- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਰੂਤੀ ਚੌਧਰੀ ਦੇ ਜ਼ਿਲ੍ਹਾ ਸਪੋਰਟਸ ਅਫ਼ਸਰ ਬਣਨ 'ਤੇ ਇਲਾਕੇ 'ਚ ਖੁਸ਼ੀ ਦੀ ਲਹਿਰ

ਹਰਦੀਪ ਚੌਧਰੀ, ਪੰਜਾਬੀ ਜਾਗਰਣ, ਪੋਜੇਵਾਲ ਸਰਾਂ : ਪਿੰਡ ਚੰਣਿਆਣੀ ਖੁਰਦ ਦੀ ਧੀ ਸਰੂਤੀ ਚੌਧਰੀ ਨੇ ਜ਼ਿਲ੍ਹਾ ਸਪੋਰਟਸ ਅਫ਼ਸਰ ਦੀ ਪ੍ਰੀਖਿਆ ਪਾਸ ਕਰਕੇ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ। ਸ਼ਰੂਤੀ ਚੌਧਰੀ ਪੁੱਤਰੀ ਸਰਵਜੀਤ ਅਤੇ ਮਾਤਾ ਬੀਨਾ ਰਾਣੀ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਇਹ ਮੁਕਾਮ ਹਾਸਲ ਕੀਤਾ। ਜਿਸ ਨਾਲ ਪੂਰੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਉਸ ਦੀ ਇਸ ਉਪਲਬਧੀ ਨੂੰ ਇਲਾਕੇ ਦੇ ਲੋਕਾਂ ਵੱਲੋਂ ਬੇਹੱਦ ਮਾਣ ਨਾਲ ਦੇਖਿਆ ਜਾ ਰਿਹਾ ਹੈ। ਖ਼ਾਸ ਤੌਰ ’ਤੇ ਪਿੰਡ ਚੰਣਿਆਣੀ ਖੁਰਦ ਦੇ ਨਾਲ-ਨਾਲ ਉਨ੍ਹਾਂ ਦੇ ਨਾਨਕੇ ਪਿੰਡ ਬੂਥਗੜ੍ਹ ਦੇ ਦੇਦੜ ਪਰਿਵਾਰ ਵਿਚ ਵੀ ਖੁਸ਼ੀ ਦਾ ਮਾਹੌਲ ਹੈ। ਉਸ ਦੀ ਇਹ ਕਾਮਯਾਬੀ ਪੂਰੇ ਗੁੱਜਰ ਸਮਾਜ ਲਈ ਵੀ ਮਾਣ ਵਾਲੀ ਗੱਲ ਹੈ। ਇਸ ਮੌਕੇ ਨਿੱਕੂ ਭਗਤ, ਪਿੰਡ ਬੂਥਗੜ੍ਹ ਦੇ ਸਮੂਹ ਪਿੰਡ ਵਾਸੀਆਂ ਵੱਲੋਂ ਸਰੂਤੀ ਚੌਧਰੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ। ਸਰੂਤੀ ਚੌਧਰੀ ਭਾਰਤ ਦੀ ਅੰਤਰ ਰਾਸ਼ਟਰੀ ਟੀਮ ਲਈ ਹਾਕੀ ਖੇਡਣਾ ਚਾਹੁੰਦੀ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਸਿੱਖਿਆ ਤੇ ਮਿਹਨਤ ਦੇ ਬਲਬੂਤੇ ਅੱਗੇ ਵਧ ਰਹੀਆਂ ਧੀਆਂ ਸਮਾਜ ਦੀ ਤਰੱਕੀ ਦਾ ਪ੍ਰਤੀਕ ਹਨ। ਵੱਖ-ਵੱਖ ਸਮਾਜਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਵੱਲੋਂ ਸ਼ਰੂਤੀ ਚੌਧਰੀ ਦੀ ਇਸ ਪ੍ਰਾਪਤੀ ਉੱਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।