਾ ਸਕੇ। ਉਧਰ ਪੱਤਰਕਾਰਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਜੇ ਬਾਦਲ ਸਾਹਿਬ ਨੇ ਪ੍ਰੈਸ ਨੂੰ ਨਹੀਂ ਮਿਲਣਾ ਸੀ ਤਾਂ ਤੁਸੀ ਸਾਨੂੰ ਸੱਦਣਾ ਹੀ ਨਹੀਂ ਸੀ। ਪੱਤਰਕਾਰਾਂ ਨੇ ਇਹ ਵੀ ਗਿਲ੍ਹਾ ਕੀਤਾ ਕਿ ਹਲਕਾ ਇੰਚਾਰਜ ਨੂੰ ਆਪ ਅੱਗੇ ਹੋ ਕੇ ਬਾਦਲ ਸਾਹਿਬ ਨੂੰ ਆਖ ਕੇ ਪ੍ਰੈੱਸ ਵਾਰਤਾ ਲਈ ਮਨਾਉਣਾ ਚਾਹੀਦਾ ਸੀ ਪਰ ਉਹ ਕੁੱਝ ਨਹੀਂ ਬੋਲੇ। ਜਿਸ ਕਾਰਨ ਉਨ੍ਹਾਂ ਨੂੰ ਇਸ ਤੇ ਇਤਰਾਜ ਹੈ। ਜਦਕਿ ਸੁਖਦੀਪ ਸਿੰਘ ਸ਼ੁਕਾਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੀ ਕੋਸ਼ਿਸ਼ ਕੀਤੀ ਪਰ ਵੱਡੇ ਲੀਡਰਾਂ ਦੇ ਜ਼ਰੂਰੀ ਪ੍ਰੋਗਰਾਮਾਂ ਕਾਰਨ ਤਬਦੀਲੀਆਂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਤਾਂ ਕੋਸ਼ਿਸ਼ ਕੀਤੀ ਸੀ ਪਰ ਉਹ ਸਫਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਅੱਗੇ ਤੋਂ ਖਿਆਲ ਰੱਖਾਂਗੇ ਕਿ ਅਜਿਹਾ ਕੁੱਝ ਨਾ ਹੋਵੇ।