‘ਨਸ਼ਾ ਮੁਕਤੀ ਯਾਤਰਾ’ ਦਾ ਨਾਨੋਵਾਲ ਵੱਲੋਂ ਪੋਜੇਵਾਲ ’ਚ ਸਵਾਗਤ 'ਨਸ਼ਾ ਮੁਕਤੀ ਯਾਤਰਾ' ਦਾ ਆਗੂ ਅਸ਼ੋਕ ਨਾਨੋਵਾਲ ਵੱਲੋਂ ਪੋਜੇਵਾਲ ਵਿਖੇ ਸਵਾਗਤ
Publish Date: Fri, 25 Sep 2026 05:18 PM (IST)
Updated Date: Fri, 25 Sep 2026 05:21 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਿਆਂ ਵਿਰੁੱਧ ਕੱਢੀ ਜਾ ਰਹੀ ਨਸ਼ਾ ਮੁਕਤੀ ਯਾਤਰਾ ਜਦੋਂ ਨੰਗਲ ਤੋਂ ਹੁੰਦੀ ਹੋਈ ਸ੍ਰੀ ਆਨੰਦਪੁਰ ਸਾਹਿਬ ਤੋਂ ਬਾਅਦ ਪੋਜੇਵਾਲ ਪੁੱਜੀ ਤਾਂ ਭਾਜਪਾ ਦੇ ਸੀਨੀਅਰ ਆਗੂ ਅਸ਼ੋਕ ਨਾਨੋਵਾਲ ਦੀ ਅਗਵਾਈ ’ਚ ਭਾਜਪਾ ਵਰਕਰਾਂ ਨੇ ਯਾਤਰਾ ਦਾ ਸਵਾਗਤ ਕਰ ਕੇ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ। ਪੋਜੇਵਾਲ ਵਿਖੇ ਅਸ਼ੋਕ ਨਾਨੋਵਾਲ ਨੇ ਆਪਣੇ ਸਾਥੀਆਂ ਸਮੇਤ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਨਾਲ ਆਈ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਪੋਜੇਵਾਲ ਦੀ ਮੰਡੀ ’ਚ ਭਾਜਪਾ ਦੇ ਝੰਡਿਆਂ ਹੇਠ ਵੱਡਾ ਇਕੱਠ ਦੇਖਣ ਨੂੰ ਮਿਲਿਆ, ਜਿਸ ਦੀ ਅਗਵਾਈ ਅਸ਼ੋਕ ਨਾਨੋਵਾਲ ਕਰ ਰਹੇ ਸਨ। ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕਰ ਰਹੇ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਨਸ਼ਾ ਇਕ ਸਮਾਜਿਕ ਕੈਂਸਰ ਬਣ ਚੁੱਕਾ ਹੈ ਅਤੇ ਪੰਜਾਬ ਸਰਕਾਰ ਇਸ ਨੂੰ ਰੋਕਣ ’ਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੀ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੀ ਹੈ। ਉਨ੍ਹਾਂ ਟੋਲ ਬੈਰੀਅਰਾਂ ਦੇ ਵਧੇ ਰੇਟਾਂ ’ਤੇ ਕਿਹਾ ਕਿ ਹਿਮਾਚਲ ’ਚ ਭਾਜਪਾ ਦੀ ਸਰਕਾਰ ਆਉਂਦੇ ਹੀ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਐੱਸਆਈਆਰ ਤੇ ਚੋਣ ਕਮਿਸ਼ਨ ਦਾ ਬਚਾਅ ਕਰਦਿਆਂ ਵਿਰੋਧੀਆਂ ਦੇ ਸਵਾਲਾਂ ਨੂੰ ਬੇਬੁਨਿਆਦ ਦੱਸਿਆ। ਯਾਤਰਾ ਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ, ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਡਾ. ਸੁਭਾਸ਼ ਸ਼ਰਮਾ, ਐਡਵੋਕੇਟ ਅਰਵਿੰਦ ਮਿੱਤਲ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਟਵਾਲ, ਨਿਪੁੰਨ ਸੋਨੀ, ਸ਼ਾਮ ਸੁੰਦਰ ਰੰਗਾ ਅਤੇ ਚੌਧਰੀ ਰਤਨ ਕੁਮਾਰ ਧਨੇੜਾ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਸਥਾਨਕ ਆਗੂਆਂ ਨੇ ਕਿਹਾ ਕਿ ਨਾਨੋਵਾਲ ਨੇ ਥੋੜ੍ਹੇ ਸਮੇਂ ਚ ਹੀ ਪੋਜੇਵਾਲ ਖੇਤਰ ਚ ਪਾਰਟੀ ਨੂੰ ਮਜ਼ਬੂਤ ਕੀਤਾ ਹੈ। ਇਸ ਮੌਕੇ ਅਸ਼ੋਕ ਨਾਨੋਵਾਲ ਨਾਲ ਕਿਸਾਨ ਵਿੰਗ ਦੇ ਪ੍ਰਧਾਨ ਬਹਾਦਰ ਸਿੰਘ ਪੈਲੀ, ਜਸਪਾਲ ਠੇਕੇਦਾਰ ਨਾਨੋਵਾਲ, ਨਰੇਸ਼ ਕੁਮਾਰ ਬਾਂਠ ਕਰੀਮਪੁਰ ਚਾਹ ਵਾਲਾ, ਗੁਰਦੀਪ ਸਿੰਘ ਹਿਆਤਪੁਰ ਜੱਟਾਂ, ਗੋਪਾਲ ਕ੍ਰਿਸ਼ਨ ਸ਼ਰਮਾ ਪ੍ਰਧਾਨ ਮਾਰਕਿਟ ਐਸੋਸੀਏਸ਼ਨ ਪੋਜੇਵਾਲ, ਤਜਿੰਦਰ ਸਿੰਘ ਬਿੱਟੂ, ਜਸਪਾਲ ਜੱਸੀ ਸ਼ਿਵਾਲਿਕ ਇੰਡਸਟਰੀ, ਪ੍ਰਕਾਸ਼ ਚੰਦ ਟੋਰੋਵਾਲ, ਦਵਿੰਦਰ ਪਾਲ ਨਵਾਂਗਰਾਂ, ਰੇਸ਼ਮ ਪੈਲੀ, ਸੁਰੇਸ਼ ਕੁਮਾਰ, ਹਰਪ੍ਰੀਤ ਹੈਪੀ, ਮਨਜੀਤ ਬੱਧਨ ਆਲੋਵਾਲ, ਜੋਗਿੰਦਰ ਖੇਪੜ ਸਵੀਟਸ, ਹੈਪੀ ਕਟਵਾਰਾ, ਬੱਲੂ ਚਾਂਦਪੁਰ ਰੁੜਕੀ ਬੁਰਜੀ, ਸੱਤਪਾਲ ਰੁੜਕੀ, ਵਰਿੰਦਰ ਪੋਜੇਵਾਲ, ਰਾਜਿੰਦਰ ਕੁਮਾਰ, ਰਾਜੀਵ ਕੁਮਾਰ, ਰਾਹੁਲ ਭੂੰਬਲਾ, ਵਿਵੇਕ ਕਸਾਨਾਂ ਸਮੇਤ ਸੈਂਕੜੇ ਆਗੂ ਅਤੇ ਵਰਕਰ ਹਾਜ਼ਰ ਸਨ।