
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਦਾ ਸਿੰਘਪੁਰ ਵਿਖੇ ਸਵਾਗਤ

ਹਰਦੀਪ ਚੌਧਰੀ ਪੰਜਾਬੀ ਜਾਗਰਣ, ਪੋਜੇਵਾਲ ਸਰਾਂ : ਪਿੰਡ ਸਿੰਘਪੁਰ ਵਿਖੇ ਸਤਿਗੁਰੂ ਭੂਰੀ ਵਾਲੇ ਸਵਾਮੀ ਚੇਤਨਾ ਨੰਦ ਆਚਾਰੀਆ ਮਹਾਰਾਜ ਨੇ ਪਹੁੰਚ ਕੇ ਸੰਗਤ ਨੂੰ ਦਰਸ਼ਨ ਅਤੇ ਆਸ਼ੀਰਵਾਦ ਦਿੱਤਾ। ਸਮੂਹ ਸੰਗਤ ਵੱਲੋਂ ਬੜੀ ਸ਼ਰਧਾ, ਪਿਆਰ ਅਤੇ ਉਤਸ਼ਾਹ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਤਿਗੁਰੂ ਚੌਧਰੀ ਰਾਮ ਦਾਸ, ਓਮ ਪ੍ਰਕਾਸ਼ ਓਮੀ ਅਤੇ ਚੇਚੀ ਪਰਿਵਾਰ ਦੇ ਗ੍ਰਹਿ ਵਿਖੇ ਵੀ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਨੂੰ ਆਸ਼ੀਰਵਾਦ ਦਿੱਤਾ। ਇਸ ਦੌਰਾਨ ਓਮ ਪ੍ਰਕਾਸ਼ ਚੇਚੀ ਵੱਲੋਂ ਪਿੰਡ ਸਿੰਘਪੁਰ ਤੋਂ ਭੱਦੀ ਨੂੰ ਜਾਣ ਵਾਲੀ ਸੜਕ ਲਈ ਆਪਣੀ ਜ਼ਮੀਨ ਖਰੀਦ ਕੇ ਪਿੰਡ ਵਾਸੀਆਂ ਦੀ ਸਹੂਲਤ ਲਈ ਰਸਤੇ ਵਜੋਂ ਦਾਨ ਕਰਨ ਦੀ ਕੀਤੀ ਗਈ ਸੇਵਾ ਦੀ ਸਵਾਮੀ ਜੀ ਵੱਲੋਂ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਰਸਤੇ ਦੀ ਸੇਵਾ ਕਰਨਾ ਬਹੁਤ ਵੱਡਾ ਪੁੰਨ ਦਾ ਕਾਰਜ ਹੈ। ਉਨ੍ਹਾਂ ਚੇਚੀ ਪਰਿਵਾਰ ਨੂੰ ਇਸ ਨੇਕ ਉਪਰਾਲੇ ਲਈ ਵਧਾਈ ਦਿੰਦਿਆਂ ਆਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਭਲਾਈ ਲਈ ਕੀਤੀ ਗਈ ਅਜਿਹੀ ਸੇਵਾ ਸਮਾਜ ਵਿਚ ਆਪਸੀ ਸਾਂਝ, ਭਾਈਚਾਰੇ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ। ਪਿੰਡ ਦੀ ਸਹੂਲਤ ਲਈ ਕੀਤੀ ਗਈ ਇਹ ਸੇਵਾ ਪਿੰਡ ਪ੍ਰਤੀ ਪਿਆਰ, ਸਮਾਜਿਕ ਜ਼ਿੰਮੇਵਾਰੀ ਅਤੇ ਲੋਕ ਭਲਾਈ ਦੀ ਇੱਕ ਪ੍ਰੇਰਨਾਦਾਇਕ ਮਿਸਾਲ ਹੈ। ਇਸ ਉਪਰੰਤ ਸਵਾਮੀ ਜੀ ਪਿੰਡ ਦੀ ਕੁਟੀਆ ਵਿਖੇ ਪਹੁੰਚੇ, ਜਿੱਥੇ ਵੱਡੀ ਗਿਣਤੀ ਵਿਚ ਸੰਗਤ ਨੇ ਉਨ੍ਹਾਂ ਦੇ ਦਰਸ਼ਨ ਕੀਤੇ। ਪਿੰਡ ਸਿੰਘਪੁਰ ਦੀ ਸਮੂਹ ਸੰਗਤ ਵੱਲੋਂ ਸਵਾਮੀ ਜੀ ਦੇ ਪਿੰਡ ਪਹੁੰਚਣ ਲਈ ਧੰਨਵਾਦ ਕੀਤਾ ਗਿਆ।